ਇਸ ਕੰਪਨੀ ਨੇ ਕੀਤਾ ਆਪਣੇ ਡੀਲਰਾਂ ਤੇ ਡਿਸਟ੍ਰੀਬਿਊਟਰਾਂ ਦਾ ਸਨਮਾਨ

Dealers, Distributor, Honored,MSG Seeds Company, Sirsa

ਕੰਪਨੀ ਨੇ ਇਨਾਮ ਵੰਡ ਸਮਾਰੋਹ ਕਰਵਾਇਆ

ਸੱਚ ਕਹੂੰ ਨਿਊਜ਼, ਸਰਸਾ: ਐੱਮਐੱਸਜੀ ਸੀਡਜ਼ ਫਾਰਮ ਐਂਡ ਫਰਟੀਲਾਈਜ਼ਰ, ਪੈਸਟੀਸਾਈਡਜ਼ ਤੇ ਸਨਅੱਪ ਸੀਡਜ਼ ਕੰਪਨੀ ਵੱਲੋਂ ਅੱਜ ਐੱਮ.ਐੱਸ.ਜੀ. ਫੂਡ ਪਾਰਟੀ ਨੇੜੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕੰਪਨੀ ਵੱਲੋਂ 2016-17 ‘ਚ ਚੰਗੀਆਂ ਸੇਵਾਵਾਂ ਦੇਣ ਵਾਲੇ ਡੀਲਰਾਂ ਤੇ ਡਿਸਟੀਬਿਊਟਰਾਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬ ਤੋਂ ਇੰਸਾਂ ਐਗਰੋ ਫਾਜ਼ਿਲਕਾ ਤੇ ਹਰਿਆਣਾ ਤੋਂ ਚਿਰਾਗ ਟਰੇਡਿੰਗ ਕੰਪਨੀ ਜੁਲਾਣਾ ਪਹਿਲੇ ਨੰਬਰ ‘ਤੇ ਰਹੇ

ਇਸ ਸਮਾਰੋਹ ਦੌਰਾਨ ਸੂਬਾ ਪੱਧਰ ‘ਤੇ ਹਰਿਆਣਾ ‘ਚੋਂ ਚਿਰਾਗ ਟਰੇਡਿੰਗ ਕੰਪਨੀ ਜੁਲਾਣਾ ਪਹਿਲੇ ਅਤੇ ਸ਼ਿਵਰਾਜ ਟਰੇਡਿੰਗ ਕੰਪਨੀ ਖੇੜੀ ਚੋਪਟਾ ਦੂਜੇ ਨੰਬਰ ‘ਤੇ ਰਹੇ। ਇਸੇ ਤਰ੍ਹਾਂ ਪੰਜਾਬ ਤੋਂ ਇੰਸਾਂ ਐਗਰੋ ਫਾਜ਼ਿਲਕਾ ਪਹਿਲੇ ਨੰਬਰ ‘ਤੇ ਅਤੇ ਗੁਪਤਾ ਫਰਟੀਲਾਈਜ਼ਰ ਸ੍ਰੀ ਮੁਕਤਸਰ ਸਾਹਿਬ ਦੂਜੇ ਨੰਬਰ ‘ਤੇ ਰਹੇ।

ਇਸ ਮੌਕੇ ਸੇਲਜ਼ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ‘ਚ ਹਰਿਆਣਾ ਸਟੇਟ ‘ਚੋਂ ਸੁਨੀਲ ਕੁਮਾਰ ਪਹਿਲੇ ਨੰਬਰ ‘ਤੇ  ਤੇ ਮਾਨਿਕ ਮਹਿਤਾ ਦੂਜੇ ਨੰਬਰ ‘ਤੇ ਰਹੇ। ਇਸੇ ਤਰ੍ਹਾਂ ਪੰਜਾਬ ਸਟੇਟ ਤੋਂ ਸੇਲਜ਼ਮੈਨ ਗੁਰਿੰਦਰ ਸਿੰਘ ਇੰਸਾਂ ਪਹਿਲੇ ਨੰਬਰ ‘ਤੇ ਜਦੋਂਕਿ ਕੁਲਵਿੰਦਰ ਸਿੰਘ ਤੇ ਰਾਮਫ਼ਲ ਦੋਵੇਂ ਦੂਜੇ ਨੰਬਰ ‘ਤੇ ਰਹੇ।

ਵਧੀਆ ਸੇਵਾਵਾਂ ਬਦਲੇ ਪਵਨ ਇੰਸਾਂ ਸਨਮਾਨਿਤ

ਇਸ ਤੋਂ ਇਲਾਵਾ ਪਵਨ ਇੰਸਾਂ ਨੂੰ ਹਰਿਆਣਾ ਸਟੇਟ ਮਾਰਕੀਟਿੰਗ ‘ਚ ਚੰਗੀਆਂ ਸੇਵਾਵਾਂ ਦਿੰਦਿਆਂ ਪਹਿਲੇ ਨੰਬਰ ‘ਤੇ ਰਹਿਣ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ  ਡੀਲਰਾਂ ਤੇ ਡਿਸਟੀਬਿਊਟਰਾਂ ‘ਚੋਂ ਇੱਕ ਲੱਕੀ ਕੂਪਨ ਕੱਢਿਆ ਗਿਆ ਜਿਸ ‘ਚੋਂ ਅਸ਼ੂ ਪੈਸਟੀਸਾਈਡਜ਼ ਸਰਸਾ ਜੇਤੂ ਰਹੇ ।

ਪ੍ਰੋਜੈਕਟਰ ਰਾਹੀਂ ਹਾਜਰੀਨਾਂ ਨੂੰ ਦਿੱਤੀ ਕੰਪਨੀ ਬਾਰੇ ਜਾਣਕਾਰੀ

ਇਸ ਮੌਕੇ ਸ੍ਰੀ ਰਾਮਨੰਦ ਇੰਸਾਂ ਪ੍ਰਬੰਧਕ ਐੱਮਐੱਸਜੀ ਸੀਡਜ਼ ਫਾਰਮ ਐਂਡ ਫਰਟੀਲਾਈਜ਼ਰ, ਪੈਸਟੀਸਾਈਡਜ਼ ਤੇ ਸਨਅੱਪ ਸੀਡਜ਼ ਕੰਪਨੀ  ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਿਹਰ ਨਾਲ ਕੰਪਨੀ 2005 ਤੋਂ ਸ਼ੁਰੂ ਹੋ ਕੇ ਲਗਾਤਾਰ ਬੁਲੰਦੀਆਂ ਛੂਹ ਰਹੀ ਹੈ ।

ਇਸ ਮੌਕੇ 45 ਮੈਂਬਰ ਬਿਕਰਮਜੀਤ ਸਿੰਘ ਇੰਸਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਵਧੀਆ ਕੁਆਲਿਟੀ ਦੇ ਬੀਜ਼ ਤੇ ਖਾਦਾਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਸਕਰੀਨ ਪ੍ਰੋਜੈਕਟਰ ਚਲਾ ਕੇ ਹਾਜ਼ਰੀਨਾਂ ਨੂੰ ਕੰਪਨੀ ਦੀਆਂ ਉਪਲੱਬਧੀਆਂ ਤੇ ਨਵੇਂ ਪ੍ਰੋਡਕਟਾਂ ਦੀ ਜਾਣਕਾਰੀ ਦਿੱਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।