ਸਾਧਨਾਂ ਦੀ ਘਾਟ ‘ਚ ਵੀ ਅਧਿਆਪਕ ਬਾਖੂਬੀ ਚਲਾ ਰਹੇ ਨੇ ਸਕੂਲ : ਪੰਨੂੰ

School, Run Even, After, Lack, Resources, Pannu

ਮਸਲਾ ਛੁੱਟੀਆਂ ਖ਼ਤਮ ਹੁੰਦਿਆਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਟੀਮਾਂ ਭੇਜਣ ਦਾ

ਅੰਮ੍ਰਿਤਸਰ, (ਸੱਚ ਕਹੂੰ ਨਿਊਜ)। ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦਿਆਂ ਹੀ ਪਹਿਲੇ ਦਿਨ ਸਕੂਲਾਂ ਵਿੱਚ ਟੀਮਾਂ ਭੇਜ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਹੌਲ ਬਨਾਉਣ ਤੋਂ ਇਲਾਵਾ ਇਸ ਚੈਕਿੰਗ ਨੂੰ ਮੀਡੀਆ ਅੰਦਰ ਮਿਰਚ ਮਸਾਲੇ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਅਧਿਆਪਨ ਕਿੱਤਾ ਇੱਕ ਸਨਮਾਨਿਤ ਤੇ ਜ਼ਿਮੇਵਾਰੀ ਵਾਲਾ ਕਿੱਤਾ ਹੈ ਅਤੇ ਹਰੇਕ ਅਧਿਆਪਕ ਆਪਣੇ ਸਕੂਲ ਨੂੰ ਆਪਣਾ ਘਰ ਅਤੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਸਮਝਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਲੋੜੀਂਦੇ ਸਾਧਨਾਂ ਦੀਆਂ ਘਾਟਾਂ ਹੋਣ ਦੇ ਬਾਵਜੂਦ ਮਿਹਨਤੀ ਅਧਿਆਪਕ ਆਪਣੇ ਵਸੀਲਿਆਂ ਤੇ ਕੋਸ਼ਿਸ਼ਾਂ ਸਦਕਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਵਿਭਾਗ ਜਾਣ ਬੁੱਝ ਕੇ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੋਸ਼ੀ ਸਾਬਤ ਕਰ ਕੇ ਉਨ੍ਹਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਲਈ ਪਹਿਲਾਂ ਤੋਂ ਹੀ ਵਿਊਂਤਬੰਦੀਆਂ ਬਣਾ ਰਿਹਾ ਹੈ।

ਸਕੂਲਾਂ ‘ਚ ਟੀਮਾਂ ਭੇਜਣ ਦੀ ਬੇਲੋੜੀ ਦਹਿਸ਼ਤ ਪਾਉਣ ਨਾਲ ਅਧਿਆਪਕ ਦਾ ਡਿੱਗਦਾ ਹੈ ਮਨੋਬਲ : ਈ.ਟੀ.ਯੂ.

ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦਾ ਫ਼ਰਜ ਬਣਦਾ ਹੈ ਕਿ ਉਹ ਅਨੇਕਾਂ ਮੁਸ਼ਕਿਲਾਂ ਦੇ ਬਾਵਜ਼ੂਦ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਸਾਡੇ ਅਧਿਆਪਕਾਂ ਨੂੰ ਬਣਦੀ ਹੱਲਾਸ਼ੇਰੀ ਦੇਣ ਲਈ ਮੀਡੀਆ ਅੰਦਰ ਉਨ੍ਹਾਂ ਦੀਆਂ ਪਾ੍ਰਪਤੀਆਂ ਬਾਰੇ ਦੱਸਣ ਨਾ ਕਿ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਮੀਡੀਆ ਅੰਦਰ ਚੈਕਿੰਗ ਦੇ ਬਿਆਨ ਦਾਗ ਕੇ ਅਧਿਆਪਕਾਂ ਦਾ ਮਨੋਬਲ ਡੇਗਣ।

ਇਸ ਮੌਕੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੋਂ ਇਲਾਵਾ ਈ.ਟੀ.ਯੂ. ਦੇ ਸੀਨੀਅਰ ਆਗੂ ਹਰਜਿੰਦਰ ਹਾਂਡਾ ,ਨਰੇਸ਼ ਪਨਿਆੜ, ਧੰਨਾ ਸਿਂਘ ਸਵੱਧੀ, ਸਤਬੀਰ ਸਿੰਘ ਰੌਣੀ , ਹਰਕਿਸ਼ਨ ਸਿੰਘ ਮੋਹਾਲੀ, ਬੀ ਕੇ ਮਹਿਮੀ , ਗੁਰਿੰਦਰ ਸਿੰਘ ਘੁੱਕੇਵਾਲੀ, ਨਿਰਭੈ ਸਿੰਘ ਮਾਲੋਵਾਲ, ਸਰਬਜੀਤ ਸਿੰਘ ਖਡੂਰ ਸਾਹਿਬ, ਅੰਮ੍ਰਤਪਾਲ ਸਿੰਘ ਸੇਖੋਂ, ਨੀਰਜ ਅਗਰਵਾਲ , ਸੁਧੀਰ ਢੰਡ,ਚੰਚਲ ਸਿੰਘ ਮੋਗਾ, ਜਤਿੰਦਰਪਾਲ ਸਿੰਘ ਰੰਧਾਵਾ, ਸਤਬੀਰ ਸਿੰਘ ਬੋਪਾਰਾਏ, ਸੋਹਣ ਸਿੰਘ ਮੋਗਾ, ਰਣਜੀਤ ਮੱਲਾ, ਰਵੀ ਵਾਹੀ, ਹਰਜਿੰਦਰ ਬੁੱਢੀਪਿੰਡ, ਕਰਨੈਲ ਨਵਾਸ਼ਹਿਰ, ਲਖਵਿੰਦਰ ਸੇਖੋਂ,  ਹਰਪ੍ਰੀਤ ਪਰਮਾਰ, ਮਲਕੀਤ ਕਾਹਨੂਵਾਨ, ਦੀਦਾਰ ਸਿੰਘ ਪਟਿਆਲਾ, ਮਨੋਜ ਘਈ, ਪਰਮਜੀਤ ਹੁਸ਼ਿਆਰਪੁਰ, ਮਨਜੀਤ ਟਾਂਡਾ , ਜਸਵਿੰਦਰ ਘਰਿਆਲਾ, ਗੁਰਦੀਪ ਸਿੰਘ ਖੁਣਖੁਣ ਕੁਲਵੀਰ ਗਿੱਲ, ਹੈਰੀ ਮਲੋਟ, ਸੁਖਦੇਵ ਬੈਨੀਪਾਲ , ਦਿਲਬਾਗ ਬੌਡੇ,ਅਵਤਾਰ ਭਲਵਾਨ, ਗਰਵਿੰਦਰ ਸਿੰਘ ਬੱਬੂ. ਸੁਖਵਿੰਦਰ ਸਿੰਘ ਧਾਮੀ, ਅਸ਼ੋਕ ਸਰਾਰੀ, ਜਗਨੰਦਨ ਫਾਜਿਲਕਾ, ਹੈਰੀ ਮਲੋਟ, ਤਲਵਿੰਦਰ ਸ  ਸੈਦਪੁਰ, ਰਣਜੀਤ ਬਰਾੜ, ਚਰਨਜੀਤ ਸਿੰਘ ਫਿਰੋਜਪੁਰ, ਹਰਜੀਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਖਾਨਪੁਰੀਆ, ਅਸ਼ਵਨੀ ਫੱਜੂਪੁਰ, ਨਵਦੀਪ ਅੰਮ੍ਰਿਤਸਰ ਤੇ ਹੋਰ ਆਗੂ ਸ਼ਾਮਲ ਸਨ।