ਕਪਤਾਨੀ ‘ਚ ਕਿਸਮਤ ਅਜ਼ਮਾਉਣ ਨਿੱਤਰੇਗਾ ਅਈਅਰ

try, luck, in, captaincy

ਕੋਲਕਾਤਾ ਵਿਰੁੱਧ ਨਿਭਾਉਣੀ ਹੋਵੇਗੀ ਦੂਹਰੀ ਜ਼ਿੰਮੇਦਾਰੀ

ਨਵੀਂ ਦਿੱਲੀ (ਏਜੰਸੀ)। ਤਜ਼ਰਬੇਕਾਰ ਬੱਲੇਬਾਜ਼ ਗੌਤਮ ਗੰਭੀਰ ਦੇ ਖ਼ਰਾਬ ਪ੍ਰਦਰਸ਼ਨ ਦੀ ਜ਼ਿੰਮ੍ਹੇਦਾਰੀ ਦੇ ਨਾਲ ਕਪਤਾਨੀ ਛੱਡਣ ਤੋਂ ਬਾਅਦ ਹੁਣ ਆਈ.ਪੀ.ਐਲ. ਦੀ ਫਾਡੀ ਟੀਮ (Sports News) ਦਿੱਲੀ ਡੇਅਰਡੇਵਿਲਸ ਇੱਕ ਹੋਰ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੇ ਹੱਥਾਂ ‘ਚ ਹੈ ਜਿਸਦੀ ਪਹਿਲੀ ਚੁਣੌਤੀ ਅੱਜ ਘਰੇਲੂ ਮੈਦਾਨ ‘ਤੇ ਕੋਲਕਾਤਾ ਨਾਈਟਰਾਈਡਰਜ਼ ਵਿਰੁੱਧ ਟੀਮ ਨੂੰ ਜਿੱਤ ਦਿਵਾਉਣ ਦੇ ਨਾਲ ਭਰੋਸਾ ਕਾਇਮ ਰੱਖਣ ਦੀ ਹੋਵੇਗੀ । ਦਿੱਲੀ ਨੇ ਟੂਰਨਾਮੈਂਟ ਦੇ 10 ਸਾਲਾਂ ‘ਚ ਕੋਈ ਕਾਮਯਾਬੀ ਹਾਸਲ ਨਹੀਂ ਕੀਤੀ ਹੈ ਅਤੇ ਇਸ ਵਾਰ ਵੀ ਦਿੱਲੀ ਦੀ ਹਾਲਤ ਉਂਝ ਹੀ ਹੈ ਅਤੇ ਉਹ ਆਪਣੇ ਪਿਛਲੇ ਛੇ ਮੈਚਾਂ ‘ਚ ਪੰਜ ਹਾਰ ਕੇ ਸੂਚੀ ਵਿੱਚ ਸਭ ਤੋਂ ਆਖ਼ਰ ‘ਤੇ ਹੈ। (Sports News)

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ

ਦਿੱਲੀ ਨੇ ਆਪਣਾ ਪਿਛਲਾ ਮੈਚ ਘਰੇਲੂ ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਕਰੀਬ ਆ ਕੇ ਚਾਰ ਦੌੜਾਂ ਨਾਲ ਗੁਆਇਆ ਸੀ ਜਿਸ ਕਾਰਨ ਟੀਮ ਦੇ ਕਪਤਾਨ ਗੰਭੀਰ ਖ਼ਾਸੇ ਨਿਰਾਸ਼ ਹੋਏ ਅਤੇ ਜ਼ਲਦਬਾਜ਼ੀ ‘ਚ ਉਹਨਾਂ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਅਈਅਰ ਦੀ ਤਾਜਪੋਸ਼ੀ ਵੀ ਕਰ ਦਿੱਤੀ । 23 ਸਾਲ ਦੇ ਮੁੰਬਈ ਦੇ ਸ਼੍ਰੇਅਸ ਨੇ ਭਾਰਤੀ ਟੀਮ ਲਈ ਛੇ ਇੱਕ ਰੋਜ਼ਾ ਅਤੇ ਛੇ ਟਵੰਟੀ 20 ਮੈਚ ਖੇਡੇ ਹਨ ਅਤੇ ਬਹੁਤਾ ਤਜ਼ਰਬਾ ਨਹੀਂ ਰੱਖਦਾ। ਉਸਨੇ ਆਈ.ਪੀ.ਐਲ. ‘ਚ ਹਾਲਾਂਕਿ ਸੰਤੋਸ਼ਜਨਕ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਅਤੇ ਬੰਗਲੂਰੁ ਵਿਰੁੱਧ ਲਗਾਤਾਰ 57 ਅਤੇ 52 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। (Sports News)

ਉਸਨੇ ਛੇ ਮੈਚਾਂ ‘ਚ 37.75 ਦੀ ਔਸਤ ਨਾਲ 151 ਦੌੜਾਂ ਬਣਾਈਆਂ ਹਨ ਅਤੇ ਦਿੱਲੀ ਦਾ ਦੂਸਰਾ ਸਰਵਸ੍ਰੇਸ਼ਠ ਸਕੋਰਰ ਹੈ ਅਈਅਰ ‘ਤੇ ਹੁਣ ਇੱਕ ਪਾਸੇ ਤਾਂ ਦੌੜਾਂ ਬਣਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ ਤਾਂ ਦੂਸਰੇ ਪਾਸੇ ਦਿੱਲੀਨੂੰ ਜਿੱਤ ਦੀ ਪਟਰੀ ‘ਤੇ ਲਿਆਉਣ ਦੀ ਜ਼ਿੰ੍ਹਮੇਦਾਰੀ ਹੋਵੇਗੀ । ਦਿੱਲੀ ਦੇ ਉੱਚ ਸਕੋਰਰ ਨੌਜਵਾਨ ਰਿਸ਼ਭ ਪੰਤ ਹੈ ਜਿਸਨੇ ਛੇ ਮੈਚਾਂ ‘ਚ 37.83 ਦੀ ਔਸਤ ਨਾਲ ਸਭ ਤੋਂ ਜ਼ਿਆਦਾ 227 ਦੌੜਾਂ ਬਣਾਈਆਂ ਹਨ। ਦਿੱਲੀ ਹਰ ਵਿਭਾਗ ‘ਚ ਕਮਜ਼ੋਰ ਹੈ ਅਤੇ ਸ਼੍ਰੇਅਸ ਅਤੇ ਰਿਸ਼ਭ ਤੋਂ ਬਿਨਾਂ ਕਿਸੇ ਵੀ ਖਿਡਾਰੀ ਦੀ ਖੇਡ ‘ਚ ਨਿਰੰਤਰਤਾ ਨਹੀਂ ਹੈ  । ਗੰਭੀਰ ਓਪਨਿੰਗ ‘ਚ ਬੁਰੀ ਤਰ੍ਹਾਂ ਫਲਾਪ ਰਹੇ ਅਤੇ ਛੇ ਮੈਚਾਂ ‘ਚ ਸਿਰਫ਼ 85 ਦੌੜਾਂ ਬਣਾਈਆਂ ਹਨ ਇਸ ਵਿੱਚ 55 ਦੌੜਾਂ ਉਹਨਾਂ ਮੋਹਾਲੀ ‘ਚ ਪੰਜਾਬ ਇਲੈਵਨ ਵਿਰੁੱਧ ਬਣਾਈਆਂ ਸਨ ਪਰ ਗੰਭੀਰ ਤੋਂ ਕਪਤਾਨੀ ਦਾ ਬੋਝ ਹਟਣ ਤੇ ਆਸ ਹੈ ਕਿ ਇੱਕ ਖਿਡਾਰੀ ਦੇ ਤੌਰ ‘ਤੇ ਉਹ ਟੀਮ ‘ਚ ਆਪਣੀ ਚੰਗੀ ਹਾਜ਼ਰੀ ਲਗਵਾ ਸਕਣਗੇ। (Sports News)

ਟੀਮ ਦੇ ਹੋਰ ਬੱਲੇਬਾਜ਼ਾਂ ‘ਚ ਜੇਸਨ ਰਾਏ, ਗਲੇਨ ਮੈਕਸਵੇਲ, ਪ੍ਰਿਥਵੀ ਸ਼ਾ ਜਿਹੇ ਖਿਡਾਰੀ ਹਨ ਪਰ ਹੁਣ ਤੱਕ ਉਹ ਵੱਡਾ ਸਕੋਰ ਨਹੀਂ ਬਣਾ ਸਕੇ ਹਨ ਗੇਂਦਬਾਜ਼ੀ ‘ਚ ਹਾਲਾਂਕਿ ਦਿੱਲੀ ਕੋਲ ਛੇ ਮੈਚਾਂ ‘ਚ 9 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ, ਆਵੇਸ਼ ਖਾਨ, ਲਿਆਮ ਪਲੰਕੇਟ ਅਤੇ ਡੇਵਿਨਲ ਕ੍ਰਿਸਟਨ, ਸਪਿੱਨਰ ਅਮਿਤ ਮਿਸ਼ਰਾ ਜਿਹੇ ਚੰਗੇ ਖਿਡਾਰੀ ਹਨ।