ਝੂਠਾ ਐ ਖੱਟਾ ਸਿੰਘ, ਪੇਸ਼ ਕਰਾਂਗੇ ਸਬੂਤ : ਬਚਾਅ ਪੱਖ

25 ਜੁਲਾਈ ਨੂੰ ਖੱਟਾ ਸਿੰਘ ਦੇ ਝੂਠ ਦਾ ਹੋਵੇਗਾ ਪਰਦਾਫਾਸ਼ : ਬੜੈਚ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਵਾਰ-ਵਾਰ ਆਪਣੇ ਬਿਆਨਾਂ ਤੋਂ ਪਲਟਣ ਵਾਲਾ ਖੱਟਾ ਸਿੰਘ (Khatta Singh) ਨਾ ਸਿਰਫ ਝੂਠੇ ਬਿਆਨ ਦੇ ਰਿਹਾ ਹੈ ਬਲਕਿ ਅਦਾਲਤ ਸਮੇਤ ਸਾਰੇ ਪੱਖਾਂ ਨੂੰ ਗੁਮਰਾਹ ਵੀ ਕਰ ਰਿਹਾ ਹੈ। ਇਸ ਲਈ ਖੱਟਾ ਸਿੰਘ ਖਿਲਾਫ ਬਚਾਅ ਪੱਖ ਸਬੂਤ ਪੇਸ਼ ਕਰਨਾ ਚਾਹੁੰਦਾ ਹੈ। ਬਚਾਅ ਪੱਖ ਦੀ ਇਸ ਮੰਗ ਨੂੰ ਦੇਖਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 25 ਜੁਲਾਈ ਦੀ ਤਰੀਕ ਤੈਅ ਕਰ ਦਿੱਤੀ ਹੈ। (Chandigarh News)

ਬਚਾਅ ਪੱਖ ਵੱਲੋਂ ਪੇਸ਼ ਹੋਏ ਵਕੀਲ ਐਸਐਸ ਬੜੈਚ, ਪੀ ਕੇ ਸੁਧੀਰ, ਰਜਿੰਦਰ ਕੁਮਾਰ, ਅਨਿਲ ਕੌਸ਼ਿਕ ਅਤੇ ਗੁਰਦਾਸ ਸਰਵਾਰਾ ਨੇ ਅਦਾਲਤ ‘ਚ 313 ਦੇ ਤਹਿਤ ਬਚਾਅ ਪੱਖ ਵੱਲੋਂ ਬਿਆਨ ਦਿੰਦੇ ਹੋਏ ਖੱਟਾ ਸਿੰਘ ਦੇ ਬਿਆਨ ਨੂੰ ਗਲਤ ਕਰਾਰ ਦੇ ਦਿੱਤਾ ਹੈ। ਇਸ ਮਾਮਲੇ ‘ਚ ਬਚਾਅ ਪੱਖ ਆਪਣੇ ਵੱਲੋਂ ਕੁਝ ਗਵਾਹ ਵੀ ਪੇਸ਼ ਕਰਨਾ ਚਾਹੁੰਦਾ ਹੈ, ਜਿਸ ‘ਤੇ ਅਦਾਲਤ ਨੇ ਬਚਾਅ ਪੱਖ ਨੂੰ 25 ਜੁਲਾਈ ਦਾ ਸਮਾਂ ਦੇ ਦਿੱਤਾ ਹੈ। ਹੁਣ ਬਚਾਅ ਪੱਖ 25 ਜੁਲਾਈ ਨੂੰ ਖੱਟਾ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਝੂਠਾ ਸਾਬਤ ਕਰਨ ਲਈ ਆਪਣੇ ਗਵਾਹ ਪੇਸ਼ ਕਰੇਗਾ। (Chandigarh News)

ਹਰ ਵਾਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦਾ ਐ ਖੱਟਾ

ਬਚਾਅ ਪੱਖ ਦੇ ਵਕੀਲ ਗੁਰਦਾਸ ਸਰਵਾਰਾ ਨੇ ਦੱਸਿਆ ਕਿ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਖੱਟਾ ਸਿੰਘ ਨੇ ਪਹਿਲੀ ਵਾਰ ਗਵਾਹੀ ਨਹੀਂ ਦਿੱਤੀ ਹੈ ਬਲਕਿ ਇਸ ਤੋਂ ਪਹਿਲਾਂ ਉਸ ਵੱਲੋਂ ਧਾਰਾ 164 ਦੇ ਤਹਿਤ ਬਿਆਨ ਵੀ ਦਰਜ ਕਰਵਾਏ ਜਾ ਚੁੱਕੇ ਹਨ ਪਰ ਖੱਟਾ ਸਿੰਘ ਆਪਣੇ ਬਿਆਨਾਂ ਤੋਂ ਮੁੱਕਰ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਗਵਾਹ ‘ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਜੋ ਖੁਦ ਤੈਅ ਨਹੀਂ ਕਰ ਸਕਿਆ ਕਿ ਆਖਿਰ ਉਹ ਬਿਆਨ ਕੀ ਦੇਣਾ ਚਾਹੁੰਦਾ ਹੈ।

ਗੁਰਦਾਸ ਸਰਵਾਰਾ ਨੇ ਦੱਸਿਆ ਕਿ 25 ਜੁਲਾਈ ਨੂੰ ਬਚਾਅ ਪੱਖ ਵੱਲੋਂ ਪੇਸ਼ ਕੀਤੇ ਜਾਣ ਵਾਲੇ ਗਵਾਹ ਖੱਟਾ ਸਿੰਘ ਦੇ ਬੀਤੇ ਦਿਨੀਂ ਦਿੱਤੇ ਗਏ ਬਿਆਨਾਂ ਨੂੰ ਗਲਤ ਸਾਬਤ ਕਰ ਦੇਣਗੇ। ਅੱਜ ਦੀ ਸੁਣਵਾਈ ਦੌਰਾਨ ਜਸਬੀਰ ਸਬਦਿਲ, ਬਾਬੂ ਇੰਦਰਸੈਨ, ਅਵਤਾਰ ਸਿੰਘ ਤੇ ਕ੍ਰਿਸ਼ਨ ਅਦਾਲਤ ‘ਚ ਪੇਸ਼ ਹੋਏ ਜਦੋਂ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵੀਡਿਓ ਕਾਨਫਰੰਸ ਰਾਹੀਂ ਹਾਜ਼ਰੀ ਲਵਾਈ ਗਈ।