ਕੋਰੋਨਾ ਖਿਲਾਫ਼ ਲੜਾਈ ‘ਚ ਸੀਨੀਅਰ ਨੇਤਾਵਾਂ ਦਾ ਖੱਟਰ ਨੇ ਕੀਤਾ ਧੰਨਵਾਦ

ਕੋਰੋਨਾ ਖਿਲਾਫ਼ ਲੜਾਈ ‘ਚ ਸੀਨੀਅਰ ਨੇਤਾਵਾਂ ਦਾ ਖੱਟਰ ਨੇ ਕੀਤਾ ਧੰਨਵਾਦ

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਵਿੱਖ ‘ਚ ਰਾਜ ਸਰਕਾਰ ਨਾਲ ਪੂਰਨ ਏਕਤਾ ਪ੍ਰਗਟ ਕਰਨ ਅਤੇ ਕੋਰੋਨਾ ਵਾਇਰਸ ਵਿਰੁੱਧ ਮੁਹਿੰਮ ਲਈ ਲਾਗੂ ਕੀਤੇ ਗਏ ਕਦਮਾਂ ਲਈ ਰਾਜ ਦੇ ਸੀਨੀਅਰ ਰਾਜਨੀਤਿਕ ਨੇਤਾਵਾਂ ਦਾ ਧੰਨਵਾਦ ਕੀਤਾ। ਖੱਟਰ ਨੇ ਵੀਰਵਾਰ ਨੂੰ ਲਗਭਗ ਦੋ ਘੰਟੇ ਦੀ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕੀਤੀ, ਜਿਸ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਸਿਹਤ ਮੰਤਰੀ ਅਨਿਲ ਵਿਜ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਭਾਗ ਲਿਆ।

ਰਾਜ ਵਿੱਚ ਚੱਲ ਰਹੀ ਕਣਕ ਅਤੇ ਸਰ੍ਹੋਂ ਦੀ ਖਰੀਦ ਬਾਰੇ ਵੀ ਵਿਚਾਰ ਵਟਾਂਦਰੇ ਅਤੇ ਦੱਸਿਆ ਗਿਆ। ਕੱਲ ਤੱਕ ਤਕਰੀਬਨ 30 ਲੱਖ ਟਨ ਕਣਕ ਅਤੇ 2.90 ਲੱਖ ਟਨ ਤੋਂ ਵੱਧ ਸਰ੍ਹੋਂ ਦੀ ਖਰੀਦ ਕੀਤੀ ਜਾ ਚੁੱਕੀ ਹੈ। 52,645 ਕਿਸਾਨਾਂ ਦੇ ਖਾਤਿਆਂ ਵਿਚ ਸਰ੍ਹੋਂ ਲਈ ਲਗਭਗ 591 ਕਰੋੜ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਣਕ ਲਈ 700 ਕਰੋੜ ਰੁਪਏ ਦੀ ਰਾਸ਼ੀ ਅੱਜ ਭੁਗਤਾਨ ਲਈ ਜਾਰੀ ਕੀਤੀ ਜਾ ਰਹੀ ਹੈ। ਜੋ ਅਗਲੇ 3-4 ਦਿਨਾਂ ਵਿਚ ਕਿਸਾਨਾਂ ਦੇ ਖਾਤੇ ਵਿਚ ਪਹੁੰਚ ਜਾਵੇਗਾ। ਮੀਟਿੰਗ ਵਿੱਚ ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਵਿੱਤੀ ਸੰਕਟ ਵਿੱਚ ਘਿਰੇ ਕਰਜ਼ੇ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਛੋਟੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਮੰਡੀਆਂ ਵਿੱਚ ਦੇਰ ਨਾਲ ਕਣਕ ਲਿਆਉਣ ਲਈ ਸਾਰਿਆਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਅਤੇ 15 ਮਈ, 2020 ਤੱਕ 100 ਫੀਸਦੀ ਖਰੀਦ ਦਾ ਭਰੋਸਾ ਵੀ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here