ਕਰਨਾਟਕ : ਕੁਮਾਰ ਸਵਾਮੀ ਦੀ  ਸਰਕਾਰ ਡਿੱਗੀ

Karnataka, Kumar Swami, Government, Collapses

ਕਾਂਗਰਸ-ਜੇਡੀਐਸ ਸਰਕਾਰ ਸ਼ਕਤੀ ਪ੍ਰੀਖਣ ‘ਚ ਫੇਲ੍ਹ

ਵਿਸ਼ਵਾਸ ਮਤ ਦੇ ਪੱਖ ‘ਚ 99 ਵੋਟਾਂ, ਵਿਰੋਧ ‘ਚ ਪਈਆਂ 105 ਵੋਟਾਂ

ਬੰਗਲੌਰ ‘ਚ 48 ਘੰਟਿਆਂ ਲਈ ਧਾਰਾ 144 ਲਾਗੂ

ਏਜੰਸੀ, ਬੰਗਲੌਰ

ਕਰਨਾਟਕ ‘ਚ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਦੀ ਸਰਕਾਰ ਅੱਜ ਵਿਸ਼ਵਾਸ ਮਤ ਹਾਸਲ ਕਰਨ ‘ਚ ਨਾਕਾਮ ਰਹੀ ਕੁਮਾਰ ਸਵਾਮੀ ਵੱਲੋਂ ਸਦਨ ‘ਚ ਪੇਸ਼ ਵਿਸ਼ਵਾਸ ਮਤ ਮਤੇ ਦੀ ਹਿਮਾਇਤ ‘ਚ 99 ਵੋਟਾਂ ਪਈਆਂ ਜਦੋਂਕਿ ਇਸ ਦੇ ਵਿਰੋਧ ‘ਚ 105 ਮੈਂਬਰਾਂ ਨੇ ਵੋਟਾਂ ਪਾਈਆਂ ਇਸ ਦੇ ਨਾਲ ਹੀ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੀ 13 ਮਹੀਨੇ ਪੁਰਾਣੀ ਸਰਕਾਰ ਡਿੱਗ ਗਈ ਵਿਸ਼ਵਾਸ  ਮਤ ‘ਚ ਜਿੱਤ ਤੋਂ ਬਾਅਦ ਭਾਜਪਾ ਦੇ ਵਿਧਾਇਕ ਵਿਕਟਰੀ ਚਿੰਨ੍ਹ ਦਿਖਾਉਂਦੇ ਨਜ਼ਰ ਆਏ ਛੇਤੀ ਹੀ ਐਚਡੀ ਕੁਮਾਰ ਸਵਾਮੀ ਰਾਜ ਭਵਨ ਜਾ ਕੇ ਅਸਤੀਫ਼ਾ ਸੌਂਪ ਸਕਦੇ ਹਨ  ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੇ ਗਵਰਨਰ ਵਜੂਭਾਈ ਵਾਲਾ ਭਾਜਪਾ ਲੀਡਰ ਬੀਐਸ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ ਸਪੀਕਰ ਰਮੇਸ਼ ਕੁਮਾਰ ਨੇ ਵਿਧਾਇਕਾਂ ਨੂੰ ਖੜ੍ਹਾ ਕਰਕੇ ਸੱਤਾ ਤੇ ਵਿਰੋਧੀਆਂ ਦੇ ਨੰਬਰਾਂ ਦੀ ਗਿਣਤੀ ਕੀਤੀ ਸਪੀਕਰ ਨੇ ਵਿਧਾਨ ਸਭਾ ‘ਚ ਹਰ ਲਾਈਨ ਨੂੰ ਵੱਖ-ਵੱਖ ਖੜ੍ਹਾ ਕਰਕੇ ਅਧਿਕਾਰੀਆਂ ਤੋਂ ਵਿਧਾਇਕਾਂ ਦੀ ਗਿਣਤੀ ਕਰਵਾਈ

ਦੋ ਵਿਧਾਇਕਾਂ ਦੀ ਨਵੀਂ ਪਟੀਸ਼ਨ ਦੀ ਸੁਣਵਾਈ ਟਲੀ

ਸੁਪਰੀਮ ਕੋਰਟ ਨੇ ਕਰਨਾਟਕ ਦੇ ਦੋ ਬਾਗੀ ਵਿਧਾਇਕਾਂ ਦੀ ਨਵੀਂ ਪਟੀਸ਼ਨ ਦੀ ਸੁਣਵਾਈ ਅੱਜ ਮੁਲਤਵੀ ਕਰ ਦਿੱਤੀ ਹੈ ਕਰਨਾਟਕ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਸੁਪਰੀਮ ਕੋਰਟ ਨੂੰ ਅੱਜ ਇਹ ਦੱਸਿਆ ਕਿ ਰਾਜ ਵਿਧਾਨ ਸਭਾ ‘ਚ ਵਿਸ਼ਵਾਸ ਮਤ ਪ੍ਰਕਿਰਿਆ ਅੱਜ ਪੂਰੀ ਹੋ ਜਾਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਅੱਜ ਤੱਕ ਲਈ ਮੁਲਤਵੀ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।