ਲੋਕਤੰਤਰ ਅੰਦਰ ਲੋਕਲਾਜ

Nitish Kumar, Tejasvi Yadav, Sushil Kumar Modi, Rahul Gandhi, BJP, article

ਲੋਕਤੰਤਰ ਦੀ ਲੋਕ-ਲਾਜ ਕਿਸ ਨੇ ਰੱਖੀ ਕਿਸ ਨੇ ਗੁਆਈ, ਇਸ ਦੀ ਸੱਜਰੀ ਮਿਸਾਲ ਬਿਹਾਰ ਦੇ ਮਹਾਂਗਠਜੋੜ ਦੇ ਪਿਛੋਕੜ ਤੋਂ ਉੱਭਰੇ ਨਵੇਂ ਗਠਜੋੜ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਸੱਤਾ ਵਿੱਚ ਬਣਾਈ ਰੱਖਣ ਲਈ ਧ੍ਰਿਤਰਾਸ਼ਟਰ ਦੀ ਨੀਤੀ ‘ਤੇ ਚੱਲਿਆ ਨਤੀਜੇ ਵਜੋਂ ਸੱਤਾ ਤਾਂ ਗੁਆ ਹੀ ਲਈ ਨਾਲ-ਨਾਲ ਆਪਣੇ ਖਾਨਦਾਨ ਦਾ ਸਿਆਸੀ ਭਵਿੱਖ ਵੀ ਦਾਅ ‘ਤੇ ਲਾ ਦਿੱਤਾ ਭਾਵੇਂ ਨਿਤਿਸ਼ ਕੁਮਾਰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਦੇ ਰਹਿਣ ਨਾਲ ਭਾਜਪਾ ਭਾਵ ਐਨਡੀਏ ਗਠਜੋੜ ਦੇ ਨਾਲ ਜੁੜ ਗਏ ਹਨ

ਐਨਡੀਏ ਗਠਜੋੜ ਨਾਲ ਜੁੜੇ ਨਿਤੀਸ਼ ਕੁਮਾਰ

CM Nitish Kumar

ਪ੍ਰਧਾਨ ਮੰਤਰੀ ਨੇ ਤੁਰੰਤ ਉਨ੍ਹਾਂ ਦੀ ਇਸ ਪਹਿਲ ਦਾ ਸਵਾਗਤ ਕੀਤਾ ਨਤੀਜੇ ਵਜੋਂ ਨਿਤਿਸ਼ ਦੇ ਅਸਤੀਫ਼ੇ ਤੋਂ ਬਾਦ ਜੋ ਘਟਨਾਚੱਕਰ ਚੱਲਿਆ ਉਸ ਦਰਮਿਆਨ 16 ਘੰਟਿਆਂ ਦੇ ਅੰਦਰ ਨਿਤਿਸ਼ ਕੁਮਾਰ ਨੇ 6ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਇਸ ਤੋਂ ਪਹਿਲਾਂ ਦੇਸ਼ ‘ਚ ਹੋਰ ਕੋਈ ਘਟਨਾਚੱਕਰ ਏਨੀ ਤੇਜੀ ਨਾਲ  ਵਾਪਰਿਆ ਹੋਵੇ, ਅਜਿਹੀ ਦੂਜੀ ਮਿਸਾਲ ਨਹੀਂ ਹੈ

ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਜਪਾਲ ਇੱਕ ਹੀ ਪਾਰਟੀ ਤੇ ਵਿਚਾਰਧਾਰਾ ਵਾਲੇ ਸਨ ਨਹੀਂ ਤਾਂ ਸਭ ਤੋਂ ਵੱਡੀ ਪਾਰਟੀ ਆਰਜੇਡੀ ਨੂੰ ਮੌਕਾ ਦੇਣ ਦੇ ਚੱਕਰ ‘ਚ ਸੰਵਿਧਾਨਕ ਖਿੱਚੋਤਾਣ ਚੱਲ ਰਹੀ ਹੁੰਦੀ ਅਤੇ ਨਿਤਿਸ਼ ਤੇ ਲਾਲੂ ਵਿਧਾਇਕਾਂ ਨੂੰ ਗੋਲੀਆਂ ਦੇਣ ‘ਚ ਲੱਗੇ ਹੁੰਦੇ ਫਿਲਹਾਲ ਭਾਜਪਾ ਦੀ ਸੱਤਾ ਦਾ ਵਿਸਥਾਰ ਦੇਸ਼ 18 ਸੂਬਿਆਂ ‘ਚ ਹੋ ਗਿਆ ਹੈ ਤੇ ਹੁਣ ਇਸ ਨਵੀਂ ਬਣੀ ਸਰਕਾਰ ਨੂੰ ਸੁਪਰੀਮ ਕੋਰਟ ਜਾਂ ਵਿਧਾਇਕਾਂ ਦੀ ਤੋੜ ਫ਼ੋੜ ਦੇ ਜ਼ਰੀਏ ਕੋਈ ਵੱਡੀ ਚੁਣੌਤੀ ਮਿਲੇਗੀ , ਅਜੇ ਤਾਂ ਅਜਿਹਾ ਨਹੀਂ ਲੱਗ ਰਿਹਾ

ਤੇਜਸਵੀ ਵੱਲੋਂ ਅਸਤੀਫ਼ਾ ਨਾ ਦੇਣ ਕਾਰਨ ਪੈਦਾ ਹੋਏ ਹਾਲਾਤ

Tejasvi Yadavਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਆਰਜੇਡੀ ਮੁਖੀ ਲਾਲੂ ਯਾਦਵ ਦੇ ਪੁੱਤਰ ਤੇਜੱਸਵੀ ਯਾਦਵ ਦੇ ਅਸਤੀਫ਼ਾ ਨਾ ਦੇਣ ਕਾਰਨ ਪੈਦਾ ਹੋਏ ਹਾਲਾਤਾਂ ਤੋਂ ਅਸਹਿਜ ਹੋਏ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਚਾਨਕ ਅਸਤੀਫ਼ਾ ਦੇਕੇ ਦੇਸ਼ ਦੀ ਰਾਜਨੀਤੀ ‘ਚ ਭੂਚਾਲ ਲਿਆ ਦਿੱਤਾ ਸੀ ਉਨ੍ਹਾਂ ਦੇ ਤਿਆਗ ਪੱਤਰ ਦੇ ਮਨਜ਼ੂਰ ਹੁੰਦਿਆਂ ਬਿਹਾਰ ਦੀ 20 ਮਹੀਨੇ ਪੁਰਾਣੀ ਮਹਾਂਗਠਜੋੜ ਸਰਕਾਰ ਢਹਿ ਪਈ ਇਸ ਗਠਜੋੜ ‘ਚ ਕਾਂਗਰਸ ਵੀ ਸ਼ਾਮਲ ਸੀ

ਨਿਤਿਸ਼ ਨੇ ਅਸਤੀਫ਼ੇ ਤੋਂ ਬਾਦ ਆਪਣਾ ਦਰਦ ਤੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਮੈਂ 20ਮਹੀਨਿਆਂ ਤੱਕ ਮਹਾਂ ਗਠਜੋੜ ਦਾ ਫਰਜ਼ ਨਿਭਾਇਆ ਮੇਰੀ ਬਚਨਵੱਧਤਾ ਬਿਹਾਰ ਦੀ ਜਨਤਾ ਤੇ ਵਿਕਾਸ ਪ੍ਰਤੀ ਹੈ

ਅੱਜ ਦੇ ਹਾਲਾਤਾਂ ‘ਚ ਇਹ ਨਿਭਾਉਣਾ ਸੰਭਵ ਨਹੀਂ ਸੀ ਤੇਜੱਸਵੀ ਨੂੰ ਦੋਸ਼ਾਂ ਦੀ ਸਫ਼ਾਈ ਦੇਣੀ ਚਾਹੀਦੀ ਸੀ, ਪਰ ਉਸਨੇ ਨਹੀਂ ਦਿੱਤੀ ਇਸ ਨਾਲ ਜਨਤਾ ‘ਚ ਗਲਤ ਧਾਰਣਾ ਬਣ ਰਹੀ ਸੀ ਇਸ ਲਈ ਅਜਿਹੇ ਮਾਹੌਲ ‘ਚ ਮੇਰੇ ਲਈ ਕੰਮ ਕਰਨ ਮੁਸ਼ਕਲ ਹੋ ਰਿਹਾ ਸੀ ਮੈਂ ਕਿਸੇ ‘ਤੇ ਕੋਈ ਦੋਸ਼ ਨਹੀਂ ਲਾ ਰਿਹਾ ਮੈਂ ਲਾਲੂ, ਤੇਜੱਸਵੀ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ ਪਰੰਤੂ ਸਮੱਸਿਆ ਦਾ ਹੱਲ ਨਹੀਂ ਨਿੱਕਲਿਆ

ਸੁਸ਼ੀਲ ਮੋਦੀ ਨੇ ਵੀ ਸਹੁੰ ਚੁੱਕੀ

sushil modi oathਰਾਹੁਲ ਨੇ ਕੋਈ ਪਹਿਲ ਨਹੀਂ ਕੀਤੀ  ਸਭ ਦੇ ਆਪੋ-ਆਪਣੇ ਰਾਹ ਹਨ ਇਸ ਲਈ ਨਿਤਿਸ਼ ਨੇ ਨਵਾਂ ਰਾਹ ਫ਼ੜਿਆ ਤੇ ਆਪਣੇ ਪੁਰਾਣੇ ਘਰ ਐਨਡੀਏ ਗਠਜੋੜ ‘ਚ ਸ਼ਾਮਲ ਹੋ ਗਏ

ਹੁਣ ਭਾਜਪਾ ਦੇ ਸਮਰੱਥਨ ਨਾਲ ਕਾਹਲ-ਕਾਹਲ ‘ਚ ਸਹੁੰ ਚੁੱਕ ਕੇ ਨਵੇਂ ਸਿਰੇ ਤੋਂ ਮੁੱਖ ਮੰਤਰੀ ਵੀ ਬਣ ਗਏ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਵਜੋਂ ਭਾਜਪਾ ਦੇ ਸੁਸ਼ੀਲ ਮੋਦੀ ਨੇ ਵੀ ਸਹੁੰ ਚੁੱਕ ਲਈ ਹੈ

ਨਿਤਿਸ਼ ਦੀ ਪਾਰਟੀ ਜੇਡੀਯੂ ਦੇ ਵਿਧਾਨ ਸਭਾ ‘ਚ 71 ਤੇ ਭਾਜਪਾ ਦੇ 53 ਵਿਧਾਇਕ ਹੈ ਨਾਲ ਹੀ ਰਾਸ਼ਟਰੀ ਲੋਕ ਸੱਤਾ ਪਾਰਟੀ ਦੇ ਵੀ ਦੋ ਵਿਧਾਇਕ ਨਿਤਿਸ਼ ਦੇ ਨਾਲ ਹਨ ਇਸ ਤਰ੍ਹਾਂ 126 ਵਿਧਾਇਕਾਂ ਦਾ ਸਪੱਸ਼ਟ ਬਹੁਮਤ ਨਿਤਿਸ਼ ਦੇ ਨਾਲ ਹੈ ਫਿਲਹਾਲ ਇਸ ਨਵੇਂ ਗਠਜੋੜ ਨੂੰ ਬਹੁਮਤ ਸਾਬਤ ਕਰਨ ‘ਚ ਕੋਈ ਦਿੱਕਤ ਨਹੀਂ ਆਈ

ਦਰਅਸਲ ਨਿਤਿਸ਼ ਦੇ ਐਨਡੀਏ ‘ਚ ਸ਼ਾਮਲ ਹੋਣ ਦੀ ਕਾਰਵਾਈ ਪਿਛਲੇ 6 ਮਹੀਨਿਆਂ ਤੋਂ ਚੱਲ ਰਹੀ ਸੀ ਇਸੇ ਸਿਲਸਿਲੇ ‘ਚ ਨਿਤਿਸ਼ ਨੇ ਨੋਟਬੰਦੀ, ਜੀਐਸਟੀ ਅਤੇ ਰਾਸ਼ਟਰਪਤੀ ਦੀ ਚੋਣ ‘ਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦਾ ਨਾਂਅ ਸਾਹਮਣੇ ਆਉਂਦਿਆਂ ਹੀ ਸਮਰੱਥਨ ਦੇ ਦਿੱਤਾ ਸੀ ਇਸ ਲਈ ਭਾਜਪਾ ਕੋਵਿੰਦ ਦੀ ਜਿੱਤ ਪ੍ਰਤੀ ਆਸਵੰਦ ਸੀ ਇਸ ਵੱਡੇ ਸਿਆਸੀ ਬਦਲਾਅ ਨਾਲ ਨਿਤਿਸ਼ ਨੂੰ ਜੋ ਫਾਇਦਾ  ਹੋਇਆ ਪਰ ਭਾਜਪਾ ਬਹੁਤ ਵੱਡੇ ਫਾਇਦੇ ‘ਚ ਹੈ ਦਰਅਸਲ ਮਹਾਂਗਠਜੋੜ ‘ਚ ਨਰਿੰਦਰ ਮੋਦੀ ਨੂੰ ਸਭ ਤੋਂ ਮਜ਼ਬੂਤ ਚੁਣੌਤੀ ਦੇਣ ਲਈ ਯੋਗ ਤੇ ਜਨਤਾ ਵੱਲੋਂ ਸਵੀਕਾਰ ਚਿਹਰਾ ਨਿਤਿਸ਼ ਦਾ ਹੀ ਸੀ, ਜੋ ਹੁਣ ਐਨਡੀਏਦਾ ਹਿੱਸਾ ਬਣ ਗਏ ਹਨ

ਇਸ ਤਬਦੀਲੀ ਨਾਲ ਤੈਅ ਜਿਹਾ ਲੱਗ ਰਿਹਾ ਹੈ ਕਿ 2019 ਦੀਆਂ ਆਮ ਚੋਣਾਂ ਦਾ ਜਨਾਦੇਸ਼ ਐਨਡੀਏ ਦੇ ਪੱਖ ‘ਚ ਆਉਣਾ ਯਕੀਨੀ ਲੱਗ ਰਿਹਾ ਹੇ ਨਿਤਿਸ਼ ਲਈ ਐਨਡੀਏ ‘ਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਭਾਜਪਾ ਦੇ ਨਾਲ ਉਹ 17 ਸਾਲ ਰਹੇ ਹਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਨਿਤਿਸ਼ ਰੇਲ ਮੰਤਰੀ ਰਹੇ ਹਨ ਬਿਹਾਰ ‘ਚ ਲੰਮੇ ਸਮੇਂ ਤੱਕ ਉਹ ਮੁੱਖ ਮੰਤਰੀ ਰਹੇ ਹਨ ਇਸ ਲਈ ਲਾਲੂ ਦੇ ਪੁੱਤਰਾਂ ਨਾਲ ਅਣਬਣ ਹੋਣ ਤੋਂ ਬਾਦ ਜਦੋਂ ਕੋਈ ਰਾਹ ਨਹੀਂ ਨਜ਼ਰ ਨਹੀਂ ਆਇਆ ਤੇ ਸੋਨੀਆ ਗਾਂਧੀ ਵੀ ਕੋਈ ਤਾਲਮੇਲ ਨਹੀਂ ਬਣਾ ਸਕੇ ਤਾਂ ਉਨ੍ਹਾਂ ਨੇ ਮਹਾਂ ਗਠਜੋੜ ਤੋਂ ਵੱਖ ਹੋਣ ਦਾ ਰਾਹ ਚੁਣ ਲਿਆ

ਕਾਂਗਰਸ ਲੱਗਿਆ ਹੈ ਵੱਡਾ ਝਟਕਾ

Rahul Gandhi

ਦਰਅਸਲ ਸੋਨੀਆ ਅਤੇ ਰਾਹੁਲ ਨੇ ਰਾਜਨੀਤਿਕ ਮਸਲਿਆਂ ਦਾ ਹੱਲ ਕੱਢਣ ਦੀ ਬਜਾਇ ਹਾਲਾਤਾਂ ਨੂੰ ਕਿਸਮਤ ‘ਤੇ ਛੱਡਣ ਦੇਣ ਦਾ ਰਵੱਈਆ ਅਪਣਾਇਆ ਹੋਇਆ ਹੈ, ਉਸ ਨਾਲ ਮਹਾਂ ਗਠਜੋੜ  ਨੂੰ ਤਾਂ ਨੁਕਸਾਨ ਹੋਇਆ ਹੈ, ਕਾਂਗਰਸ ਵੀ ਵੱਡਾ ਝਟਕਾ ਲੱਗਿਆ ਹੈ ਕਾਂਗਰਸ  ਦੀ ਇਸੇ ਢਿੱਲ ਕਾਰਨ ਗੁਜਰਾਤ ‘ਚ ਸ਼ੰਕਰ ਸਿੰਘ ਵਾਘੇਲਾ ਨੇ ਹਾਲ ਹੀ ‘ਚ ਕਾਂਗਰਸ ਤੋਂ ਤੌਬਾ ਕਰ ਲਈ ਹੈ ਆਮ ਚੋਣਾਂ ਆਉਂਦੇ-ਆਉਂਦੇ ਕਾਂਗਰਸ ਕਿਸ ਹਾਲ ‘ਚ ਹੋਵੇਗੀ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ

ਦਰਅਸਲ ਬਿਹਾਰ ‘ਚ ਮਹਾਂਗਠਜੋੜ ਦੀ ਸਰਕਾਰ ਬਣਨ ਤੋਂ ਬਾਦ ਦੋ ਧਰੁਵੀ ਬਣ ਗਈ ਸੀ ਤੇਜੱਸਵੀ ਦੇ ਉਪ ਮੁੱਖ ਮੰਤਰੀ ਬਣਨ ਨਾਲ ਹੀ ਸੱਤਾ ਦਾ ਇੱਕ ਸਿਰਾ ਲਾਲੂ ਦੀ ਮੁੱਠੀ ‘ਚ ਆ ਗਿਆ ਸੀ ਨਾਲ ਹੀ ਤੇਜੱਸਵੀ ਦੇ ਭਰਾ ਤੇਜਪ੍ਰਤਾਪ ਤੇ ਉਨ੍ਹਾਂ ਦੀਆਂ ਧੀਆਂ ਦਾ ਦਖ਼ਲ ਵੀ ਪ੍ਰਸ਼ਾਸਨ ‘ਚ ਵਧ ਗਿਆ ਸੀ

ਇਨ੍ਹਾਂ ਵਿਰੋਧੀ ਧਰੁਵਾਂ ਕਾਰਨ ਹੀ ਸ਼ਕਤੀ ਤੇ ਸੱਤਾ ਦੀ ਜੋ ਦੁਰਵਰਤੋਂ ਵਧੀ, ਉਸ ਅੰਦਰ ਨਿਤਿਸ਼ ਵਰਗੇ ਬੇਦਾਗ ਅਕਸ  ਵਾਲੇ ਨੇਤਾ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਨਤੀਜੇ ਵਜੋਂ ਗਠਜੋੜ ਦੀ ਗੰਢ ਖੁੱਲ੍ਹ ਗਈ ਨਿਤਿਸ਼ ਤੇ ਸੁਸ਼ੀਲ ਮੋਦੀ ਦੀ ਦੋਸਤੀ ਐਨਡੀਏ ਤੋਂ ਨਿਤਿਸ਼ ਦੇ ਵੱਖ ਹੋਣ ਦੇ ਬਾਵਜ਼ੂਦ ਕਾਇਮ ਰਹੀ ਇਸ ਲਈ, ਜਿਉਂ ਹੀ ਨਿਤਿਸ਼ ਅੰਦਰ ਐਨਡੀਏ ‘ਚ ਸ਼ਾਮਲ ਹੋਣ ਦੀ ਭਾਵਨਾ ਨੇ ਜਨਮ ਲਿਆ, ਸੁਸ਼ੀਲ ਮੋਦੀ ਨੇ ਇਸ ਨੂੰ ਪਰਵਾਨ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ

ਲਾਲੂ ਨਾਲ ਮਿਲ ਕੇ ਨਿਤੀਸ਼ ਨੇ ਦਿੱਤਾ ਸੀ ਸੰਘ ਮੁਕਤ ਭਾਰਤ ਦਾ ਨਾਅਰਾ

ਨਤੀਜੇ ਵਜੋਂ ਦੇਖਦੇ-ਦੇਖਦੇ ਇੱਕ ਗਠਜੋੜ ਟੁੱਟਿਆ ਤੇ ਦੂਜੇ ‘ਚ ਨਿਤਿਸ਼ ਸ਼ਾਮਲ ਹੋ ਕੇ ਫੇਰ ਮੁੱਖ ਮੰਤਰੀ ਬਣ ਗਏ ਇਹੀ ਕਾਰਨ ਹੈ ਕਿ ਹੁਣ ਲਾਲੂ ਨਿਤਿਸ਼ ਨੂੰ ਕਤਲ ਦਾ ਦੋਸ਼ੀ ਸਿੱਧ ਕਰਨ ‘ਚ ਲੱਗਿਆ ਹੋਇਆ ਹੈ ਪਰੰਤੂ ਇਸ ਬਾਰੇ ਲਾਲੂ ਤੋਂ ਪੁੱਛਿਆ ਜਾ ਸਕਦਾ ਹੈ ਕਿ ਜਦੋਂ 2015 ‘ਚ ਲਾਲੂ ਨੇ ਨਿਤਿਸ਼ ਨਾਲ ਹੱਥ ਮਿਲਾਇਆ ਸੀ, ਓਦੋਂ ਇਹ ਮਾਮਲਾ ਕਿੱਥੇ ਸੀ

ਇਹੀ ਸਵਾਲ ਨਿਤਿਸ਼ ਤੋਂ ਵੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਨੇ ਲਾਲੂ ਦੇ ਗਲ਼ ਬਾਹਾਂ ਪਾਈਆਂ ਸਨ ਓਦੋਂ ਲਾਲੂ ‘ਤੇ ਲੱਗੇ ਦਾਗ ਕਿਉਂ ਬੇਅਸਰ ਹੋ ਗਏ ਸਨ   ਪਰੰਤੁ ਭਾਰਤੀ ਰਾਜਨੀਤੀ ਦਾ ਚਰਿੱਤਰ ਕੁਝ ਅਜਿਹਾ ਹੈ ਕਿ ਉਸ ‘ਚ ਦਾਗ਼ ਵੀ ਸਮੇਂ ਤੇ ਹਾਲਾਤਾਂ ਮੁਤਾਬਕ ਪੱਖ ‘ਚ ਅਤੇ ਵਿਰੁੱਧ ਹੋ ਜਾਂਦੇ ਹਨ

ਨਿਤਿਸ਼ ਨੇ ਜਦੋਂ ਨਰਿੰਦਰ ਮੋਦੀ ਦੇ ਵਧਦੇ ਦਬਦਬੇ ਕਾਰਨ ਲਾਲੂ ਨਾਲ ਹੱਥ ਮਿਲਾਇਆ ਸੀ , ਓਦੋਂ ਸੰਘ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ ਪਰੰਤੂ ਪਿਛਲੇ ਸਾਢੇ ਤਿੰਨ ਸਾਲਾਂ ‘ਚ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ  ਦੇਸ਼-ਵਿਦੇਸ਼ ‘ਚ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹਨ, ਉਨ੍ਹਾਂ ਹਾਲਾਤਾਂ ‘ਚ ਜਿਸ ਤਰ੍ਹਾਂ ਮਾਹੌਲ ਬਦਲ ਰਿਹਾ ਹੇ, ਉਸ ਵਿੱਚ ਸੰਘ ਤੇ ਭਾਜਪਾ ਦੀ ਮਨਜੂਰੀ ਵਧ ਰਹੀ ਹੈ

ਧਰਮ ਨਿਰਪੱਖ, ਸੰਪਰਦਾਇਕ , ਪੱਛੜਾ, ਦਲਿਤ  ਤੇ ਮੁਸਲਮਾਨ ਦੀ ਰਾਜਨੀਤੀ ਲਗਾਤਾਰ ਗੌਣ ਹੋ ਰਹੀ ਹੈ ਅਜਿਹਾ ਲੱਗ ਰਿਹਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਉਛਾਲ ਕੇ ਚੋਣਾਂ ਲੜਨ ਵਾਲੇ ਆਗੂਆਂ ਦਾ ਭਵਿੱਖ ਸੁਰੱਖਿਅਤ ਰਹਿਣ ਵਾਲਾ ਨਹੀਂ ਹੈ ਇਸ ਲਈ ਰਾਹੁਲ ਗਾਂਧੀ, ਲਾਲੂ ਯਾਦਵ, ਮੁਲਾਇਮ, ਮਾਇਆਵਤੀ ਤੇ ਮਮਤਾ ਬੈਨਰਜੀ ਨੂੰ ਨਵੇਂ ਮੁੱਦਿਆਂ ਤੇ ਨਵੇਂ ਨਾਅਰਿਆਂ ਨਾਲ ਮੋਦੀ ਨਾਲ ਮੁਕਾਬਲਾ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਭਾਰਤੀ ਰਾਜਨੀਤੀ ਦੀ ਸਿਆਸੀ ਖੇਡ ਇਹ ਨੇਤਾ ਪੱਛੜ ਵੀ ਸਕਦੇ ਹਨ

ਪ੍ਰਮੋਦ ਭਾਰਗਵ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।