ਕਿਮ ਨੇ ਟਰੰਪ ਨੂੰ ਪਿਓਂਗਯਾਂਗ ਆਉਣ ਦਾ ਸੱਦਾ ਦਿੱਤਾ

Kim, Invited, Trump , Pyongyang

ਕਿਮ ਨੇ ਬੀਤੀ ਅਗਸਤ ਦੇ ਸ਼ੁਰੂ ‘ਚ ਵੀ ਅਮਰੀਕੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ | Trump

ਸਿਓਲ (ਏਜੰਸੀ)। ਉੱਤਰੀ ਕੋਰੀਆ ਦੇ ਸਰਵਉੱਚ ਆਗੂ ਕਿਮ ਜੋਂਗ ਉਨ ਨੇ ਪੱਤਰ ਲਿਖ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਿਓਂਗਯਾਂਗ ਆਉਣ ਦਾ ਸੱਦਾ ਦਿੱਤਾ ਹੈ। ਇਹ ਪੱਤਰ ਅਜਿਹੇ ਸਮੇਂ ਲਿਖਿਆ ਗਿਆ ਹੈ, ਜਦੋਂ ਦੋਵਾਂ ਦੇਸ਼ਾਂ ਵਿਚਕਾਰ ਪਰਮਾਣੂ ਮਸਲੇ ‘ਤੇ ਗੱਲਬਾਤ ਰੁਕੀ ਹੋਈ ਹੈ। ਟਰੰਪ ਵੀ ਹਾਲ ਹੀ ‘ਚ ਇਹ ਇੱਛਾ ਪ੍ਰਗਟਾ ਚੁੱਕੇ ਹਨ ਕਿ ਉਹ ਇਸ ਸਾਲ ਕਿਸੇ ਸਮੇਂ ਕਿਮ ਨੂੰ ਮਿਲਣਾ ਚਾਹੁਣਗੇ। ਦੱਖਣੀ ਕੋਰੀਆਈ ਅਖ਼ਬਾਰ ਜੂਨਗੈਂਗ ਇਲਬੋ ‘ਚ ਸੋਮਵਾਰ ਨੂੰ ਪ੍ਰਕਾਸ਼ਿਤ ਇੱਕ ਖ਼ਬਰ ‘ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ।

ਕਿ ਅਗਸਤ ਦੇ ਤੀਜੇ ਹਫ਼ਤੇ ‘ਚ ਲਿਖੇ ਗਏ ਇਸ ਪੱਤਰ ‘ਚ ਕਿਮ ਨੇ ਤੀਜੀ ਸਿਖਰ ਗੱਲਬਾਤ ਦੀ ਇੱਛਾ ਪ੍ਰਗਟਾਉਂਦੇ ਹੋਏ ਟਰੰਪ ਨੂੰ ਉੱਤਰੀ ਕੋਰੀਆ ਦੀ ਰਾਜਧਾਨੀ ਆਉਣ ਦਾ ਸੱਦਾ ਦਿੱਤਾ ਹੈ। ਕਿਮ ਨੇ ਬੀਤੀ ਅਗਸਤ ਦੇ ਸ਼ੁਰੂ ‘ਚ ਵੀ ਅਮਰੀਕੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ। ਇਹ ਪੱਤਰ ਮਿਲਣ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਮ ਦਾ ਖ਼ੂਬਸੂਰਤ ਪੱਤਰ ਮਿਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਹਾਲਾਂਕਿ ਕਿਮ ਦੇ ਦੂਜੇ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਿਛਲੇ ਸਾਲ ਜੂਨ ਤੋਂ ਟਰੰਪ ਤੇ ਕਿਮ ਦੀ ਤਿੰਨ ਵਾਰ ਮੁਲਾਕਾਤ ਹੋ ਚੁੱਕੀ ਹੈ। ਉਨ੍ਹਾਂ ਦੀ ਪਹਿਲੀ ਮੁਲਾਕਾਤ ਪਿਛਲੇ ਸਾਲ ਜੂਨ ‘ਚ ਸਿੰਗਾਪੁਰ ਸਿਖਰ ਗੱਲਬਾਤ ਦੌਰਾਨ ਹੋਈ ਸੀ। (Trump)

ਇਹ ਵੀ ਪੜ੍ਹੋ : IND Vs AUS 3rd ODI : ਟੀਮ ਇੰਡੀਆ ਨੂੰ ਜਿੱਤ ਲਈ ਮਿਲਿਆ 353 ਦੌੜਾਂ ਦਾ ਟੀਚਾ

ਇਸ ਤੋਂ ਬਾਅਦ ਦੋਵਾਂ ਆਗੂਆਂ ਦੀ ਦੂਜੀ ਸਿਖਰ ਗੱਲਬਾਤ ਇਸ ਸਾਲ ਫਰਵਰੀ ‘ਚ ਵੀਅਤਨਾਮ ‘ਚ ਹੋਈ ਸੀ। ਇਹ ਗੱਲਬਾਤ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ‘ਤੇ ਅਸਫਲ ਹੋ ਗਈ ਸੀ। ਬੀਤੀ 30 ਜੂਨ ਨੂੰ ਟਰੰਪ ਤੇ ਕਿਮ ਤੀਜੀ ਵਾਰ ਕੋਰੀਆਈ ਸਰਹੱਦ ‘ਤੇ ਮਿਲੇ ਸਨ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆਈ ਤੇ ਅਮਰੀਕੀ ਅਧਿਕਾਰੀਆਂ ਵਿਚਕਾਰ ਆਉਣ ਵਾਲੇ ਕੁਝ ਹਫ਼ਤਿਆਂ ‘ਚ ਗੱਲਬਾਤ ਸ਼ੁਰੂ ਹੋ ਸਕਦੀ ਹੈ। (Trump)