ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਹੀ ਅਕਾਲੀਆਂ ਦੀ ਫੂਕ ਨਿਕਲੀ : ਕੋਟਲੀ | Rajoana
- ਕਿਹਾ, ਭਵਿੱਖ ਵਿੱਚ ਕਿਸੇ ਵੀ ਹਿੰਸਕ ਕਾਰਵਾਈ ‘ਚ ਨਾ ਹੋਵੇ ਸ਼ਾਮਲ | Rajoana
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਐਲਾਨ ਕੀਤਾ ਕਿ ਜੇਕਰ ਅਕਾਲੀ ਦਲ ਬਲਵੰਤ ਸਿੰਘ ਰਾਜੋਆਣਾ ਤੋਂ ਕੁਝ ਸ਼ਰਤਾਂ ਮੰਨਵਾ ਲਏ ਤਾਂ ਉਹ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਲਈ ਤਿਆਰ ਹਨ। ਬਿੱਟੂ ਤੇ ਕੋਟਲੀ ਨੇ ਇਹ ਐਲਾਨ ਸਾਬਕਾ ਮਲਕੀਤ ਸਿੰਘ ਦਾਖਾ ਵੱਲੋਂ ਕੋਟਲੀ ਦੇ ਕਾਂਗਰਸ ਵੱਲੋਂ ਹਿਮਾਚਲ ਪ੍ਰਦੇਸ਼ ਦਾ ਇੰਚਾਰਜ਼ ਅਤੇ ਕੁੱਲ ਹਿੰਦ ਕਾਂਗਰਸ ਦਾ ਸਕੱਤਰ ਬਣਾਉਣ ਦੀ ਖੁਸ਼ੀ ‘ਚ ਰੱਖੇ ਪ੍ਰੋਗਰਾਮ ਦੌਰਾਨ ਕੀਤਾ। (Rajoana)
ਬਿੱਟੂ ਨੇ ਪਾਰਟੀ ਵਰਕਰਾਂ ਨੂੰ 31 ਅਗਸਤ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਚੰਡੀਗੜ੍ਹ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਲਈ ਚਾਰਾਜੋਈ ਕਰਦੇ ਅਕਾਲੀ ਜੇਕਰ ਕੁਝ ਸ਼ਰਤਾਂ ਲਈ ਹਾਮੀ ਭਰਵਾ ਲੈਣ ਤਾਂ ਉਨ੍ਹਾਂ ਦਾ ਪਰਿਵਾਰ ਇਸ ‘ਤੇ ਇਤਰਾਜ਼ ਨਹੀਂ ਕਰੇਗਾ। ਇਸ ਲਈ ਰਾਜੋਆਣਾ ਨੂੰ ਲਿਖ ਕੇ ਦੇਣਾ ਹੋਵੇਗਾ ਕਿ ਉਹ ਦੇਸ਼ ਦੇ ਸੰਵਿਧਾਨ ਤੇ ਕਾਨੂੰਨ ਨੂੰ ਮੰਨਦਾ ਹੈ ਅਤੇ ਭਵਿੱਖ ਵਿੱਚ ਕਦੇ ਕਿਧਰੇ ਅੱਤਵਾਦੀ ਕਾਰਵਾਈ, ਬੰਬ ਧਮਾਕੇ, ਅੰਨ੍ਹੇਵਾਹ ਫਾਇਰਿੰਗ ਵਰਗੀ ਗਤੀਵਿਧੀ ਦਾ ਹਿੱਸਾ ਨਹੀਂ ਬਣੇਗਾ। (Rajoana)
ਇਹ ਵੀ ਪੜ੍ਹੋ : ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ
ਜੇਕਰ ਅਕਾਲੀ ਇਸ ਗੱਲ ਦੀ ਗਾਰੰਟੀ ਚੁੱਕ ਲੈਣ ਤਾਂ ਉਹ ਵੀ ਸਹਿਮਤੀ ਦੇਣ ਨੂੰ ਤਿਆਰ ਹਨ। ਉਨਾਂ ਕਿਹਾ ਕਿ ਇਹ ਸ਼ਰਤ ਪੰਜਾਬ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਰੱਖੀ ਹੈ ਤਾਂ ਜੋ ਜਿਹੜਾ ਸੰਤਾਪ ਉਨ੍ਹਾਂ ਦੇ ਪਰਿਵਾਰ ਨੇ ਭੋਗਿਆ ਹੈ ਉਹ ਹੋਰਨਾਂ ਪੰਜਾਬੀਆਂ ਨੂੰ ਨਾ ਭੋਗਣਾ ਪਵੇਗਾ। ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾਉਣ ਲਈ ਵੀ ਉਨ੍ਹਾਂ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਸਾਬਕਾ ਮੰਤਰੀ ਦਾਖਾ ਨੇ ਭਰਵੇਂ ਇਕੱਠ ਲਈ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਵਜੂਦ ਖ਼ਤਰੇ ਵਿੱਚ ਹੈ।
ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਕੁੱਲ ਹਿੰਦ ਕਾਂਗਰਸ ਦਾ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਬਣਨ ‘ਤੇ ਸਨਮਾਨ ਕਰਨ ਹਿੱਤ ਸਥਾਨਕ ਅਮਰਾਜ ਪੈਲੇਸ ਵਿਖੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿੱਚ ਰੱਖਿਆ ਪ੍ਰੋਗਰਾਮ ਇੱਕ ਵੱਡੀ ਰੈਲੀ ਦਾ ਰੂਪ ਹੋ ਨਿੱਬੜਿਆ। ਸਮੁੱਚੀਆਂ ਕੁਰਸੀਆਂ ਭਰਨ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਹੇਠਾਂ ਦਰੀਆਂ ‘ਤੇ ਬੈਠ ਕੇ ਪੈਲੇਸ ਨੱਕੋ ਭਰ ਦਿੱਤਾ ਜਿਸ ਤੋਂ ਪਾਰਟੀ ਲੀਡਰਸ਼ਿਪ ਬਾਗੋ ਬਾਗ ਨਜ਼ਰ ਆਈ। ਇਸ ਸਬੰਧੀ ਖ਼ੁਸ਼ੀ ਦਾ ਇਜ਼ਹਾਰ ਬੁਲਾਰਿਆਂ ਨੇ ਸਟੇਜ ਤੋਂ ਵੀ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਸਤਿੰਦਰਪਾਲ ਸਿੰਘ ਗਰੇਵਾਲ, ਭਜਨ ਸਿੰਘ ਸਵੱਦੀ, ਗੁਰਮੇਲ ਸਿੰਘ ਕੈਲੇ, ਮਨੀ ਗਰਗ, ਸਰਪੰਚ ਗੁਰਵਿੰਦਰ ਸਿੰਘ ਪੋਨਾ ਤੋਂ ਇਲਾਵਾ ਬਚਿੱਤਰ ਸਿੰਘ ਚਿੱਤਾ, ਦਰਸ਼ਨ ਸਿੰਘ ਲੱਖਾ, ਗੁਰਸਿਮਰਨ ਸਿੰਘ ਰਸੂਲਪੁਰ, ਮਨਜਿੰਦਰ ਸਿੰਘ ਡੱਲਾ, ਗੁਰਦੇਵ ਸਿੰਘ ਲਾਪਰਾਂ, ਕੇ.ਕੇ. ਬਾਵਾ ਆਦਿ ਪਾਰਟੀ ਆਗੂ ਮੌਜੂਦ ਸਨ। (Rajoana)