ਭਲਕੇ ਸਫ਼ਾਈ ਦਾ ਅਨੋਖਾ ਤੋਹਫ਼ਾ ਦੇਵੇਗੀ ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ

Cleanliness Campaign

ਸੂਬੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਨੂੰ ਵੱਖ-ਵੱਖ ਜੋਨਾਂ ’ਚ ਵੰਡ ਕੇ ਚਲਾਇਆ ਜਾਵੇਗਾ ਪੂਰੇ ਰਾਜਸਥਾਨ ’ਚ ਸਫ਼ਾਈ ਮਹਾਂ-ਅਭਿਆਨ

  • ਰਾਜਸਥਾਨ ਦੀ ਸਾਧ-ਸੰਗਤ ਦੀ ਮੰਗ ’ਤੇ ਯੂਪੀ ਆਸ਼ਰਮ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਕਰਨਗੇ ਅਭਿਆਨ ਦੀ ਸ਼ੁਰੂਆਤ

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸੂਬੇ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਕਰੀਬ ਪੰਜ ਸਾਲ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਮਨਾਉਣ ਦੀ ਖੁਸ਼ੀ ’ਚ ਸ਼ਨਿੱਚਰਵਾਰ 4 ਫਰਵਰੀ ਨੂੰ ਰਾਜਸਥਾਨ ਨੂੰ ਸਫ਼ਾਈ ਦਾ ਅਨੋਖਾ ਤੋਹਫ਼ਾ ਦੇਵੇਗੀ। ਰਾਜਸਥਾਨ ਦੀ ਸਾਧ-ਸੰਗਤ ਦੀ ਅਪੀਲ ’ਤੇ ਇਸ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਪੂਜਨੀਕ ਗੁਰੂ ਜੀ ਭਲਕੇ 4 ਫਰਵਰੀ ਦਿਨ ਸ਼ਨਿੱਚਰਵਾਰ ਸਵੇਰੇ 10 ਵਜੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਯੂਪੀ ਤੋਂ ਕਰਨਗੇ। ਸਫ਼ਾਈ ਅਭਿਆਨ ਸਬੰਧੀ ਸੂਬੇ ਦੀ ਸਾਧ-ਸੰਗਤ ਬਹੁਤ ਹੀ ਉਤਸ਼ਾਹਿਤ ਹੈ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਚ ਜੁਟੀ ਹੋਈ ਹੈ। (Cleanliness Campaign)

ਸਾਧ-ਸੰਗਤ ਸਫਾਈ ਕਰਨ ਲਈ ਔਜਾਰ ਜਿਵੇਂ ਝਾੜੂ, ਕਹੀਆਂ, ਬੱਠਲ, ਪੱਲੀ, ਆਰੀ, ਕੁਹਾੜੀ ਆਦਿ ਆਪਣੇ ਨਾਲ ਲੈ ਕੇ ਆਵੇਗੀ। ਇਸ ਤੋਂ ਇਲਾਵਾ ਡੇਰਾ ਸ਼ਰਧਾਲੂ ਆਪਣੇ ਖਾਣ-ਪੀਣ ਦੀ ਸਮੱਗਰੀ ਵੀ ਆਪਣੇ ਨਾਲ ਲੈ ਕੇ ਆਉਣਗੇ। ਸਫ਼ਾਈ ਦੇ ਨਾਲ ਸੇਵਾਦਾਰ ਭਵਿੱਖ ਵਿੱਚ ਆਪਣੇ ਆਸ-ਪਾਸ ਦੇ ਇਲਾਕੇ ਨੂੰ ਸਾਫ਼-ਸੁਥਰਾ ਰੰਖਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਸਹੂੰ ਪੱਤਰ ਵੀ ਭਰਵਾਉਣਗੇ।

ਰਾਜਸਥਾਨ ਸਟੇਟ ਕਮੇਟੀ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਸਫ਼ਾਈ ਅਭਿਟਾਨ ਨੂੰ ਲੈ ਕੇ ਸਾਰੇ ਸ਼ਹਿਰਾਂ ਨੂੰ ਵੱਖ-ਵੱਖ ਜੋਨਾ ’ਚ ਵੰਡ ਕੇ ਸਫ਼ਾਈ ਅਭਿਆਨ ਚਲਾਇਆ ਜਾਵੇਗਾ ਅਤੇ ਸਾਰੇ ਸ਼ਹਿਰਾਂ ਤੇ ਪਿੰਡਾਂ ਨੂੰ ਸਾਫ਼-ਸੁਥਰਾ ਬੁਣਾਇਆ ਜਾਵੇਗਾ। (Cleanliness Campaign)

23 ਜਨਵਰੀ ਨੂੰ ਡੇਰਾ ਸ਼ਰਧਾਲੂਆਂ ਨੂੰ 5 ਘੰਟਿਆਂ ’ਚ ਚਮਕਾਇਆ ਸੀ ਪੂਰਾ ਹਰਿਆਣਾ

ਦੱਸ ਦਈਏ ਕਿ ਇਸ ਤੋਂ ਪਹਿਲਾਂ 23 ਜਨਵਰੀ ਨੂੰ ਹਰਿਆਣਾ ਸੂਬੇ ਦੀ ਸਾਧ-ਸੰਗਤ ਨੇ ਸਿਰਫ਼ 5 ਘੰਟਿਆਂ ਵਿੱਚ ਪੂਰੇ ਹਰਿਆਣਾ ਦੀ ਸਫਾਈ ਕਰਕੇ ਪੂਜਨੀਕ ਗੁਰੂ ਜੀ ਨੂੰ ਅਨੋਖਾ ਤੋਹਫ਼ਾ ਦਿੱਤਾ ਸੀ।

ਜ਼ਿਕਰਯੋਗ ਹੈ ਕਿ 28 ਫਰਵਰੀ 1960 ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਗੁਰੂਗੱਦੀ ਬਖਸ਼ਿਸ਼ ਕੀਤੀ ਸੀ। ਇਸ ਲਈ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ। ਪੂਜਨੀਕ ਗੁਰੂ ਜੀ ਨਾਲ ਇਸ ਪਵਿੱਤਰ ਭੰਡਾਰੇ ਨੂੰ ਮਨਾਉਣ ਦੀ ਖੁਸ਼ੀ ’ਚ ਸ਼ਨਿੱਚਰਵਾਰ ਨੂੰ ਰਾਜਸਥਾਨ ਦੀ ਸਾਧ-ਸੰਗਤ ਪੂਰੇ ਸੂਬੇ ’ਚ ਸਫ਼ਾਈ ਅਭਿਆਨ ਚਲਾ ਕੇ ਪੂਜਨੀਕ ਗੁਰੂ ਜੀ ਨੂੰ ਤੋਹਫ਼ਾ ਦੇਣ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।