ਟੀ-20 ਵਿਸ਼ਵ ਕੱਪ 2007 ’ਚ ਆਖਰੀ ਓਵਰ ਸੁੱਟ ਕੇ ਬਣੇ ਸਨ ਸਟਾਰ
(ਸੱਚ ਕਹੂੰ ਨਿਊਜ਼) ਪਹੇਵਾ। ਭਾਰਤ ਦੇ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ (Joginder Sharma) ਦਾ ਨਾਂਅ ਤਾ ਸਭ ਨੂੰ ਯਾਦ ਹੈ ਜਿਸ ਨੇ 2007 ’ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਟੀਮ ਨੂੰ ਟੀ-20 ਵਿਸ਼ਵ ਕੱਪ ਜੇਤੂ ਬਣਾਇਆ ਸੀ। 2007 ਟੀ-20 ਵਿਸ਼ਵ ਕੱਪ ਜੇਤੂ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਨੂੰ ਲਿਖੇ ਪੱਤਰ ‘ਚ ਕ੍ਰਿਕਟਰ ਤੋਂ ਪੁਲਿਸ ਅਧਿਕਾਰੀ ਬਣੇ ਜੋਗਿੰਦਰ ਨੇ ਬੋਰਡ, ਹਰਿਆਣਾ ਕ੍ਰਿਕਟ ਸੰਘ, ਚੇਨਈ ਸੁਪਰ ਕਿੰਗਜ਼ ਅਤੇ ਹਰਿਆਣਾ ਸਰਕਾਰ ਦਾ ਧੰਨਵਾਦ ਕੀਤਾ ਹੈ। ਜੋਗਿੰਦਰ ਨੇ ਚਿੱਠੀ ਦੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਜੋਗਿੰਦਰ ਸ਼ਰਾ ਨੇ ਲਿਖਿਆ- ਅੱਜ ਮੈਂ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ।
ਵਿਸ਼ਵ ਕੱਪ ਜਿਤਾਉਣ ਤੋਂ ਬਾਅਦ ਨਹੀਂ ਮਿਲਿਆ ਟੀਮ ’ਚ ਮੌਕਾ
2007 ’ਚ ਟੀ-20 ਵਿਸ਼ਵ ਕੱਪ ਦੇ ਖ਼ਿਤਾਬੀ ਮੈਚ ਦਾ ਆਖ਼ਰੀ ਓਵਰ ਸੁੱਟਣ ਵਾਲਾ ਜੋਗਿੰਦਰ ਸ਼ਰਮਾ (Joginder Sharma ) ਸਿਰਫ਼ 4 ਗੇਂਦਾਂ ਵਿੱਚ ਹੀ ਦੇਸ਼ ਦਾ ਹੀਰੋ ਬਣ ਗਿਆ। ਅਫਸੋਸ ਦੀ ਗੱਲ ਹੈ ਕਿ ਉਸ ਫਾਈਨਲ ਮੈਚ ਤੋਂ ਬਾਅਦ ਜੋਗਿੰਦਰ ਨੂੰ ਕਦੇ ਕੋਈ ਅੰਤਰਰਾਸ਼ਟਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਹ ਘਰੇਲੂ ਕ੍ਰਿਕਟ ਖੇਡਦਾ ਰਿਹਾ। ਇਹ ਮੈਚ ਭਾਰਤ ਤੇ ਪਾਕਿਸਤਾਨ ’ਚ ਹੋਇਆ ਸੀ ਤੇ ਜਦੋਂ ਪਾਕਿਸਤਾਨ ਇੰਜ ਲੱਗਦਾ ਸੀ ਆਸਾਨੀ ਨਾਲ ਜਿੱਤ ਜਾਵੇਗਾ ਤਾਂ ਇਸ ਮੁਸ਼ਕਲ ਘਡ਼ੀ ’ਚ ਜੋਗਿੰਦਰ ਸ਼ਰਮਾ ਨੇ ਆਪਣੀਆਂ ਵਲ ਖਾਂਦੀਆਂ ਗੇਂਦਾਂ ਨਾਲ ਪਾਕਿ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ ਤੇ ਉਸ ਨੂੰ ਆਖਰੀ ਓਵਰ ’ਚ ਭਾਰਤ ਨੂੰ ਜਿੱਤ ਦਿਵਾਈ। ਜਿਸ ਤੋਂ ਬਾਅਦ ਜੋਗਿੰਦਰ ਸ਼ਰਮਾ ਭਾਰਤੀ ਕ੍ਰਿਕਟ ਦੇ ਹੀਰੋ ਬਣ ਗਏ।
ਵਿਜੇ ਹਜ਼ਾਰੇ ਟਰਾਫੀ ’ਚ ਖੇਡਿਆ ਸੀ ਆਖਰੀ ਮੈਚ
ਜੋਗਿੰਦਰ ਸ਼ਰਮਾ ਨੇ ਆਖਰੀ ਵਾਰ 2017 ‘ਚ ਘਰੇਲੂ ਮੈਚ ਖੇਡਿਆ ਸੀ। ਉਹ ਵਿਜੇ ਹਜ਼ਾਰੇ ਟਰਾਫੀ ਵਿੱਚ ਹਰਿਆਣਾ ਲਈ ਪੰਜਾਬ ਵਿਰੁੱਧ ਖੇਡਿਆ ਸੀ। ਇਸ ‘ਚ ਉਸ ਨੇ 7 ਓਵਰ ਸੁੱਟੇ। ਇਸ ਤੋਂ ਬਾਅਦ ਜੋਗਿੰਦਰ ਨੇ ਇਕ ਵੀ ਮੈਚ ਨਹੀਂ ਖੇਡਿਆ। ਹੁਣ ਉਹ ਹਰਿਆਣਾ ਪੁਲਿਸ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।