ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ : ਪੀਐਮ ਮੋਦੀ

Manipur incident

ਸੀਬੀਆਈ ਦੇ 60 ਸਾਲ ਪੂਰੇ ਹੋਣ ‘ਤੇ ਡਾਇਮੰਡ ਜੁਬਲੀ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਕੀਤੀ ਸ਼ਿਰਕਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਸੋਮਵਾਰ ਨੂੰ ਸੀਬੀਆਈ ਦੇ 60 ਸਾਲ ਪੂਰੇ ਹੋਣ ‘ਤੇ ਆਯੋਜਿਤ ਡਾਇਮੰਡ ਜੁਬਲੀ ਪ੍ਰੋਗਰਾਮ ‘ਚ ਸ਼ਾਮਲ ਹੋਏ। ਆਪਣੇ 25 ਮਿੰਟ ਦੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸੀਬੀਆਈ ਦੇ ਛੇ ਦਹਾਕਿਆਂ ਦੇ ਸਫ਼ਰ ਅਤੇ ਅੱਗੇ ਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਡਾਕ ਟਿਕਟ ਅਤੇ ਡਾਇਮੰਡ ਜੁਬਲੀ ਚਿੰਨ੍ਹ ਵਾਲਾ ਸਿੱਕਾ ਵੀ ਜਾਰੀ ਕੀਤਾ। ਇਸ ਦੇ ਨਾਲ ਹੀ ਸ਼ਿਲਾਂਗ, ਪੁਣੇ ਅਤੇ ਨਾਗਪੁਰ ਵਿੱਚ ਸੀਬੀਆਈ ਸ਼ਾਖਾ ਦਫ਼ਤਰਾਂ ਦੀਆਂ ਨਵੀਆਂ ਇਮਾਰਤਾਂ ਦਾ ਵੀ ਉਦਘਾਟਨ ਕੀਤਾ ਗਿਆ।

ਇਹ ਵੀ ਪੜ੍ਹੋ : ਸਹੂਲਤ : ਹੁਣ ਇਨ੍ਹਾਂ ਦਾ ਵੀ ਹੋਵੇਗਾ ਅੱਧਾ ਕਿਰਾਇਆ ਮਾਫ਼

ਪੀਐਮ ਮੋਦੀ (PM Modi) ਨੇ ਸੀਬੀਆਈ ਨੂੰ ਕਿਹਾ ਕਿ, ‘ਤੁਹਾਨੂੰ ਕਿਤੇ ਵੀ ਰੁਕਣ ਦੀ ਲੋੜ ਨਹੀਂ ਹੈ। ਮੈਂ ਜਾਣਦਾ ਹਾਂ ਜਿਨ੍ਹਾਂ ਦੇ ਖਿਲਾਫ ਤੁਸੀਂ ਕਾਰਵਾਈ ਕਰ ਰਹੇ ਹੋ, ਉਹ ਬਹੁਤ ਤਾਕਤਵਰ ਲੋਕ ਹਨ, ਉਹ ਸਾਲਾਂ ਤੋਂ ਸਰਕਾਰ ਅਤੇ ਸਿਸਟਮ ਦਾ ਹਿੱਸਾ ਰਹੇ ਹਨ। ਅੱਜ ਵੀ ਉਹ ਕਈ ਥਾਵਾਂ ‘ਤੇ ਕਿਸੇ ਨਾ ਕਿਸੇ ਸੂਬੇ ‘ਚ ਸੱਤਾ ਦਾ ਹਿੱਸਾ ਹਨ, ਪਰ ਤੁਹਾਨੂੰ ਆਪਣੇ ਕੰਮ ‘ਤੇ ਧਿਆਨ ਦੇਣਾ ਪਵੇਗਾ, ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਸੀਬੀਆਈ ਦੀ ਮੁੱਖ ਜ਼ਿੰਮੇਵਾਰੀ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਬੀਆਈ ਦੀ ਮੁੱਖ ਜ਼ਿੰਮੇਵਾਰੀ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ। ਭ੍ਰਿਸ਼ਟਾਚਾਰ ਕੋਈ ਆਮ ਅਪਰਾਧ ਨਹੀਂ ਹੈ। ਭ੍ਰਿਸ਼ਟਾਚਾਰ ਗਰੀਬਾਂ ਦੇ ਹੱਕ ਖੋਹ ਲੈਂਦਾ ਹੈ ਅਤੇ ਕਈ ਅਪਰਾਧਾਂ ਨੂੰ ਜਨਮ ਦਿੰਦਾ ਹੈ। ਲੋਕਤੰਤਰ ਅਤੇ ਨਿਆਂ ਦੇ ਰਾਹ ਵਿੱਚ ਭ੍ਰਿਸ਼ਟਾਚਾਰ ਸਭ ਤੋਂ ਵੱਡੀ ਰੁਕਾਵਟ ਹੈ। ਜਿੱਥੇ ਭ੍ਰਿਸ਼ਟਾਚਾਰ ਹੁੰਦਾ ਹੈ, ਉੱਥੇ ਨੌਜਵਾਨਾਂ ਨੂੰ ਯੋਗ ਮੌਕੇ ਨਹੀਂ ਮਿਲਦੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਬੀਆਈ ਨੇ ਆਪਣੇ ਕੰਮ ਰਾਹੀਂ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਲੋਕ ਇਸ ਮਾਮਲੇ ਨੂੰ ਹੋਰ ਏਜੰਸੀਆਂ ਤੋਂ ਸੀਬੀਆਈ ਨੂੰ ਤਬਦੀਲ ਕਰਨ ਲਈ ਅੰਦੋਲਨ ਕਰ ਰਹੇ ਹਨ। ਪੰਚਾਇਤ ਪੱਧਰ ‘ਤੇ ਵੀ ਜਦੋਂ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਇਸ ਨੂੰ ਸੀਬੀਆਈ ਹਵਾਲੇ ਕੀਤਾ ਜਾਵੇ। ਸੀ.ਬੀ.ਆਈ. ਦਾ ਨਾਂਅ ਇਨਸਾਫ਼ ਦੇ ਬਰਾਂਡ ਵਜੋਂ ਹਰ ਜ਼ੁਬਾਨ ‘ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ