ਨਾਮ ਚਰਚਾ ਕਾਂਗੜਾ ’ਚ ਸਾਧ-ਸੰਗਤ ਦੀ ਬੇਇੰਤਹਾ ਸ਼ਰਧਾ ਸਾਹਮਣੇ ਛੋਟੇ ਪਏ ਪੰਡਾਲ

kangra

ਨਾਮ ਚਰਚਾ ’ਚ ਮੌਜ਼ੂਦ ਡੇਰਾ ਸ਼ਰਧਾਲੂਆਂ ਨੇ ਦੋਵੇਂ ਹੱਥ ਖੜੇ ਕਰਕੇ ਪੂਰੀ ਇੱਕਜੁਟਤਾ ਨਾਲ 139 ਮਾਨਵਤਾ ਭਲਾਈ ਕਾਰਜਾਂ ’ਚ ਦੁੱਗਣੇ ਜੋਸ਼ ਨਾਲ ਭਾਗ ਲੈਣ ਦਾ ਪ੍ਰਣ ਲਿਆ 

  • ਅਨਾਥ ਮਾਤਾ-ਪਿਤਾ ਸੇਵਾ ਮੁਹਿੰਤ ਤਹਿਤ 10 ਬਜ਼ੁਰਗਾਂ ਨੂੰ ਦਿੱਤਾ ਰਾਸ਼ਨ ਤੇ ਫਰੂਟ ਕਿੱਟਾਂ
  • ਆਤਮ ਨਿਰਭਰ ਮੁਹਿੰਮ ਤਹਿਤ 5 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਬਣਾਇਆ ਰੁਜ਼ਗਾਰ ’ਚ ਆਤਮ ਨਿਰਭਰ

ਕਾਂਗੜ (ਸੁਨੀਲ ਵਰਮਾ/ਐਮ. ਕੇ. ਸ਼ਾਇਨਾ)। ਐਤਵਾਰ ਨੂੰ ਕਾਂਗੜਾ ’ਚ ਅਜਬ ਨਜ਼ਾਰਾ ਵੇਖਣ ਨੂੰ ਮਿਲਿਆ। ਹਜ਼ਾਰਾਂ ਦੀ ਗਿਣਤੀ ’ਚ ਲੋਕ ਘੁੰਮਣ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਦੀ ਬਜਾਇ ਰਾਮ-ਨਾਮ ਤੇ ਸਤਿਸੰਗ ਸੁਣਨ ਲਈ ਉਮੜੇ। ਮੌਕਾ ਸੀ ਸ਼ਹਿਰ ਦੇ ਨਗਰ ਪ੍ਰੀਸ਼ਦ ਗਰਾਊਂਡ ’ਚ ਹੋਈ ਡੇਰਾ ਸੱਚਾ ਸੌਦਾ ਦੀ ਬਲਾਕ ਪੱਧਰੀ ਨਾਮ ਚਰਚਾ ਦਾ। ਜਿਸ ’ਚ ਕਾਂਗੜਾ ਸਮੇਤ ਪੂਰੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਪਰਿਵਾਰ ਸਮੇਤ ਪਹੁੰਚੇ। ਸੁਹਾਵਣੇ ਮੌਸਮ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਹਰ ਕੋਈ ਨਿਹਾਲ ਹੋ ਗਿਆ। ਨਾਮ ਚਰਚਾ ’ਚ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਸਨ।

ਨਾਮ ਚਰਚਾ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਭਾਜਪਾ ਦੇ ਦੇਹਰਾ ਤੋਂ ਵਿਧਾਇਕ ਹੁਸ਼ਿਆਰ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਨਾਮ ਚਰਚਾ ਮੌਕੇ ਵਿਧਾਇਕ ਹੁਸ਼ਿਆਰ ਸਿੰਘ ਤੇ ਡੇਰਾ ਸੱਚਾ ਸੌਦਾ ਹਿਮਾਚਲ ਪ੍ਰਦੇਸ਼ ਦੇ ਜਿੰਮੇਵਾਰਾਂ ਵੱਲੋਂ ਅਨਾਥ ਮਾਤਾ-ਪਿਤਾ ਸੇਵਾ ਮੁਹਿੰਮ ਤਹਿਤ 10 ਲੋੜਵੰਦ ਬਜ਼ੁਰਗਾਂ ਨੂੰ ਰਾਸ਼ਨ ਤੇ ਫਰੂਟ ਦੀਆਂ ਟੋਕਰੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਆਤਮ ਨਿਰਭਰ ਮੁਹਿੰਮ ਤਹਿਤ ਪੰਜ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਹਨ ਤਾਂ ਕਿ ਉਹ ਰੁਜ਼ਗਾਰ ’ਚ ਆਤਮ ਨਿਰਭਰ ਬਣ ਸਕੇ।

name chrcha

ਨਾਮ ਚਰਚਾ ਦੌਰਾਨ ਪੰਡਾਲ ਨੂੰ ਸੁੰਦਰ ਤਰੀਕੇ ਨਾਲ ਰੰਗ-ਬਿਰੰਗੀਆਂ ਝੰਡਿਆਂ ਨਾਲ ਤੇ ਸਵਾਗਤੀ ਗੇਟਾਂ ਨੂੰ ਵੀ ਸਜਾਇਆ ਗਿਆ ਸੀ। ਪੰਡਾਲ ’ਚ ਲੱਗੀਆਂ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨ ਨੂੰ ਸਾਧ-ਸੰਗਤ ਨੇ ਬੜੀ ਸ਼ਰਧਾ ਤੇ ਇਕਾਗਰਚਿਤ ਹੋ ਕੇ ਸੁਣਿਆ। ਇਸ ਤੋਂ ਪਹਿਲਾਂ ਕਵੀਰਾਜ ਵੀਰਾਂ ਨੇ ਭਜਨਾਂ ਰਾਹੀਂ ਸਤਿਗੁਰੂ ਜੀ ਮਹਿਮਾ ਦਾ ਗੁਣਗਾਨ ਕੀਤਾ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਹੋਰ ਵੱਧ-ਚੜ੍ਹ ਕੇ ਕਰਨ ਦਾ ਪ੍ਰਣ ਲਿਆ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੂੰ ਮਿੰਟਾਂ ’ਚ ਲੰਗਰ-ਭੋਜਨ ਛਕਾਇਆ ਗਿਆ। ਨਾਮ ਚਰਚਾ ਦੌਰਾਨ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਸਾਧ-ਸੰਗਤ ਦੀ ਸ਼ਰਧਾ ਸਾਹਮਣੇ ਕਾਂਗੜਾ ਦਾ ਸਭ ਤੋਂ ਵੱਡਾ ਗਰਾਊਂਡ ਪਿਆ ਛੋਟਾ

ਕਾਂਗੜਾ ’ਚ ਹੋਈ ਨਾਮ ਚਰਚਾ ਦੌਰਾਨ ਸਾਧ-ਸੰਗਤ ’ਚ ਗੁਰੂ ਭਗਤੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਇੰਤਜਾਮ ਛੋਟੇ ਪੈ ਗਏ। ਸਵੇਰੇ 11 ਵਜੇ ਸ਼ੁਰੂ ਹੋਈ ਨਾਮ ਚਰਚਾ ’ਚ ਕਰੀਬ 12 ਵਜੇ ਤੱਕ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ। ਬਾਅਦ ’ਚ ਸਾਧ-ਸੰਗਤ ਨੇ ਗਰਾਊਂਡ ਦੀਆਂ ਪੌੜੀਆਂ ’ਤੇ ਬੈਠ ਕੇ ਨਾਮ ਚਰਚਾ ਸੁਣੀ। ਨਾਮ ਚਰਚਾ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ