ਨਾਭਾ, (ਤਰੁਣ ਕੁਮਾਰ ਸ਼ਰਮਾ)। ਮਾਨਸੂਨ ਦੀ ਪਹਿਲੀ ਬਰਸਾਤ ਉਸ ਸਮੇਂ ਇੱਕ ਦਲਿਤ ਪਰਿਵਾਰ ਨੂੰ ਭਾਰੀ ਪੈ ਗਈ ਜਦੋਂ ਉਨ੍ਹਾਂ ਦੀ ਸਿਰ ਢੱਕਣ ਵਾਲੀ ਛੱਤ ਹੀ ਉਨ੍ਹਾਂ ‘ਤੇ ਆ ਡਿੱਗੀ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 9 ਵਜੇ ਦੇ ਕਰੀਬ ਜਦੋਂ ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਤਾਂ ਪਿੰਡ ਬਾਬਰਪੁਰ ਦੇ ਇੱਕ ਦਲਿਤ ਪਰਿਵਾਰ ਦੀ ਛੱਤ ਉਨ੍ਹਾਂ ਦੇ ਪਰਿਵਾਰ ‘ਤੇ ਆ ਹੀ ਆ ਡਿੱਗੀ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਔਰਤ ਸਣੇ ਚਾਰ ਜਣੇ ਫੱਟੜ ਹੋ ਗਏ। ਜਖ਼ਮੀਆਂ ਵਿੱਚ 70 ਸਾਲਾਂ ਸੋਹੀ ਕੌਰ, ਲਾਲ ਸਿੰਘ ਲਾਲੀ, ਭੀਮਾ ਅਤੇ ਪਾਲੀ ਸ਼ਾਮਲ ਹਨ। ਜਖ਼ਮੀ ਹੋਏ ਪਾਰਿਵਾਰਿਕ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਉੱਦਮ ਕਰਕੇ ਬਚਾਇਆ ਅਤੇ 108 ਨੰਬਰ ਦੀ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।
ਬੀਤੀ ਰਾਤ ਕਰੀਬ 9 ਭਾਰੀ ਮੀਂਹ ਪੈ ਰਿਹਾ ਜਿਸ ਕਾਰਨ ਇਹ ਹਾਦਸਾ ਹੋਇਆ
ਸਿਵਲ ਹਸਪਤਾਲ ਵਿਖੇ ਦਾਖਲ ਬਜ਼ੁਰਗ ਅੋਰਤ ਦੇ ਦੂਜੇ ਪੁੱਤਰ ਨਿਰਭੈ ਸਿੰਘ ਨੇ ਹਸਪਤਾਲ ਪ੍ਰਸ਼ਾਸ਼ਨ ‘ਤੇ ਗਰੀਬ ਪਰਿਵਾਰ ਦੇ ਇਲਾਜ਼ ਵਿੱਚ ਊਣਤਾਈ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਬਾਕੀ ਪਾਰਿਵਾਰਿਕ ਮੈਂਬਰਾਂ ਦੇ ਸਿਰਫ ਟਾਂਕੇ ਹੀ ਲਾਏ ਗਏ ਹਨ ਉਥੇ ਹਸਪਤਾਲ ਪ੍ਰਸਾਸ਼ਨ ਵੱਲੋਂ ਸਰਕਾਰੀ ਛੁੱਟੀ ਹੋਣ ਦਾ ਹਵਾਲਾ ਦੇ ਕੇ ਬਜ਼ੁਰਗ ਮਾਤਾ ਦਾ ਐਕਸ ਰੇਅ ਨਹੀਂ ਕਰਵਾਇਆ ਜਾ ਰਿਹਾ ਜਿਸ ਕਾਰਨ ਉਸ ਨੂੰ ਮਜਬੂਰ ਹੋ ਕੇ ਬਾਹਰੋਂ ਐਕਸ ਰੇਅ ਕਰਵਾਉਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਅਤਿ ਗਰੀਬ ਪਰਿਵਾਰ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰ ਰਿਹਾ ਹੈ।