ਮਹਿਬੂਬਾ ਦੇ ਬਿਆਨ ‘ਤੇ ਜਤਿੰਦਰ ਸਿੰਘ ਦਾ ਕਰਾਰਾ ਜਵਾਬ

BJP, Jatinder Singh, Jammu-Kashmir, CM Mehbooba Mufti, Indian Flag

ਬੋਲੇ, ਬਾਕੀ ਸੂਬਿਆਂ ਵਾਂਗ ਕਸ਼ਮੀਰ ‘ਚ ਵੀ ਲਹਿਰਾਏਗਾ ਤਿਰੰਗਾ’

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੱਲੋਂ ਵਿਸ਼ੇਸ਼ਅਧਿਕਾਰ ‘ਤੇ ਤਿਰੰਗੇ ਨੂੰ ਲੈ ਕੇ ਦਿੱਤੇ ਬਿਆਨ ‘ਤੇ ਭਾਜਪਾ ਆਗੂ ਜਤਿੰਦਰ ਸਿੰਘ ਦੀ ਪ੍ਰਤੀਕਿਰਿਆ ਆਈ ਹੈ ਉਨ੍ਹਾਂ ਕਿਹਾ ਕਿ ਤਿਰੰਗਾ ਪਵਿੱਤਰਤਾ ਦਾ ਪ੍ਰਤੀਕ ਹੈ, ਇਹ ਜੰਮੂ-ਕਸ਼ਮੀਰ ‘ਚ ਵੀ ਓਨਾ ਹੀ ਉੱਚਾ ਲਹਿਰਾਏਗਾ, ਜਿੰਨਾ ਹੋਰ ਸੂਬਿਆਂ ‘ਚ ਲਹਿਰਾਉਂਦਾ ਹੈ ਸਿੰਘ ਨੇ ਕਿਹਾ ਕਿ ਸਭ ਨੂੰ ਦੇਸ਼ ਦੇ ਕਾਨੂੰਨ ਤੇ ਏਜੰਸੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਦੂਜੇ ਪਾਸੇ ਜਦਯੂ ਆਗੂ ਕੇਸੀ ਤਿਆਗੀ ਨੇ ਮੁਫ਼ਤੀ ਦੇ ਬਿਆਨ ਦੀ ਹਮਾਇਤ ਕੀਤੀ ਹੈ ਤੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ  ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੂਬੇ ਦੇ ਲੋਕਾਂ ਦੇ ਵਿਸ਼ੇਸ਼ਾਅਧਿਕਾਰਾਂ ਨਾਲ ਛੇੜਛਾੜ ਕੀਤੀ ਗਈ ਤਾਂ ਉੁੱਥੇ ਤਿਰੰਗਾ ਫੜਨ ਵਾਲਾ ਕੋਈ ਨਹੀਂ ਰਹੇਗਾ ਉਨ੍ਹਾਂ ਕਿਹਾ ਕਿ ਇੱਕ ਪਾਸੇ ਅਸੀਂ ਸੰਵਿਧਾਨ ਦੇ ਦਾਇਰੇ ‘ਚ ਕਸ਼ਮੀਰ ਸਮੱਸਿਆ ਹੱਲ ਕਰਨ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਕੋੜੇ ਮਾਰਦੇ ਹਾਂ ਸੰਵਿਧਾਨ ਦੀ ਧਾਰਾ 35 (ਏ) ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੇ ਜਾਣ ‘ਤੇ ਭੜਕਦਿਆਂ ਮਹਿਬੂਬਾ ਨੇ ਇਹ ਗੱਲਾਂ ਕਹੀਆਂ ਸਨ।

ਕੰਟਰੋਲ ਰੇਖਾ ਦੇ ਆਰ-ਪਾਰ ਵਪਾਰ ਦੇ ਪੱਖ ‘ਚ ਮਹਿਬੂਬਾ

ਸ੍ਰੀਨਗਰ, 29 ਜੁਲਾਈ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਕੰਟਰੋਲ ਰੇਖਾ ਦੇ ਆਰ-ਪਾਰ ਹੋਣ ਵਾਲੇ ਵਪਾਰ ‘ਤੇ ਰੋਕ ਲਾਉਣ ਦੀ ਮਨਜ਼ੂਰੀ ਨਹੀਂ ਦੇਵੇਗੀ ਤੇ ਪੀਓਕੇ ਦੇ ਨਾਲ ਕੰਟਰੋਲ ਰੇਖਾ ਦੇ ਆਰ-ਪਾਰ ਹੋਰ ਰਸਤੇ ਖੋਲ੍ਹਣ ਦੀ ਦਿਸ਼ਾ ‘ਚ ਕੰਮ ਕਰਦੀ ਰਹੇਗੀ।

ਪਾਰਟੀ ਦੇ 18ਵੇਂ ਸਥਾਪਨਾ ਦਿਵਸ ‘ਤੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਾਘਾ ਸਰਹੱਦ ਰਾਹੀਂ ਕਾਫ਼ੀ ਮੁਸ਼ਕਲਾਂ ਆਉਂਦੀ ਹਨ, ਉੱਥੋਂ ਚਰਸ ਤੇ ਗਾਂਜਾ ਆਉਂਦਾ ਹੈ ਪਰ ਕੋਈ ਉਸਨੂੰ ਬੰਦ ਕਰਨ ਦੀ ਗੱਲ ਨਹੀਂ ਕਰ ਰਿਹਾ ਸ੍ਰੀਨਗਰ-ਮੁਜੱਫਰਾਬਾਦ ਰੋਡ ‘ਤੇ ਸਿਰਫ਼ ਇੱਕ ਗਲਤੀ ਹੋਣ ਕਾਰਨ, ਸਾਨੂੰ ਉਸਨੂੰ ਬੰਦ ਕਰਨ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ।

ਬੀਤੀ 21 ਜੁਲਾਈ ਨੂੰ ਪੁਲਿਸ ਨੇ ਪੀਓਕੇ ਤੋਂ ਇੱਕ ਟਰੱਕ ਤੋਂ 66.5 ਕਿੱਲੋਗ੍ਰਾਮ ਹੈਰੋਈਨ ਤੇ ਬ੍ਰਾਊਨ ਸ਼ੁਗਰ ਜ਼ਬਤ ਕੀਤਾ ਸੀ, ਜਿਸ ਦੀ ਕੀਮਤ 300 ਕਰੋੜ ਰੁਪਏ ਹੈ ਅਜਿਹੀ ਵੀ ਖਬਰਾਂ ਹਨ ਕਿ ਕਸ਼ਮੀਰ ‘ਚ ਅੱਤਵਾਦ ਦੇ ਵਿੱਤਪੋਸ਼ਣ ਦੀ ਜਾਂਚ ਕਰ ਰਹੀ ਐਨਆਈਏ ਕੰਟਰੋਲ ਰੇਖਾ ਦੇ ਆਰ-ਪਾਰ ਦੇ ਮਾਰਗਾਂ ‘ਤੇ ਵਪਾਰ ਬੰਦ ਕਰਨ ਦੀ ਸਿਫਾਰਿਸ਼ ਕਰ ਸਕਦੀ ਹੈ।