ਲਾਂਸ ਨਾਇਕ ਵਾਨੀ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ

Lance Naik Wani, Will Be Honored, Ashok Chakra

ਰਾਸ਼ਟਰਪਤੀ ਨੇ ਸਨਮਾਨਿਤ ਕਰਨ ਦੀ ਅਨੁਸ਼ੰਸਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, ਏਜੰਸੀ। ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਲੜਦੇ ਹੋਏ ਸਰਵਉੱਚ ਬਲੀਦਾਨ ਦੇਣ ਵਾਲੇ ਫੌਜ ਦੇ ਲਾਂਸ ਨਾਇਕ ਨਜੀਰ ਅਹਿਮ ਵਾਨੀ ਨੂੰ ਸ਼ਾਂਤੀ ਕਾਲ ਦੇ ਸਰਵਉੱਚ ਸਨਮਾਨ ਅਸ਼ੋਕ ਚੱਕਰ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਾਂਸ ਨਾਇਕ ਵਾਨੀ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕਰਨ ਦੀ ਅਨੁਸ਼ੰਸਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੌਜ ਦੀ ਜੰਮੂ ਕਸ਼ਮੀਰ ਲਾਈਟ ਇੰਫੇਂਟਰੀ ਦੇ ਲਾਂਸ ਨਾਇਕ ਵਾਨੀ ਨੇ ਪਿਛਲੀ 25 ਨਵੰਬਰ 2018 ਨੂੰ ਜੰਮੂ ਕਸ਼ਮੀਰ ਦੇ ਇੱਕ ਪਿੰਡ ‘ਚ ਹਥਿਆਰਾਂ ਨਾਲ ਲੈਸ ਛੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸਰਵਉੱਚ ਬਲੀਦਾਨ ਦਿੱਤਾ ਸੀ।

ਇਸ ਤੋਂ ਪਹਿਲਾਂ ਉਹਨਾਂ ਨੇ ਆਹਮਣੇ ਸਾਹਮਣੇ ਦੀ ਗੋਲੀ ਬਾਰੀ ‘ਚ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਬੁਰੀ ਤਰ੍ਹਾਂ ਨਾਲ ਜ਼ਖਮੀ ਹੋਣ ਦੇ ਬਾਵਜੂਦ ਲਾਂਸ ਨਾਇਕ ਵਾਨੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਸਾਥੀ ਜਵਾਨਾਂ ਨੂੰ ਬਚਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਲਾਂਸ ਨਾਇਕ ਵਾਨੀ ਨੂੰ ਉਹਨਾਂ ਦੀ ਅਸਾਧਾਰਨ ਵੀਰਤਾ ਅਤੇ ਸਾਹਸ ਲਈ ਸ਼ਾਂਤੀ ਕਾਲ ਦੇ ਸਰਵਉੱਚ ਸਨਮਾਨ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।