ਪੁਲਿਸ ਦੀ ਵੱਡੀ ਕਾਰਵਾਈ, ਡੇਢ ਦਰਜ਼ਨ ਦੇ ਕਰੀਬ ਟੈਲੀਕਾਮ ਮਾਲਕਾਂ ’ਤੇ ਮਾਮਲੇ ਦਰਜ਼

Fraud

ਦਸਤਾਵੇਜਾਂ ਨਾਲ ਛੇੜਛਾੜ ਕਰਕੇ ਇੱਕ ਫੋਟੋ ’ਤੇ ਜਾਰੀ ਕੀਤੇ ਇੱਕ ਤੋਂ ਵੱਧ ਸਿੰਮ ਕਾਰਡ | Fraud

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸ਼ਹਿਰ ਦੇ 17 ਟੈਲੀਕਾਮ ਮਾਲਕਾਂ ’ਤੇ ਮਾਮਲੇ ਦਰਜ਼ ਕੀਤੇ ਹਨ। ਜਿੰਨਾਂ ਵੱਲੋਂ ਦਸਤਾਵੇਜਾਂ ਨਾਲ ਛੇੜਛਾੜ (Fraud) ਕਰਕੇ ਇੱਕ ਵਿਅਕਤੀ ਦੀ ਫੋਟੋ ’ਤੇ ਵੱਖ ਵੱਖ ਨਾਵਾਂ ਦੇ ਇੱਕ ਤੋਂ ਵੱਧ ਨਵੇਂ ਸਿੰਮ ਕਾਰਡ ਜਾਰੀ ਕਰਕੇ ਕੰਪਨੀ ਨਾਲ ਜ਼ਾਅਲਸਾਜੀ ਕੀਤੀ ਗਈ ਹੈ।

ਪੁਲਿਸ ਵੱਲੋਂ ਜਾਰੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵੱਖ ਵੱਖ ਟੈਲੀਕਾਮ ਮਾਲਕਾਂ ਵੱਲੋਂ ਇੱਕ ਹੀ ਵਿਅਕਤੀ ਦੀ ਫੋਟੋ ਦੀ ਵਰਤੋਂ ਕਰਦਿਆਂ ਦਸਤਾਵੇਜਾਂ ’ਚ ਛੇੜਛਾੜ ਕੀਤੀ ਗਈ ਅਤੇ ਇਸ ਤੋਂ ਬਾਅਦ ਵੱਖ ਵੱਖ ਨਾਵਾਂ ’ਤੇ ਸਿੰਮ ਕਾਰਡ ਜਾਰੀ ਕੀਤੇ ਗਏ ਹਨ ਜੋ ਕਿ ਕੰਪਨੀ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੀ ਉਲੰਘਣਾ ਹੈ। ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 10 ਮਾਮਲੇ ਵੋਡਾਫੋਨ ਆਈਡੀਆ ਦੇ ਅਧਿਕਾਰੀਆਂ ਦੁਆਰਾ, 6 ਮਾਮਲੇ ਏਅਰਟੈੱਲ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਅਤੇ 1 ਮੁਕੱਦਮਾ ਰਿਲਾਇੰਸ ਜੀਓ ਦੇ ਅਧਿਕਾਰੀਆਂ ਦੇ ਬਿਆਨਾਂ ’ਤੇ ਦਰਜ਼ ਕੀਤਾ ਗਿਆ ਹੈ।

ਅਧਿਕਾਰੀਆਂ ਦੁਆਰਾ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ

ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਦੁਆਰਾ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਟੈਲੀਕਾਮ ਮਾਲਕ ਦੁਆਰਾ ਇੱਕ ਹੀ ਵਿਅਕਤੀ ਦੀ ਫੋਟੋ ਦਾ ਇਸਤੇਮਾਲ ਕਰਕੇ ਵੱਖ ਵੱਖ ਨਾਵਾਂ ’ਤੇ ਇੱਕ ਤੋਂ ਵੱਧ ਸਿੰਮ ਕਾਰਡ ਜਾਰੀ ਕੀਤੇ ਗਏ ਹਨ। ਇਸ ਲਈ ਦਸਤਾਵੇਜਾਂ ’ਚ ਵੀ ਛੇੜਛਾੜ ਕੀਤੀ ਗਈ ਹੈ ਜੋ ਕਿ ਕੰਪਨੀ ਨਾਲ ਧੋਖਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪੁਲਿਸ ਵੱਲੋਂ ਉਕਤ ਮਾਮਲੇ ’ਚ ਨਾ ਹੀ ਕਿਸੇ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਵੀ ਤਰਾਂ ਦੀ ਕੋਈ ਬਰਾਮਦਗੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਅਹਿਮ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਪੁਲਿਸ ਦੁਆਰਾ ਨੂਰਪੁਰ ਵਿਖੇ ਰਿਟਾਇਰਡ ਏਐਸਆਈ, ਉਸਦੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਸੀ। ਜਿਸ ਤਹਿਤ ਪੁਲਿਸ ਦੁਆਰਾ ਤੀਹਰੇ ਕਤਲ ਕਾਂਡ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਫੋਨਾਂ ਦੀ ਕਾਲਿੰਗ ਚੈੱਕ ਕੀਤੀ ਜਾ ਰਹੀ ਸੀ।

ਟੈਲੀਕਾਮ ਮਾਲਕਾਂ ਦੀ ਉਕਤ ਕਾਰਗੁਜ਼ਾਰੀ ਨਾਲ ਸਮਾਜ ਲਈ ਕੋਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਇੰਨਾਂ ਹੀ ਨਹੀਂ ਟੈਲੀਕਾਮ ਮਾਲਕਾਂ ਵੱਲੋਂ ਪੈਸੇ ਕਮਾਉਣ ਦੀ ਲਾਲਸਾ ਹਿੱਤ ਅਜਿਹਾ ਕਰਨਾ ਸਮਾਜ ਵਿਰੋਧੀ ਅਨਸਰਾਂ ਨੂੰ ਉਨਾਂ ਦੇ ਮਾੜੇ ਮਨਸੂਬਿਆਂ ’ਚ ਸਹਿ ਦੇ ਸਕਦਾ ਹੈ। ਜਿਸ ਸਬੰਧ ’ਚ ਹੋਰ ਵਧੇਰੇ ਡੂੰਘਾਈ ਨਾਲ ਜਾਂਚ ਕਰਨ ਦੀ ਵੀ ਲੋੜ ਹੈ। ਪਤਾ ਲੱਗਾ ਹੈ ਕਿ ਉਕਤ ਮਾਮਲੇ ’ਚ ਪੁਲਿਸ ਵੱਲੋਂ ਹੋਰ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ’ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਇੰਨਾਂ ’ਤੇ ਦਰਜ਼ ਹੋਏ ਨੇ ਮਾਮਲੇ | Fraud

ਅਮਨ ਟੈਲੀਕਾਮ ਵੇਟ ਗੰਜ ਟੰ੍ਰਕ ਬਜ਼ਾਰ ਲੁਧਿਆਣਾ ਵਿਰੁੱਧ ਡਵੀਜਨ ਨੰਬਰ 4 ਦੀ ਪੁਲਿਸ ਵੱਲੋਂ, ਅਜਾਦ ਟੈਲੀਕਾਮ ਅੰਬੇਦਕਰ ਨਗਰ ਗਿਆਸਪੁਰਾ ਏਵਨ ਕੰਪਲੈਕਸ, ਐਮ.ਐਸ ਹਰਲੀਨ ਟੈਲੀਕਾਮ ਸੌਪ ਨੰਬਰ 6 ਡੇਹਲੋਂ ਰੋਡ ਸਾਹਨੇਵਾਲ, ਦੀਪ ਟੀਵੀ ਸੈਂਟਰ ਮੱਕੜ ਕਲੋਲੀ ਗਿਆਸਪੁਰਾ ਢੰਡਾਰੀ ਕਲਾਂ, ਕਰਨ ਟੈਲੀਕਾਮ ਗਲੀ ਨੰਬਰ 7 ਮੱਕੜ ਕਲੋਨੀ ਗਿਆਸਪੁਰਾ, ਚਿਤਰਾ ਟੈਲੀਕਾਮ ਸੌਪ ਨੰਬਰ 47 ਨੇੜੇ ਪੈਟਰੋਲ ਪੰਪ ਕੰਗਣਵਾਲ, ਪਾਲ ਟੈਲੀਕਾਮ ਸੌਪ ਨੰਬਰ 48 ਕੰਗਣਵਾਲ ਨੇੜੇ ਪੈਟਰੋਲ ਪੰਪ ਵਿਰੁੱਧ ਥਾਣਾ ਸਾਹਨੇਵਾਲ ਦੀ ਪੁਲਿਸ ਵੱਲੋਂ, ਅਮਰਜੀਤ ਸਿੰਘ ਨਾਵਲ ਟੈਲੀਕਾਮ ਭੱਟਾ ਭਗਤ ਸਿੰਘ ਮਿਲਰਗੰਜ ਤੇ ਨਾਮਲੂਮ ਵਿਅਕਤੀ ਤੇ ਮਾਲਕ ਸੰਤੋਸ਼ ਮਾਰਕੀਟ ਵਾਸੀ ਹਰਗੋਬਿੰਦ ਨਗਰ ਅਤੇ ਨਾਮਲੂਮ ਵਿਅਕਤੀ ਦੇ ਖਿਲਾਫ਼ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਵੱਲੋਂ,

ਰਾਜ ਟੈਲੀਕਾਮ ਨਿਊ ਜਨਤਾ ਨਗਰ ਸ਼ਿਮਲਾਪੁਰੀ, ਜਸਪ੍ਰੀਤ ਟੈਲੀਕਾਮ ਵਾਸੀ ਨਿਊ ਜਨਤਾ ਨਗਰ ਸ਼ਿਮਲਾਪੁਰੀ, ਸੋਨੂੰ ਟੈਲੀਕਾਮ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਸ਼ਿਮਲਾਪੁਰੀ ਵਿਰੁੱਧ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਵੱਲੋਂ, ਮੋਬਾਇਲ ਗੈਲਰੀ ਅੰਬੇਦਕਰ ਨਗਰ ਲੁਧਿਆਣਾ ਅਤੇ ਨਾਮਲੂਮ ਵਿਅਕਤੀ ਖਿਲਾਫ਼ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਅਤੇ ਮਾਲਕ ਪਰਾਚੀ ਟੈਲੀਕਾਮ ਗੋਪਾਲ ਨਗਰ ਲੁਧਿਆਣਾ ਅਤੇ ਨਾਮਲੂਮ ਵਿਅਕਤੀ ਵਿਰੁੱਧ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਪੋ੍ਰਪਰਾਈਟ/ਮਾਡਲ ਸਹਿਜ ਮੋਬਾਇਲ ਸ਼ਾਮ ਨਗਰ ਬੱਸ ਸਟੈਂਡ ਲੁਧਿਆਣਾ ਤੇ ਨਾਮਲੂਮ ਵਿਅਕਤੀ ਖਿਲਾਫ ਥਾਣਾ ਡਵੀਜਨ ਨੰਬਰ 5 ਦੀ ਪੁਲਿਸ ਨੇ ਅਤੇ ਰਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾੜੇਵਾਲ ਲੁਧਿਆਣਾ ਐਸ.ਪੀ. ਮੋਬਾਇਲ ਟੈਲੀਕਾਮ ਬਾੜੇਵਾਲ ਰੋਡ ਵਿਰੁੱਧ ਥਾਣਾ ਸਰਾਭਾ ਨਗਰ ਦੀ ਪਰਚੇ ਦਰਜ਼ ਕੀਤੇ ਗਏ ਹਨ।

ਇਹ ਵੀ ਪੜ੍ਹੋ : ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਲੈਣ ਲਈ ਕਿਸਾਨ ਕਰ ਲੈਣ ਇਹ ਕੰਮ!