ਕਬੱਡੀ ਮਾਸਟਰਜ਼ : ਪਾਕਿ ਨੂੰ ਪਟਖ਼ਨੀ ਦੇ ਕੇ ਭਾਰਤ ਸੈਮੀਫਾਈਨਲ ‘ਚ

ਦੁਬਈ (ਏਜੰਸੀ)। ਵਿਸ਼ਵ ਚੈਂਪੀਅਨ ਭਾਰਤ ਅੇਤ ਉਪ ਜੂਤ ਇਰਾਨ ‘ਚ ਦੁਬਈ ਦੇ ਅਲ ਅਸਲ ਸਪੋਰਟਸ ਕੰਪਲੈਕਸ ‘ਚ ਛੇ ਦੇਸ਼ਾਂ ਦੇ ਕਬੱਡੀ ਮਾਸਟਰਜ਼ ਟੂਰਨਾਮੈਂਟ ‘ਚ ਆਪਣੀ ਸਰਦਾਰੀ ਕਾਇਮ ਰੱਖਦੇ ਹੋਏ ਆਪਣੇ-ਆਪਣੇ ਗਰੁੱਪ ਚੋਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ,ਭਾਰਤ ਨੇ ਗਰੁੱਪ ਏ ਦੇ ਆਪਣੇ ਮੁਕਾਬਲੇ ‘ਚ ਪਾਕਿਸਤਾਨ ਨੂੰ 41-17 ਨਾਲ ਹਰਾਇਆ ਜਦੋਂਕਿ ਇਰਾਨ ਨੇ ਦੱਖਣੀ ਕੋਰਆ ਨੂੰ 31-27 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਭਾਰਤੀ ਟੀਮ ਅਗਲੇ ਗਰੁੱਪ ਮੁਕਾਬਲੇ ‘ਚ 26 ਜੂਨ ਨੂੰ ਕੀਨੀਆ ਵਿਰੁੱਧ ਨਿੱਤਰੇਗੀ, ਪਾਕਿਸਤਾਨ ਨੂੰ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਕੀਨੀਆ ਨੂੰ ਹਰਾਉਣਾ ਹੋਵੇਗਾ।

ਪਹਿਲੇ ਮੁਕਾਬਲੇ ਚ 36-20 ਨਾਲ ਹਰਾਇਆ ਸੀ

ਪਾਕਿਸਤਾਨ ਨੂੰ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ‘ਚ 36-20 ਨਾਲ ਹਰਾਉਣ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਟੀਮ ਪਾਕਿਸਤਾਨ ‘ਤੇ ਭਾਰੂ ਰਹੀ ਭਾਰਤ ਵੱਲੋਂ ਕਪਤਾਨ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਦਿਗਾ ਨੇ 6-6 ਅੰਕ ਹਾਸਲ ਕੀਤੇ ਪਾਕਿਸਤਾਨ ਨੂੰ 17ਵੇਂ ਮਿੰਟ ‘ਚ ਵੱਡਾ ਝਟਕਾ ਲੱਗਾ ਜਦੋਂ ਉਸਦੇ ਕਪਤਾਨ ਨਾਸਿਰ ਅਲੀ ਨੂੰ ਜਖ਼ਮੀ ਹੋ ਕੇ ਬਾਹਰ ਜਾਣਾ ਪਿਆ ਹਾਲਾਂਕਿ ਉਹ ਦੂਸਰੇ ਅੱਧ ‘ਚ ਵਾਪਸ ਪਰਤੇ ਅੱਧੇ ਸਮੇਂ ਤੱਕ ਭਾਰਤੀ ਟੀਮ 18-9 ਨਾਲ ਅੱਗੇ ਸੀ, ਦੂਸਰੇ ਅੱਧ ‘ਚ ਰੋਹਿਤ ਦੀ ਜਗ੍ਹਾ ਮੋਨੂ ਗੋਇਤ ਨੂੰ ਉਤਾਰਿਆ ਗਿਆ ਜੋ 7 ਰੇਡ ਅੰਕ ਲੈ ਕੇ ਛਾ ਗਏ ਇਸ ਦੇ ਨਾਲ ਹੀ ਨੇ ਲਗਾਤਾਰ ਦੂਸਰੇ ਮੁਕਾਬਲੇ ‘ਚ ਪਾਕਿਸਤਾਨ ਨੂੰ ਧੂੜ ਚਟਾਈ ਭਾਰਤ ਦੀ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ, ਉਸਨੇ ਆਪਣੇ ਦੂਸਰੇ ਮੁਕਾਬਲੇ ‘ਚ ਕੀਨੀਆ ਨੂੰ 48-19 ਨਾਲ ਮਧੋਲਿਆ ਸੀ।