ਬਾਗੀ ਖਹਿਰਾ-ਸੰਧੂ ਨੂੰ ਪਈ ਬਗਾਵਤ ਭਾਰੀ, ਨਹੀਂ ਮਿਲੇਗਾ ਸੈਸ਼ਨ ‘ਚ ਬੋਲਣ ਦਾ ਸਮਾਂ

Rebellion, Baghi Khaira, Sandhu, Heavy, Time Speak, Session

ਆਮ ਆਦਮੀ ਪਾਰਟੀ ਨੇ ਲਿਆ ਫੈਸਲਾ, ਹੁਣ ਸਿਖਾਇਆ ਜਾਏਗਾ ਸਬਕ

  • ਪ੍ਰਸ਼ਨ ਕਾਲ ਤੇ ਜ਼ੀਰੋ ਕਾਲ ‘ਚ ਨਹੀਂ ਕੋਈ ਦਖ਼ਲ, ਪਾਰਟੀ ਦੇ ਸਮੇਂ ਵਿੱਚੋਂ ਨਹੀਂ ਮਿਲੇਗਾ 1 ਵੀ ਮਿੰਟ
  • ਕੁਰਸੀ ਲੋਭ ‘ਚ ਫਸੇ ਬਾਗੀ ਵਿਧਾਇਕਾਂ ਨੇ ਸਦਨ ਅੰਦਰ ਵੀ ਕੀਤੀ ਸੀ ਲੀਡਰ ਖ਼ਿਲਾਫ਼ ਬਗਾਵਤ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਖ਼ਿਲਾਫ਼ ਹੀ ਬਗਾਵਤ ਕਰਨਾ ਭਾਰੀ ਪੈ ਰਿਹਾ ਹੈ। ਵਿਧਾਨ ਸਭਾ ਦੇ ਸਦਨ ਅੰਦਰ ਇਨ੍ਹਾਂ ਦੋਵਾਂ ਨੂੰ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ, ਇਹ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਕਰ ਲਿਆ ਗਿਆ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਵੱਲੋਂ ਬਹੁਤ ਹੀ ਜਿਆਦਾ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਨ੍ਹਾਂ ਅਨੁਸਾਰ ਸੀਟ ਦਾ ਫੇਰ ਬਦਲ ਵੀ ਕੀਤਾ ਗਿਆ ਪਰ ਇਨ੍ਹਾਂ ਦੀਆਂ ਪਾਰਟੀ ਵਿਰੋਧੀ ਹਰਕਤਾਂ ਨੂੰ ਦੇਖਦੇ ਹੋਏ ਪਾਰਟੀ ਨੇ ਸਖ਼ਤ ਫੈਸਲਾ ਕਰ ਲਿਆ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਪਾਰਟੀ ਵੱਲੋਂ ਕਈ ਮੁੱਦਿਆ ‘ਤੇ ਸਦਨ ਦੇ ਅੰਦਰ ਬਹਿਸ ਕਰਨੀ ਹੈ।

ਇਹ ਵੀ ਪੜ੍ਹੋ : ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ

ਜਿਸ ਵਿੱਚ ਇਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਸੋਮਵਾਰ ਨੂੰ ਬਰਗਾੜੀ ਮਾਮਲੇ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਅਤੇ ਇਸ ਦੀ ਬਹਿਸ ਵਿੱਚ ਭਾਗ ਲੈਣ ਲਈ ਆਮ ਆਦਮੀ ਪਾਰਟੀ 4 ਘੰਟੇ ਤੋਂ ਜਿਆਦਾ ਸਮਾਂ ਵੀ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਕਈ ਹੋਰ ਮੁੱਦੇ ਹੋਣਗੇ, ਜਿਸ ‘ਚ ਆਮ ਆਦਮੀ ਪਾਰਟੀ ਨੂੰ ਬੋਲਣ ਲਈ ਸਮਾਂ ਦਿੱਤਾ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਪਾਰਟੀ ਵੱਲੋਂ ਉਨ੍ਹਾਂ ਮੁੱਦਿਆਂ ‘ਤੇ ਬੋਲ ਸਕਣਗੇ।

ਨਿਯਮਾਂ ਅਨੁਸਾਰ ਸਦਨ ਦੇ ਅੰਦਰ ਕਿਹੜਾ ਵਿਧਾਇਕ ਕਿੰਨੇ ਮਿੰਟ ਲਈ ਬੋਲੇਗਾ, ਇਸ ਸਬੰਧੀ ਫੈਸਲਾ ਵਿਧਾਇਕ ਦਲ ਦੇ ਲੀਡਰ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਹਨ ਅਤੇ ਉਨਾਂ ਨੇ ਸਮਾਂ ਮਿਲਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਹੈ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਦਨ ਦੇ ਅੰਦਰ ਇੱਕ ਮਿੰਟ ਦਾ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ। ਜਿਸ ਕਾਰਨ ਬਾਗੀ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਿਰਫ਼ ਜ਼ੀਰੋ ਕਾਲ ਵਿੱਚ ਹੀ ਸਪੀਕਰ ਦੀ ਇਜਾਜ਼ਤ ਤੋਂ ਬਾਅਦ ਬੋਲਣ ਲਈ 1-2 ਮਿੰਟ ਦਾ ਹੀ ਸਮਾਂ ਮਿਲ ਸਕਦਾ ਹੈ, ਉਹ ਵੀ ਜੇਕਰ ਵਿਧਾਨ ਸਭਾ ਦੇ ਅੰਦਰ ਜ਼ੀਰੋ ਕਾਲ ਹੋਇਆ ਤਾਂ ਹੀ ਬਾਗੀ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲ ਸਕਦਾ ਹੈ, ਕਿਉਂਕਿ ਜ਼ੀਰੋ ਕਾਲ ਅਤੇ ਪ੍ਰਸ਼ਨ ਕਾਲ ਵਿੱਚ ਕੋਈ ਵੀ ਵਿਧਾਇਕ ਸਪੀਕਰ ਦੀ ਇਜਾਜ਼ਤ ਲੈਂਦੇ ਹੋਏ ਬੋਲਣ ਦਾ ਹੱਕ ਰਖਦਾ ਹੈ। (Khaira Sandhu)

ਫੂਲਕਾ ਦਾ ਨਹੀਂ ਰੱਖਿਆ ਮਾਣ ਤਾਂ ਹੁਣ ਸਬਕ ਸਿਖਾਏਗੀ ਪਾਰਟੀ | Khaira Sandhu

ਆਪ ਬਾਗੀ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਤੋਂ ਇਸ ਗੱਲ ਨੂੰ ਲੈ ਕੇ ਨਰਾਜ਼ ਹੈ ਕਿ ਉਨ੍ਹਾਂ ਨੂੰ ਵਿਧਾਇਕ ਐੱਚ. ਐੱਸ. ਫੂਲਕਾ ਦੇ ਕਹਿਣ ‘ਤੇ ਸੀਟ ਤੱਕ ਅਗਲੀ ਕਤਾਰ ‘ਚ ਦੇ ਦਿੱਤੀ ਸੀ ਪਰ ਸੁਖਪਾਲ ਖਹਿਰਾ ਨੇ ਫੂਲਕਾ ਦਾ ਹੀ ਮਾਣ ਨਾ ਰੱਖਦੇ ਹੋਏ ਸੀਟ ਮਿਲਣ ਤੋਂ ਬਾਅਦ ਵੀ ਪਿੱਛੇ ਹੀ ਬੈਠੇ ਰਹਿ ਗਏ ਸਨ, ਜਿਸ ਕਾਰਨ ਹੁਣ ਵਿਧਾਇਕ ਦਲ ਦੇ ਲੀਡਰ ਨੇ ਦੋਵੇਂ ਬਾਗੀ ਵਿਧਾਇਕਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਹੈ। ਇਨ੍ਹਾਂ ਦੋਵਾਂ ਦਾ ਬੁਲਾਰਿਆਂ ਦੀ ਲਿਸਟ ‘ਚੋਂ ਨਾਂਅ ਕੱਟ ਦਿੱਤਾ ਗਿਆ ਹੈ।