ਗੁਰੂਹਰਸਹਾਏ (ਵਿਜੈ ਹਾਂਡਾ)। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬੀਤੇਂ ਦਿਨੀਂ ਪਿੰਡ ਸਰੂਪ ਸਿੰਘ ਵਾਲਾ ਵਿਖੇ ਪਾਵਰਕੌਮ ਵਲੋਂ ਲਾਏ ਗਏ ਚਿੱਪ ਵਾਲੇ ਮੀਟਰਾਂ (Smart meters) ਨੂੰ ਲੈ ਕੇ ਵਿਰੋਧ ਦਰਜ਼ ਕੀਤਾ ਗਿਆ ਸੀ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਰੀਂਹ ਵਾਲਾ ਬਰਾੜ ਨੇ ਦੱਸਿਆਂ ਕਿ ਬੀਤੇ ਦਿਨੀਂ ਸਾਡੀ ਜਥੇਬੰਦੀ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਮਸਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਕਿਸੇ ਵੀ ਕੀਮਤ ਤੇ ਪਿੰਡਾਂ ਅੰਦਰ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਤੇ ਪਾਵਰਕੌਮ ਦੇ ਅਧਿਕਾਰੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜੋਂ ਚਿੱਪ ਵਾਲੇ ਮੀਟਰ ਲਾਏ ਗਏ ਹਨ।
ਉਹਨਾਂ ਨੂੰ ਪੁੱਟ ਲਿਆਂਦਾ ਜਾਵੇਗਾ ਪਰ ਦਸ ਦਿਨ ਦੇ ਕਰੀਬ ਸਮਾਂ ਬੀਤ ਗਿਆ ਨਾਂ ਤਾਂ ਪਾਵਰਕੌਮ ਵਲੋਂ ਚਿੱਪ ਵਾਲੇ ਮੀਟਰ ਨਹੀਂ ਪੁਟੇ ਗਏ ਜਿਸ ਦੇ ਚੱਲਦਿਆਂ ਅੱਜ ਸਾਡੀ ਜਥੇਬੰਦੀ ਵੱਲੋਂ ਪਿੰਡ ਸਰੂਪ ਸਿੰਘ ਵਾਲਾ ਵਿਖੇ ਪਹੁੰਚ ਕੇ ਚਿੱਪ ਵਾਲੇ ਮੀਟਰ ਪੁਟ ਕੇ ਪਾਵਰਕੌਮ ਦੇ ਦਫ਼ਤਰ ਅੰਦਰ ਵਾਪਸ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਚਿੱਪ ਵਾਲੇ ਮੀਟਰ ਲਾਉਣ ਦੀ ਕਾਰਵਾਈ ਕੀਤੀ ਗਈ ਤਾਂ ਪਾਵਰਕੌਮ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਲੈਣ ਲਈ ਕਿਸਾਨ ਕਰ ਲੈਣ ਇਹ ਕੰਮ!
ਇਸ ਸਬੰਧੀ ਜਦੋਂ ਪਾਵਰਕੌਮ ਦੇ ਐਸ ਡੀ ਓ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਸਾਡੇ ਵਿਭਾਗ ਵੱਲੋਂ ਜੋਂ ਨਵੇਂ ਮੀਟਰ ਤੱਕ ਪਹੁਚਾਏ ਜਾ ਰਹੇ ਹਨ ਉਹ ਸਮਾਰਟ ਮੀਟਰ ਹੀ ਆ ਰਹੇ ਹਨ ਤੇ ਉਹ ਹੀ ਲਾਏ ਜਾ ਰਹੇ ਹਨ ਤੇ ਜੋਂ ਮੀਟਰ ਸੜ ਗਏ ਹਨ ਉਨ੍ਹਾਂ ਦੀ ਜਗ੍ਹਾ ਵੀ ਨਵੇਂ ਸਮਾਰਟ ਮੀਟਰ ਬਦਲ ਕੇ ਲਾਏ ਜਾ ਰਹੇ ਹਨ। ਇਸ ਅੰਗਰੇਜ਼ ਸਿੰਘ ਬਲਾਕ ਸਕੱਤਰ, ਸ਼ਿੰਦਾ ਸਿੰਘ ਇਕਾਈ ਮੈਂਬਰ , ਅਸ਼ੋਕ ਕੁਮਾਰ ਇਕਾਈ ਪ੍ਰਧਾਨ, ਪ੍ਰਵੀਨ ਕੌਰ ਬਾਜੇ ਕੇ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।