ਆਈਪੀਐਲ 2023 : ਵਿਰਾਟ ਕੋਹਲੀ ਨੇ ਬਣਾਇਆ ਇੱਕ ਹੋਰ ਨਵਾਂ ਰਿਕਾਰਡ

Virat Kohli

ਕੋਹਲੀ Virat Kohli ਨੇ ਆਈਪੀਐਲ ਵਿੱਚ 60 ਵਾਰੀ ਬਣਾਇਆ 50 ਪਲਸ ਦਾ ਸਕੋਰ

ਪਹਿਲਾ ਭਾਰਤੀ: 223 ਛੱਕੇ, ਪੋਲਾਰਡ ਦੇ ਬਰਾਬਰ; ਇਸ ਸੂਚੀ ‘ਚ ਗੇਲ ਅਜੇ ਵੀ ਚੋਟੀ ‘ਤੇ ਹੈ

ਬੈਂਗਲੁਰੂ। ਆਈਪੀਐਲ ਸੀਜ਼ਨ 16 ’ਚ ਵਿਰਾਟ ਕੋਹਲੀ (Virat Kohli ) ਨੇ ਆਪਣੇ ਪਹਿਲੇ ਹੀ ਮੈਚ ’ਚ ਧਮਾਕੇਦਾਰੀ ਪਾਰੀ ਖੇਡੀ। ਵਿਰਾਟ ਕੋਹਲੀ ਨੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ‘ਚ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਉਸ ਨੇ ਕਪਤਾਨ ਫਾਫ ਡੂ ਪਲੇਸਿਸ ਨਾਲ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਵੀ ਕੀਤੀ। ਮੁੰਬਈ ਦੇ ਖਿਲਾਫ ਇਹ ਚੌਥੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੈ। ਵਿਰਾਟ ਕੋਹਲੀ ਨੇ ਆਪਣੀ 82 ਦੌੜਾਂ ਦੀ ਪਾਰੀ ਨਾਲ ਕਈ ਰਿਕਾਰਡ ਆਪਣੇ ਨਾਂਅ ਕੀਤੇ।

ਇਹ ਵੀ ਪੜ੍ਹ੍ਵੋ : ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ : ਪੀਐਮ ਮੋਦੀ

 ਵਿਰਾਟ ਕੋਹਲੀ ਨੇ ਹਾਫ ਸੈਂਚੁਰੀ ਲਗਾਉਣ ਦੇ ਨਾਲ ਹੀ ਇੱਕ ਹੋਰ ਰਿਕਾਰਡ ਆਪਣੇ ਨਾਂਅ ਕਰ ਲਿਆ। ਉਹ ਆਈਪੀਐਲ ਵਿੱਚ 50 ਵਾਰ ਸਕੋਰ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਇਸ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ। ਉਸ ਨੇ 60 ਵਾਰ 50 ਪਲੱਸ ਸਕੋਰ ਬਣਾਏ ਹਨ। ਵਿਰਾਟ ਨੇ IPL ‘ਚ 45 ਫਿਫਟੀ ਬਣਾਈਆਂ ਹਨ। ਉਸ ਦੇ ਨਾਂਅ 5 ਸੈਂਕੜੇ ਵੀ ਹਨ। ਇਸ ਤਰ੍ਹਾਂ ਉਸ ਨੇ 50 ਵਾਰ 50 ਸਕੋਰ ਬਣਾਏ ਹਨ। ਅਜਿਹਾ ਕਰਨ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

Virat Kohli

ਆਈਪੀਐੱਲ ‘ਚ ਗੇਲ ਦੇ ਸਭ ਤੋਂ ਵੱਧ ਛੱਕੇ

ਵਿਰਾਟ ਕੋਹਲੀ (Virat Kohli ) ਨੇ ਸਭ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਵੈਸਟਇੰਡੀਜ਼ ਦੇ ਬੱਲੇਬਾਜ਼ ਕੀਰੋਨ ਪੋਲਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਨੇ IPL ‘ਚ 223 ਛੱਕੇ ਲਗਾਏ ਹਨ। ਇਸ ਸੂਚੀ ‘ਚ ਕ੍ਰਿਸ ਗੇਲ 357 ਦੌੜਾਂ ਦੇ ਨਾਲ ਸਿਖਰ ‘ਤੇ ਹਨ। ਪੋਲਾਰਡ ਅਤੇ ਕੋਹਲੀ ਪੰਜਵੇਂ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ। ਵਿਰਾਟ ਨੇ 224 IPL ਮੈਚਾਂ ‘ਚ 6706 ਦੌੜਾਂ ਬਣਾਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ