ਜਸਟਿਸ ਯੂ ਯੂ ਲਲਿਤ ਨੂੰ ਭਾਰਤ ਦੇ 49ਵੇਂ ਚੀਫ਼ ਜਸਟਿਸ ਨਿਯੁਕਤ

ਜਸਟਿਸ ਯੂ ਯੂ ਲਲਿਤ ਨੂੰ ਭਾਰਤ ਦੇ 49ਵੇਂ ਚੀਫ਼ ਜਸਟਿਸ ਨਿਯੁਕਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਜਸਟਿਸ ਉਦੈ ਉਮੇਸ਼ ਲਲਿਤ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਚੀਫ ਜਸਟਿਸ ਐਨ. ਵੀ. ਰਮਨਾ 26 ਅਗਸਤ ਨੂੰ ਸੇਵਾ ਮੁਕਤ ਹੋਣਗੇ। ਜਸਟਿਸ ਲਲਿਤ 27 ਅਗਸਤ ਨੂੰ ਸਹੁੰ ਚੁੱਕਣਗੇ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਕਾਨੂੰਨ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ’ਚ ਜਸਟਿਸ ਲਲਿਤ ਦੀ ਨਿਯੁਕਤੀ ਸਬੰਧੀ ਜਾਣਕਾਰੀ ਦਿੱਤੀ। ਜਸਟਿਸ ਰਮਨਾ ਨੇ ਜਸਟਿਸ ਲਲਿਤ ਨੂੰ ਮੁੱਖ ਜਸਟਿਸ ਨਿਯੁਕਤ ਕੀਤੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਜਸਟਿਸ ਰਮਨਾ ਨੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਵੱਲੋਂ ਸਲਾਹ ਮੰਗੇ ਜਾਣ ’ਤੇ ਜਸਟਿਸ ਲਲਿਤ ਨੂੰ ਆਪਣਾ ਉਤਾਰਅਧਿਕਾਰੀ ਨਿਯੁਕਤ ਕਰਨ ਸਬੰਧੀ ਸਿਫਾਰਿਸ਼ 3 ਅਗਸਤ ਨੂੰ ਕੀਤੀ ਸੀ। ਭਾਰਤ ਦੇ 48ਵੇਂ ਚੀਫ ਜਸਟਿਸ (ਸੀਜੇਆਈ) ਜਸਟਿਸ ਰਮਨਾ 26 ਅਗਸਤ ਨੂੰ ਸੇਵਾ ਮੁਕਤ ਹੋਣ ਵਾਲੇ ਹਨ।

ਸੀਨੀਆਰਤਾ ਦੇ ਕ੍ਰਮ ਵਿੱਚ ਉਨ੍ਹਾਂ ਤੋਂ ਬਾਅਦ ਜਸਟਿਸ ਲਲਿਤ ਆਉਂਦੇ ਹਨ। ਵਕਾਲਤ ਕਰਦਿਆਂ 13 ਅਗਸਤ 2014 ਨੂੰ ਸਿੱਧੇ ਸੁਪਰੀਮ ਕੋਰਟ ਦਾ ਜੱਜ ਬਣਨ ਵਾਲੇ ਜਸਟਿਸ ਲਲਿਤ ਦੇ 27 ਅਗਸਤ 2022 ਨੂੰ ਕਾਰਜਭਾਰ ਸੰਭਾਲਣ ਦੀ ਸੰਭਾਵਨਾ ਹੈ। ਚੀਫ ਜਸਟਿਸ ਦੇ ਅਹੁਦੇ ’ਤੇ ਦੋ ਮਹੀਨੇ 13 ਦਿਨਾਂ ਤੋਂ ਬਾਅਦ 8 ਨਵੰਬਰ 2022 ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਜਸਟਿਸ ਲਲਿਤ ਨੂੰ 1983 ਦੇ ਜੂਨ ’ਚ ਇੱਕ ਵਕੀਲ ਵਜੋਂ ਰਜਿਸਟਰਡ ਕੀਤਾ ਗਿਆ ਸੀ। ਉਨ੍ਹਾਂ ਨੇ ਦਸੰਬਰ 1985 ਤੱਕ ਬੰਬੇ ਹਾਈਕੋਟਰ ’ਚ ਵਕਾਲਤ ਕੀਤੀ ਸੀ। ਉਨ੍ਹਾਂ ਅਪਰੇਲ 2004 ’ਚ ਸੁਪਰੀਮ ਕੋਰਟ ਵੱਲੋਂ ਇੱਕ ਸੀਨੀਅਰ ਵਕੀਲ ਵਜੋਂ ਨਿਯੁਕਤ ਕੀਤਾ ਗਿਆ ਸੀ। ਚੀਫ ਜਸਟਿਸ ਨੇ ਉਨ੍ਹਾਂ ਨੂੰ 2ਜੀ ਸਪੈਕਰਟ੍ਰਮ ਘਪਲੇ ਦੇ ਸਾਰੇ ਮਾਮਲਿਆਂ ’ਚ ਸੁਣਵਾਈ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਲਈ ਵਿਸ਼ੇਸ਼ ਸਰਕਾਰੀ ਵਕੀਲ (ਐਸਪੀਪੀ) ਵਜੋਂ ਨਿਯੁਕਤ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ