ਮੈਕਸੀਕੋ ‘ਚ ਚਲਦੀ ਟ੍ਰੇਨ ਨਾਲ ਟਕਰਾਈ ਬਸ, 9 ਲੋਕਾਂ ਦੀ ਮੌਤ

Killed, Collision, Train, Mexico

ਲਾ ਪਾਜ। ਮੈਕਸੀਕੋ ‘ਚ ਇੱਕ ਬਸ ਤੇਜ ਰਫਤਾਰ ਨਾਲ ਚਲ ਰਹੀ ਟ੍ਰੇਨ ਨਾਲ ਜਾ ਟਕਰਾਈ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਥਾਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਖਬਾਰ ਐਲ ਫਿਨਾਨਸੀਏਰੋ ਮੁਤਾਬਕ ਇਹ ਹਾਦਸਾ ਕਿਊਰੇਟਾਰੋ ਸੂਬੇ ‘ਚ ਉਸ ਸਮੇਂ ਹੋਈ ਜਦੋਂ ਇੱਕ ਬਸ ਰੇਲ ਦੀ ਪਟਰੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਰਫਤਾਰ ਵਾਲੀ ਟ੍ਰੇਨ ਦੀ ਚਪੇਟ ‘ਚ ਆ ਗਈ। ਜ਼ਖਮੀਆਂ ‘ਚ 6 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ‘ਚ ਬਸ ਦਾ ਚਾਲਕ ਵੀ ਸ਼ਾਮਲ ਹੈ, ਜਿਸ ‘ਚ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।