JP nadda ਬਣੇ ਭਾਜਪਾ ਦੇ ਨਵੇਂ ਪਾਰਟੀ ਪ੍ਰਧਾਨ

JP nadda BJP's new party president

ਭਾਜਪਾ ਪਰਿਵਾਰਵਾਦ ਨਹੀਂ ਚੱਲਦੀ : ਅਮਿਤ ਸ਼ਾਹ

ਨਵੀਂ ਦਿੱਲੀ। ਜਗਤ ਪ੍ਰਕਾਸ਼ ਨੱਢਾ (ਜੇ.ਪੀ. ਨੱਢਾ) (JP nadda) ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਸੋਮਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ ‘ਚ ਸਵਾਗਤ ਸਮਾਰੋਹ ਦਾ ਆਯੋਜਨ ਹੋਇਆ। ਜਿਸ ਨੂੰ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਪਰਿਵਾਰਵਾਦ ਨਾਲ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਖੁਸ਼ੀ, ਆਨੰਦ ਅਤੇ ਮਾਣ ਦਾ ਵਿਸ਼ਾ ਹੈ ਕਿ ਭਾਜਪਾ ਨੇ ਇਕ ਵਾਰ ਫਿਰ ਆਪਣੀ ਪਰੰਪਰਾ ਦੀ ਅਗਵਾਈ ਕਰਦਿਆਂ ਇਕ ਆਮ ਵਰਕਰ ਦੇ ਰੂਪ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇ.ਪੀ. ਨੱਢਾ ਨੂੰ ਸਾਡਾ ਰਾਸ਼ਟਰੀ ਪ੍ਰਧਾਨ ਚੁਣਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀਆਂ ਸਾਰੀਆਂ ਪਾਰਟੀਆਂ ਤੋਂ ਇਸ ਲਈ ਵੱਖ ਪਾਰਟੀ ਦਿਖਾਈ ਪੈਂਦੀ ਹੈ, ਕਿਉਂਕਿ ਇਹ ਪਾਰਟੀ ਨਾ ਤਾਂ ਜਾਤ-ਪਾਤ ਦੇ ਆਧਾਰ ‘ਤੇ ਚੱਲਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

JP nadda