ਕਰੇਨ ਦੀ ਹੈਟ੍ਰਿਕ ਨਾਲ ਜਿੱਤਿਆ ਪੰਜਾਬ

Karen's Hat Trick Won Punjab

ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ

ਮੋਹਾਲੀ, ਏਜੰਸੀ। ਇੰਗਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ ਸੈਮ ਕਰੇਨ ਦੀ ਸ਼ਾਨਦਾਰ ਹੈਟ੍ਰਿਕ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਜ ਨੂੰ ਆਈਪੀਐਲ-12 ਦੇ ਮੁਕਾਬਲੇ ‘ਚ ਸੋਮਵਾਰ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ 20 ਓਵਰ ‘ਚ 9 ਵਿਕਟਾਂ ‘ਤੇ 166 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਦਿੱਲੀ ਨੂੰ 19.2 ਓਵਰਾਂ ‘ਚ 152 ਦੌੜਾਂ ‘ਤੇ ਨਿਪਟਾ ਦਿੱਤਾ। ਦਿੱਲੀ ਨੇ ਆਪਣੀ ਆਖਰੀ ਸੱਤ ਬੱਲੇਬਾਜ਼ ਸਿਰਫ ਅੱਠ ਦੌੜਾਂ ਜੋੜ ਕੇ ਗਵਾ ਦਿੱਤੇ।

ਕਰੇਨ ਨੇ 2.2 ਓਵਰਾਂ ‘ਚ ਸਿਰਫ 11 ਦੌੜਾਂ ਦੇ ਕੇ ਹੈਟ੍ਰਿਕ ਸਮੇਤ ਚਾਰ ਵਿਕਟਾਂ ਝਟਕੀਆਂ ਅਤੇ ਮੈਨ ਆਫ ਦ ਮੈਚ ਬਣੇ। ਕਰੇਨ ਨੇ 18ਵੇਂ ਓਵਰ ਦੀ ਆਖਰੀ ਗੇਂਦ ਅਤੇ 20ਵੇਂ ਓਵਰ ਦੀ ਪਹਿਲੀਆਂ ਦੋ ਗੇਂਦਾਂ ‘ਤੇ ਵਿਕਟ ਲੈ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਆਈਪੀਐੱਲ-12 ਦੀ ਪਹਿਲੀ ਹੈਟ੍ਰਿਕ ਲੈਣ ਦਾ ਸਿਹਰਾ ਆਪਣੇ ਨਾਂਅ ਕਰ ਲਿਆ। ਉਹਨਾਂ ਨੇ 18ਵੇਂ ਅਤੇ 20ਵੇਂ ਓਵਰ ‘ਚ ਦੋ-ਦੋ ਵਿਕਟਾਂ ਲੈ ਕੇ ਦਿੱਲੀ ਨੂੰ ਤਬਾਹ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here