ਬਸ ਲੋੜ ਹੈ ਹਿੰਮਤ ਦੀ…

ਬਸ ਲੋੜ ਹੈ ਹਿੰਮਤ ਦੀ…

ਡੈਨਮਾਰਕ ‘ਚ  ਜਨਮੀ ਲਿਜ ਹਾਰਟੇਲ ਜਦੋਂ 23 ਸਾਲ ਦੀ ਸੀ, ਉਦੋਂ ਉਸ ਦੀਆਂ ਦੋਵੇਂ ਲੱਤਾਂ ਪੋਲੀਓ ਕਾਰਨ ਨਕਾਰਾ ਹੋ ਗਈਆਂ ਪਰ ਹਾਰਟੇਲ ਨੇ ਹਿੰਮਤ ਨਹੀਂ ਛੱਡੀ ਉਸ ਨੇ ਇਸ ਮੁਸੀਬਤ ਦਾ ਡੱਟ ਕੇ ਸਾਹਮਣਾ ਕੀਤਾ ਭਾਵੇਂ ਉਸ ਦੀਆਂ ਕੁੱਝ ਮਾਸਪੇਸ਼ੀਆਂ ਮੁੜ ਕੰਮ ਕਰਨ ਲੱਗੀਆਂ ਸਨ, ਪਰ ਗੋਡਿਆਂ ਤੋਂ ਹੇਠਾਂ ਵਾਲੇ ਹਿੱਸੇ ਕਦੇ ਠੀਕ ਨਾ ਹੋ ਸਕੇ ਡਾਕਟਰਾਂ ਦੀ ਰਾਏ ਨੂੰ ਨਾ ਮੰਨਦਿਆਂ ਉਸ ਨੇ    ਘੋੜਸਵਾਰੀ  ਦਾ ਸ਼ੌਂਕ ਨਾ ਛੱਡਿਆ ਉਸ ਨੂੰ ਸਿਰਫ਼ ਆਪਣੇ ਘੋੜੇ ‘ਤੇ ਚੜ੍ਹਨ ਅਤੇ ਉੱਤਰਨ ਦੀ ਲੋੜ ਪੈਂਦੀ ਹੈ ਉਸ ਨੇ 1952 ‘ਚ ਫੇਲਸਿੰਕੀ ‘ਚ ਹੋਈਆਂ ਉਲੰਪਿਕ ਖੇਡਾਂ ‘ਚ ਡੈਨਮਾਰਕ ਦੀ ਅਗਵਾਈ ਕੀਤੀ ਅਤੇ ਸਿਲਵਰ ਮੈਡਲ ਹਾਸਲ ਕੀਤਾ ਇਸ ਤੋਂ ਪਹਿਲਾਂ ਉਲੰਪਿਕ ‘ਚ ਔਰਤਾਂ ਨੂੰ ਘੋੜਸਵਾਰੀ ਨਾਲ ਜੁੜੀਆਂ ਖੇਡਾਂ ‘ਚ ਹਿੱਸਾ ਨਹੀਂ ਲੈਣ ਦਿੱਤਾ ਜਾਂਦਾ ਸੀ 1956 ‘ਚ ਸਟਾਕਹੋਮ ਉਲੰਪਿਕ ‘ਚ ਵੀ ਉਸ ਨੂੰ ਸਿਲਵਰ ਮੈਡਲ ਮਿਲਿਆ ਹੰਗਰੀ ਦੇ ਪੁਰਸ਼ ਪਿਸਟਲ ਸ਼ੂਟਰ ਕਰੋਲੀ ਟਕੈਕਸ ਤੋਂ ਬਾਅਦ ਉਹ ਦੂਜੀ ਅਜਿਹੀ ਖਿਡਾਰਨ ਸੀ,

ਜਿਸ ਨੂੰ  ਅੰਗਹੀਣਤਾ ਦੇ ਬਾਵਜ਼ੂਦ ਉਲੰਪਿਕ ਖੇਡਾਂ ‘ਚ ਹਿੱਸਾ ਲੈਣ  ਦਾ ਮਾਣ ਮਿਲਿਆ ਉਸ ਦੀਆਂ ਅਸਾਧਾਰਨ ਪ੍ਰਾਪਤੀਆਂ ਨੂੰ ਵੇਖਦਿਆਂ  ਉਸ ਨੂੰ ਨਿਊਯਾਰਕ ਸਥਿੱਤ ਇੰਟਰਨੈਸ਼ਨਲ ਵੋਮੈਨਜ਼ ਸਪੋਟਰਸ ਹਾਲ ਆਫ਼ ਫੇਮ ‘ਚ ਜਗ੍ਹਾ ਦਿੱਤੀ ਗਈ 2005 ‘ਚ ਉਸ ਦਾ ਨਾਂਅ ਡੈਨਮਾਰਕ ਦੇ ਦਸ ਮਹਾਨ ਖਿਡਾਰੀਆਂ ‘ਚ ਸ਼ਾਮਲ ਕੀਤਾ ਗਿਆ ਉਲੰਪਿਕ ਤੋਂ ਵਿਦਾਇਗੀ ਲੈਣ ਤੋਂ ਬਾਅਦ ਲਿਜ ਹਾਰਟੇਲ ਅਤੇ ਉਸ ਦੇ ਨਿੱਜੀ ਡਾਕਟਰ ਨੇ ਘੋੜਸਵਾਰੀ ਦੀਆਂ ਖੇਡਾਂ ਤੋਂ ਪ੍ਰਾਪਤ  ਧਨ ਨਾਲ ਪੋਲੀਓ ਪੀੜਤ ਲੋਕਾਂ ਦੇ ਇਲਾਜ ਲਈ ਦੁਨੀਆਂ ਦੇ ਪਹਿਲੇ ਕੇਂਦਰ ਦੀ ਸਥਾਪਨਾ ਕੀਤੀ ਲਿਜ ਹਾਰਟੇਲ ਨੇ ਆਪਣੀਆਂ ਸਫ਼ਲਤਾਵਾਂ ਨਾਲ  ਸਾਬਤ ਕਰ ਦਿੱਤਾ ਕਿ ਸਰੀਰਕ ਅਸਮਰੱਥਾ ਕਿਸੇ ਵੀ ਕੰਮ ‘ਚ ਅੜਿੱਕਾ ਨਹੀਂ ਬਣ ਸਕਦੀ ਲੋੜ ਹੈ ਤਾਂ ਬੱਸ ਹਿੰਮਤ ਅਤੇ ਹੌਂਸਲੇ ਦੀ ਅਤੇ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.