ਸਾਊਦੀ ਦੂਤਾਵਾਸ ਨੇ ਖਸ਼ੋਗੀ ਮਾਮਲੇ ‘ਚ ਅਮਰੀਕੀ ਦਾਅਵੇ ਨੂੰ ਗਲਤ ਦੱਸਿਆ

khashoggi, Case, Saudi, Embassy, Called, The, American, Claim, Wrong

ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ

ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਫੋਨ ਇੰਟਰਸੇਪਟਸ ਦੀ ਜਾਂਚ-ਪੜਤਾਲ ਦੇ ਆਧਾਰ ‘ਤੇ ਕਿਹਾ ਹੈ ਕਿ ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ।  (khashoggi Case)

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕ੍ਰਾਊਂਨ ਪ੍ਰਿੰਸ ਦੇ ਆਦੇਸ਼ ਮਿਲਣ ‘ਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ ‘ਚ ਸਾਊਦੀ ਦੂਤਾਵਾਸ ਜਾਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਦੀ ਹੱਤਿਆ ਹੋਈ ਸੀ। ਕ੍ਰਾਊਂਨ ਪ੍ਰਿੰਸ ਦੇ ਭਰਾ ਸ਼੍ਰੀ ਸਲਮਾਨ ਨੇ ਟਵਿਟਰ ‘ਤੇ ਕਿਹਾ ਕਿ ‘ਮੈਂ ਕਦੇ ਸ਼੍ਰੀ ਖਸ਼ੋਗੀ ਨਾਲ ਫੋਨ ‘ਤੇ ਗੱਲ ਨਹੀਂ ਕੀਤੀ ਅਤੇ ਕਿਸੇ ਕਾਰਨ ਵੀ ਤੁਰਕੀ ਜਾਣ ਲਈ ਨਹੀਂ ਕਿਹਾ। ਮੈਂ ਅਮਰੀਕੀ ਸਰਕਾਰ ਨੂੰ ਇਸ ਦਾਅਵੇ ਨਾਲ ਸਬੰਧਿਤ ਸੂਚਨਾ ਜਾਰੀ ਕਰਨ ਲਈ ਕਿਹਾ ਹੈ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।