ਦੇਸ਼ ‘ਚ ਕੋਰੋਨਾ ਮਰੀਜ਼ਾਂ ਅੰਕੜਾ 35 ਹਜ਼ਾਰ ਤੋਂ ਪਾਰ

Corona Active

ਕੋਰੋਨਾ ਨਾਲ 1147 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ। ਭਾਰਤ ‘ਚ ਕੋਰੋਨਾ ਵਾਇਰਸ ਪ੍ਰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 35,043 ਅਤੇ ਮੌਤ ਦੀ ਗਿਣਤੀ 1,147 ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਇਸ ‘ਚ 25,007 ਸਰਗਰਮ ਪਾਏ ਗਏ ਹਨ। 8,889 ਲੋਕ ਹੁਣ ਤਕ ਕੋਰੋਨਾ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ‘ਚ 1993 ‘ਚ ਨਵੇਂ ਕੇਸ ਸਾਹਮਣੇ ਆਏ ਹਨ ਤੇ 73 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਲਾਕਡਾਊਨ ਦੀ ਹੱਦ 3 ਮਈ ਤਕ ਹੈ। ਹਾਲਾਂਕਿ ਜਿਸ ਦਰ ਨਾਲ ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਇਹ ਪ੍ਰਤੀਤ ਨਹੀਂ ਹੁੰਦਾ ਕਿ ਲਾਕਡਾਊਨ ਖ਼ਤਮ ਹੋ ਜਾਵੇਗਾ। ਕੋਵਿਡ -19 ਦੇ ਮਾਮਲੇ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ‘ਚ ਸੂਬਿਆਂ ਨੇ ਕਾਫ਼ੀ ਸਖ਼ਤੀ ਕੀਤੀ ਹੈ। ਦਿੱਲੀ ਤੋਂ ਗੁਰੂਗ੍ਰਾਮ ਜਾਣ ਵਾਲਿਆਂ ਵਾਹਨਾਂ ਦੀ ਸਖ਼ਤੀ ਨਾਲ ਪਰਖ ਕੀਤੀ ਜਾ ਰਹੀ ਹੈ। ਸਿਰਫ਼ ਜ਼ਰੂਰੀ ਚੀਜ਼ਾਂ ਸੇਵਾਵਾਂ ਦੇ ਵਾਹਨ ਪਾਸ ਵਾਲੇ ਵਾਹਨਾਂ ਨੂੰ ਛੋਟ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।