ਹੁਣ ਤੱਕ 10 ਲੋਕਾਂ ਨੂੰ ਕੱਢਿਆ ਬਾਹਰ, 4 ਅਜੇ ਵੀ ਫਸੇ ਹੋਏ ਹਨ ਅੰਦਰ | Rajasthan News
- 15 ਘੰਟਿਆਂ ਤੋਂ ਚੱਲ ਰਹੇ ਬਚਾਅ ਕਾਰਜ਼ ’ਚ ਹੁਣ ਤੱਕ 14 ਅਫਸਰਾਂ ਨੂੰ ਬਚਾਇਆ | Rajasthan News
ਨੀਮਕਥਾਨਾ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਹਿੰਦੂਸਤਾਨ ਕਾਪਰ ਲਿਮਟਡ ਦੀ ਕੋਲਿਹਾਨ (ਖੇਤੜੀ) ਖਾਨ ’ਚ ਫਸੇ 15 ਅਫਸਰਾਂ ਵਿੱਚੋਂ 14 ਨੂੰ ਬਾਹਰ ਕੱਢ ਲਿਆ ਗਿਆ ਹੈ। ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਇੱਥੇ ਇੱਕ ਅਫਸਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਵੀ ਆ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਏਐੱਨਆਈ ਮੁਤਾਬਕ ਇੱਕ ਅਧਿਕਾਰੀ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਤੋਂ 4 ਰਾਊਂਡ ’ਚ ਰੈਸਕਿਊ ਆਪ੍ਰੇਸ਼ਨ ਕੀਤਾ ਗਿਆ। (Rajasthan News)
ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੁਕਾਬਲੇ ’ਤੇ New Update
ਬਚਾਏ ਗਏ ਅਫਸਰਾਂ ਵਿੱਚੋਂ 5 ਜ਼ਖਮੀਆਂ ਨੂੰ ਜੈਪੁਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦਸਅਸਲ ਨੀਮਕਥਾਨਾ ਜ਼ਿਲ੍ਹੇ ਦੀ ਇੱਕ ਖਾਨ ’ਚ ਮੰਗਲਵਾਰ ਸ਼ਾਮ ਨੂੰ ਹੋਏ ਇੱਕ ਹਾਦਸੇ ’ਚ 15 ਅਧਿਕਾਰੀ ਤੇ ਕਰਮਚਾਰੀ ਫਸ ਗਏ ਸਨ। ਖਾਨ ’ਚ 1875 ਫੁੱਟ ਦੀ ਡੂੰਘਾਈ ’ਚ ਲਿਫਟ ਦੀ ਚੈਨ ਟੁੱਟ ਗਈ ਸੀ। 14 ਮਈ ਦੀ ਸ਼ਾਮ ਨੂੰ ਕੇਸੀਸੀ ਚੀਫ ਸਮੇਤ ਵਿਜੀਲੈਂਡ ਦੀ ਟੀਮ ਮਾਈਂਸ ’ਚ ਹੇਠਾਂ ਗਈ ਸੀ। ਰਾਤ 8:10 ਵਜੇ ਮਾਈਂਸ ਤੋਂ ਕੱਢਦੇ ਸਮੇਂ ਹਾਦਸਾ ਹੋ ਗਿਆ। ਲਿਫਟ ’ਚ ਕੋਲਕਾਤਾ ਤੋਂ ਆਈ ਵਿਜੀਲੈਂਸ ਦੀ ਟੀਮ ਤੇ ਖੇਤੜੀ ਕੌਪਰ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਹਨ। (Rajasthan News)