ਕਸ਼ਮੀਰ: ਕੁਲਗਾਮ ‘ਚ ਅੱਤਵਾਦੀਆਂ ਨਾਲ ਹੋਇਆ ਜ਼ਬਰਦਸਤ ਮੁਕਾਬਲਾ

Kashmir, Competition, Militants, Kulgamam

ਤਿੰਨ ਅੱਤਵਾਦੀ ਢੇਰ, ਡੀਐੱਸਪੀ ਸ਼ਹੀਦ

ਸ੍ਰੀਨਗਰ | ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਤਾਰਿਗਾਮ ‘ਚ ਅੱਜ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ‘ਚ ਡੀਐੱਸਪੀ ਅਮਨ ਠਾਕੁਰ ਸ਼ਹੀਦ ਹੋ ਗਏ ਹਨ ਤੇ ਫੌਜ ਦਾ ਇੱਕ ਅਧਿਕਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ ਜਖਮੀ ਅਧਿਕਾਰੀ ਨੂੰ 92 ਬੇਸ ਹਸਪਤਾਲ ‘ਚ ਲਿਜਾਇਆ ਗਿਆ ਹੈ ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ 14 ਫਰਵਰੀ (ਵੀਰਵਾਰ) ਨੂੰ ਸੀਆਰਪੀਐੱਫ ਦੇ ਕਾਫ਼ਲੇ ‘ਤੇ ਅੱਤਵਾਦੀ ਹਮਲਾ ਹੋ ਗਿਆ ਸੀ ਇਸ ਹਮਲੇ ‘ਚ ਸੀਆਰਪੀਐੱਫ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ ਅੱਤਵਾਦੀਆਂ ਦੀ ਇਸ ਕਾਇਰਤਾ ਭਰੀ ਹਰਕਤ ਤੋਂ ਬਾਅਦ ਭਾਰਤੀ ਫੌਜ ਲਗਾਤਾਰ ਉਨ੍ਹਾਂ ਖਿਲਾਫ਼ ਕਾਰਵਾਈ ਕਰ ਰਹੀ ਹੈ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਾਰਿਗਾਮ ਖ਼ੇਤਰ ਨੂੰ ਘੇਰ ਲਿਆ ਤੇ ਉੱਥੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰਨਾ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here