ਸੁਰੱਖਿਆ ਪਰੀਸ਼ਦ ‘ਚ ਕਸ਼ਮੀਰ ਨਹੀਂ ਹੋਵੇਗਾ ਚਰਚਾ ਦਾ ਵਿਸ਼ਾ

Kashmir, Topic, Discussion, Security, Council

ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੂੰ ਕਰਾਰ ਝਟਕਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਮੈਂਬਰ ਅਤੇ ਸਥਾਈ ਪਰੀਸ਼ਦ ਦੀ ਪ੍ਰਧਾਨ ਕੈਰਨ ਪੀਅਰਸ ਨੇ ਕਿਹਾ ਕਿ ਨਵੰਬਰ ਵਿਚ ਹੋਣ ਵਾਲੀ ਬੈਠਕ ਵਿਚ ਕਸ਼ਮੀਰ ‘ਤੇ ਕੋਈ ਚਰਚਾ ਨਹੀਂ ਹੋਵੇਗੀ। Kashmir

ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਪੀਅਰਸ ਨੇ ਸ਼ੁੱਕਰਵਾਰ ਨੂੰ ਮਹੀਨਾਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੇ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ,”ਨਹੀਂ ਅਸੀਂ ਕਸ਼ਮੀਰ ‘ਤੇ ਕੋਈ ਗੱਲਬਾਤ ਨਹੀਂ ਕਰਨ ਵਾਲੇ ਹਾਂ।”। ਇੱਥੇ ਦੱਸ ਦਈਏ ਕਿ ਸੁਰੱਖਿਆ ਪਰੀਸ਼ਦ ਵਿਚ 15 ਦੇਸ਼ ਸਾਮਲ ਹਨ।

ਪੀਅਰਸ ਤੋਂ ਸੀਰੀਆ ਦੇ ਇਕ ਪੱਤਰਕਾਰ ਨੇ ਪੁੱਛਿਆ ਸੀ ਕੀ ਕਸ਼ਮੀਰ ਨੂੰ ਲੈ ਕੇ ਕੋਈ ਬੈਠਕ ਜਾਂ ਗੱਲਬਾਤ ਹੋਣ ਵਾਲੀ ਹੈ? ਜਿਸ ‘ਤੇ ਉਨ੍ਹਾਂ ਜਵਾਬ ਦਿੱਤਾ ਕਿ ”ਦੁਨੀਆ ਵਿਚ ਬਹੁਤ ਸਾਰੇ ਮੁੱਦੇ ਹਨ ਅਤੇ ਹਰ ਮਹੀਨੇ ਪ੍ਰਧਾਨ ਉਨ੍ਹਾਂ ਵਿਚੋਂ ਕੁਝ ਨੂੰ ਚੁਣਦਾ ਹੈ, ਜਿਹੜੇ ਸੁਰੱਖਿਆ ਪਰੀਸ਼ਦ ਦੇ ਕੰਮਕਾਜ ਵਿਚ ਪਹਿਲਾਂ ਤੋਂ ਤੈਅ ਨਹੀਂ ਹੁੰਦੇ ਹਨ।

ਅਸੀਂ ਕਸ਼ਮੀਰ ਮੁੱਦੇ ਨੂੰ ਇਸ ਲਈ ਨਹੀਂ ਚੁਣਿਆ ਹੈ ਕਿਉਂਕਿ ਸੁਰੱਖਿਆ ਪਰੀਸ਼ਦ ਨੇ ਹਾਲ ਹੀ ਵਿਚ ਇਸ ‘ਤੇ ਚਰਚਾ ਕੀਤੀ ਸੀ ਅਤੇ ਸਾਨੂੰ ਕਿਸੇ ਵੀ ਹੋਰ ਮੈਂਬਰ ਨੇ ਇਸ ਨੂੰ ਲੈ ਕੇ ਬੈਠਕ ਨਿਰਧਾਰਤ ਕਰਨ ਲਈ ਨਹੀਂ ਕਿਹਾ ਹੈ”। ਪਾਕਿਸਤਾਨ ਦੇ ਬਾਅਦ ਚੀਨ ਨੇ ਕਸ਼ਮੀਰ ਮਾਮਲੇ ‘ਤੇ ਬੈਠਕ ਕਰਨ ਲਈ ਕਿਹਾ ਸੀ। ਚੀਨ ਨੇ ਇਸ ਸਬੰਧੀ ਯੂ.ਐੱਨ. ਨੂੰ ਇਕ ਚਿੱਠੀ ਲਿਖੀ ਸੀ। ਸੁਰੱਖਿਆ ਪਰੀਸ਼ਦ ਨੇ ਅਗਸਤ ਵਿਚ ਭਾਰਤ ਸਰਕਾਰ ਵੱਲੋਂ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਦੇ ਬਾਅਦ ਇਸ ‘ਤੇ ਚਰਚਾ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।