ਸਾਰਾ ਦਿਨ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਦਾਗੇ ਜਾਂਦੇ ਰਹੇ ਅੱਥਰੂ ਗੈਸ ਦੇ ਗੋਲੇ, 3 ਕਿਸਾਨ ਜ਼ਖਮੀ ਹੋਣ ਦੀ ਖ਼ਬਰ, ਕਿਸਾਨ ਸ਼ਾਂਤ ਰਹੇ
ਸੰਗਰੂਰ (ਗੁਰਪ੍ਰੀਤ ਸਿੰਘ)। ਰਾਤ 10 ਵਜੇ ਦੇ ਕਰੀਬ ਖਨੌਰੀ ਬਾਰਡਰ ਤੇ ਕਿਸਾਨ ਆਪਣੇ ਮੋਰਚਿਆਂ ਤੇ ਡਟੇ ਰਹੇ ਤੇ ਦੂਜੇ ਪਾਸੇ ਸੁਰੱਖਿਆ ਦਸਤੇ ਵੀ ਆਪਣੀਆਂ ਡਿਊਟੀਆਂ ਸਖ਼ਤੀ ਨਾਲ ਦਿੰਦੇ ਨਜ਼ਰ ਆਏ। ਅੱਜ ਸਾਰਾ ਦਿਨ ਕਿਸਾਨ ਜਥੇਬੰਦੀਆਂ ਦੇ ਆਗੂ ਬੈਰੀਕੇਡ ਦੇ ਨੇੜੇ ਤੇੜੇ ਪ੍ਰਦਰਸ਼ਨ ਕਰਦੇ ਰਹੇ ਤੇ ਹਰਿਆਣਾ ਪੁਲਸ ਤੇ ਹੋਰ ਫੋਰਸਾਂ ਦੇ ਜਵਾਨ ਵੀ ਪ੍ਰਦਰਸ਼ਕਾਰੀਆਂ ਲਈ ਦੀਵਾਰ ਵਾਂਗ ਖੜੇ ਰਹੇ। ਇਹ ਵੀ ਪਤਾ ਲੱਗਿਆ ਹਰਿਆਣੇ ਵਾਲੇ ਪਾਸੇ 6 ਪਰਤੀ ਬੈਰੀਕੇਡ ਲਾਏ ਖੜੇ ਰਹੇ।
ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਤਿਤਰ ਬਿਤਰ ਕਰਨ ਲਈ ਲਗਾਤਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਹਨਾਂ ਤੇ ਹਰਿਆਣਾ ਪੁਲਸ ਵਲੋਂ ਪਲਾਸਟਿਕ ਦੀਆਂ ਗੋਲੀਆਂ ਵੀ ਚਲਾ ਇਆਂ ਗਈਆਂ । ਅੱਜ ਖਨੌਰੀ ਬਾਰਡਰ ਤੇ ਕਿਸਾਨ ਆਗੂਆਂ ਜਿਹਨਾਂ ਵਿੱਚ ਅਭਿਮਾਨਿਊ ਕੋਹੜ, ਕਾਕਾ ਸਿੰਘ ਤੇ ਬਲਦੇਵ ਸਿੰਘ ਸਿਰਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਅਸੀਂ ਹਰ ਹਾਲ ਦਿਲੀ ਕੂਚ ਕਰਾਂਗੇ। ਉਹਨਾਂ ਕਿਹਾ ਸਾਨੂ ਹਰਿਆਣਾ ਪੁਲਸ ਵਲੋਂ ਗੈਰ ਮਨੁੱਖੀ ਵਰਤਾਰਾ ਕੀਤਾ ਗਿਆ। ਲੰਗਰ ਦੀ ਰਸਦ ਸਮੇਤ ਪੁਜੇ ਧਰਨਾਕਾਰੀ ਕਿਸਾਨਾਂ ਨੇ ਸੜਕ ਦੇ ਦੋਹੇ ਪਾਸੀਂ ਲੰਗਰ ਪਕਾ ਕੇ ਖਾਇਆ ਜਾ ਰਿਹਾ ਸੀ।