ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਲਈ ਫਾਰਮ ਭਰੇ ਜਾਣ ਦਾ ਸ਼ੈਡਿਊਲ ਜਾਰੀ

Education Board

(ਐੱਮ ਕੇ ਸ਼ਾਇਨਾ) ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਤੇ ਸੀਨੀਅਰ ਸੈਕੰਡਰੀ ਸ਼ੇ੍ਰਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ-ਸਰਕਾਰੀ, ਆਦਰਸ਼ ਸਕੂਲ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫ਼ੀਲਿਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸ਼ਨ ਦੇਣ/ਰੀਨਿਊਅਲ ਕਰਨ ਲਈ ਆਨ-ਲਾਈਨ ਫ਼ਾਰਮ ਭਰਨ ਲਈ ਨਿਰਧਾਰਤ ਸ਼ੈਡਿਊਲ ਅਨੁਸਾਰ ਮਿਤੀ 30 ਅਪ੍ਰੈਲ 2024 ਤੱਕ ਅਤੇ ਲੇਟ ਫ਼ੀਸ 6500 ਰੁ. ਮਿਤੀ 31 ਅਗਸਤ 2024 ਤੱਕ ਤੈਅ ਕੀਤੀ ਗਈ ਹੈ। Punjab School Education Board

ਇਹ ਵੀ ਪੜ੍ਹੋ: kisan Protest : ਸ਼ੰਭੂ ਬਾਰਡਰ ‘ਤੇ ਹਾਲਾਤ ਵਿਗੜੇ, ਕਿਸਾਨਾਂ ਨੇ ਤੋੜੇ ਬੈਰੀਕੇਡ, ਦੇਖੋ ਵੀਡੀਓ

ਨਵੀਂ ਐਕਰੀਡਿਟੇਸ਼ਨ ਫ਼ੀਸ ਮੈਟ੍ਰਿਕ ਲਈ 3300 ਰੁਪਏ, ਰੀਨਿਊਅਲ ਫ਼ੀਸ 1650 ਰੁ. ਅਤੇ ਸੀਨੀਅਰ ਸੈਕੰਡਰੀ ਲਈ 4400 ਰੁ. ਪ੍ਰਤੀ ਗਰੁੱਪ ਅਤੇ ਰੀਨਿਊਅਲ ਫ਼ੀਸ 1650 ਰੁ. ਪ੍ਰਤੀ ਗਰੁੱਪ ਹੈ। ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ। ਐਕਰੀਡਿਟੇਸ਼ਨ ਕਰਨ ਲਈ ਆਨ-ਲਾਈਨ ਫ਼ਾਰਮ ਸਕੂਲਾਂ ਦੀ ਲਾਗ ਇੰਨ ‘ਤੇ ਓਪਨ ਸਕੂਲ ਪੋਰਟਲ ’ਤੇ ਉਪਲੱਬਧ ਹੈ। ਅਧਿਐਨ ਕੇਂਦਰਾਂ ਵੱਲੋਂ ਐਕਰੀਡਿਟੇਸ਼ਨ ਆਨ-ਲਾਈਨ ਅਪਲਾਈ ਕਰਨ ਉਪਰੰਤ ਫ਼ਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐੱਸਏਐੱਸ ਨਗਰ (ਮੁਹਾਲੀ) ਦੇ ਨਾਂ ’ਤੇ ਭੇਜੀ ਜਾਵੇ। Punjab School Education Board