ਸੁਰੱਖਿਆ ਕੀਤੀ ਹੋਰ ਸਖ਼ਤ
ਲਖਨਊ: ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇੱਕ ਨਵੇਂ ਟੇਪ ਦੇ ਜ਼ਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਧਮਕੀ ਦਿੱਤੀ ਗਈ ਹੈ। ਹੁਣ ਇਸ ਟੇਪ ਦੀ ਜਾਂਚ ਯੂਪੀ ਏਟੀਐੱਸ ਦੇ ਨਾਲ ਐਨਆਈਏ ਕਰ ਰਹੀ ਹੈ। ਉੱਥੇ ਉੱਤਰ ਪ੍ਰਦੇਸ਼ ਵਿਧਾਨ ਭਵਨ ਵਿੱਚ ਬੰਬ ਮਿਲਣ ਤੋਂ ਬਾਅਦ ਯੋਗੀ ਅਦਿੱਤਿਆਨਾਥ ‘ਤੇ ਅੱਤਵਾਦੀ ਖ਼ਤਰੇ ਦੇ ਸ਼ੱਕ ਦੇ ਤਹਿਤ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ।
ਟੇਪ ‘ਚ ਦਵਾਈ ਤੇ ਕੈਮੀਕਲ ਨਾਲ ਹਮਲੇ ਦਾ ਜ਼ਿਕਰ
ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਇਸ ਟੇਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਆਨਾਥ ‘ਤੇ ਬਾਰੂਦ ਦੀ ਬਜਾਏ ਦਵਾਈ ਅਤੇ ਕੈਮੀਕਲ ਨਾਲ ਹਮਲਾ ਕਰਨ ਦਾ ਜ਼ਿਕਰ ਹੈ। ਧਮਕੀ ਭਰਿਆ ਇਹ ਟੇਪ ਕਸ਼ਮੀਰ ਬੇਸ ਕੈਂਪ ਤੋਂ ਜੈਸ਼-ਏ-ਮੁਹੰਮਦ ਨੇ ਜਾਰੀ ਕੀਤਾ। ਜਿੱਥੇ ਉੱਤਰ ਪ੍ਰਦੇਸ਼ ਏਟੀਐੱਸ ਇਸ ਟੇਪ ਨੂੰ ਫਰਜ਼ੀ ਦੱਸ ਰਹੀ ਹੈ, ਉੱਥੇ ਆਈਬੀ ਤੋਂ ਲੈ ਕੇ ਦੇਸ਼ ਦੀਆਂ ਵੱਡੀਆ ਸੁਰੱਖਿਆ ਏਜੰਸੀਆਂ ਇਸ ਧਮਕੀ ਨੂੰ ਗੰਭੀਰਾਤ ਨਾਲ ਲੈਂਦੇ ਹੋਏ ਜਾਂਚ ਕਰ ਰਹੀਆਂ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਨੂੰ ਧਮਕੀ ਸੰਦੇਸ਼ ਅਤੇ ਇਸ ਦੇ 36 ਘੰਟਿਆਂ ਦੇ ਅੰਦਰ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਬੰਬ ਮਿਲਣ ਤੋਂ ਇਸ ਗੱਲ ਦਾ ਸ਼ੱਕ ਹੋਰ ਡੂੰਘਾ ਹੋ ਜਾਂਦਾ ਹੈ ਕਿ ਰਾਜ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਜੈਸ਼ ਦੇ ਨਿਸ਼ਾਨੇ ‘ਤੇ ਹਨ। ਬੀਤੇ ਦੋ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਯੋਗੀ ਅਦਿੱਤਿਆਨਾਥ ਨੂੰ ਇਹ ਦੂਜੀ ਧਮਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।