IPL Finale : ਹੈਦਰਾਬਾਦ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

IPL Finale

ਕੋਲਕਾਤਾ ਤੇ ਹੈਦਰਾਬਾਦ ਪਹਿਲੀ ਵਾਰ ਭਿੜੀਆਂ ਆਈਪੀਐੱਲ ਦੇ ਫਾਈਨਲ ’ਚ

ਚੇਨਈ । ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਫਾਈਨਲ ਮੁਕਾਬਲਾ ਅੱਜ ਚੇਨਈ ਦੇ ਚੇਪੌਕ ਸਟੇਡੀਅਮ ’ਚ ਕੇਕੇਆਰ ਤੇ ਹੈਦਰਾਬਾਦ ਵਿਚਕਾਰ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਟੀਮ ਇਹ ਮੈਚ ਜਿੱਤੇਗੀ ਉਸ ਦੇ ਸਿਰ ਆਈਪੀਐਲ ਦਾ ਤਾਜ਼ ਸਜੇਗਾ। (IPL Finale)

ਦੱਸੇ ਦਈਏ ਕਿ ਕੋਲਕਾਤਾ ਤੇ ਹੈਦਰਾਬਾਦ ਪਹਿਲੀ ਵਾਰ ਆਈਪੀਐੱਲ ਦੇ ਫਾਈਨਲ ’ਚ ਆਹਮੋ-ਸਾਹਮਣੇ ਹੋ ਰਹੀਆਂ ਹਨ। ਕੋਲਕਾਤਾ ਚੌਥੀ ਵਾਰ ਜਦੋਂਕਿ ਹੈਦਰਾਬਾਦ ਤੀਜੀ ਵਾਰ ਆਈਪੀਐੱਲ ਦੇ ਫਾਈਨਲ ’ਚ ਪਹੁੰਚੀ ਹੈ। ਕੇਕੇਆਰ 2 ਸਾਲਾਂ ਬਾਅਦ ਜਦੋਂਕਿ ਹੈਦਰਾਬਾਦ 5 ਸਾਲਾਂ ਬਾਅਦ ਆਈਪੀਐੱਲ ਦਾ ਫਾਈਨਲ ਖੇਡ ਰਹੀ ਹੈ। IPL Finale

KKR 2 ਵਾਰ ਬਣਿਆ ਹੈ ਚੈਂਪੀਅਨ | IPL Final 2024

IPL ’ਚ ਕੇਕੇਆਰ ਚੌਥੀ ਵਾਰ ਫਾਈਨਲ ਖੇਡੇਗੀ। ਕੇਕਆਰ ਨੇ ਦੋ ਵਾਰ ਖਿਤਾਬ ਵੀ ਜਿੱਤਿਆ ਹੈ। ਲੀਗ ਸਟੇਜ ’ਚ ਕੇਕੇਆਰ ਨੇ 14 ’ਚੋਂ 9 ਮੈਚ ਜਿੱਤੇ ਹਨ ਸਿਰਫ ਉਸ ਨੂੰ 3 ਮੈਚਾਂ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੇਕੇਆਰ 20 ਅੰਕਾਂ ਨਾਲ ਅੰਕ ਸੂਚੀ ’ਚ ਪਹਿਲੇ ਸਥਾਨ ’ਤੇ ਹੈ। ਟੀਮ ਨੇ ਸਭ ਤੋਂ ਪਹਿਲਾਂ ਪਲੇਆਫ ਲਈ ਕੁਆਲੀਫਾਈ ਕੀਤਾ ਸੀ। ਜਦਕਿ ਪਹਿਲੇ ਕੁਆਲੀਫਾਇਰ ਮੁਕਾਬਲੇ ’ਚ ਹੈਦਰਾਬਾਦ ਨੂੰ ਹਰਾ ਕੇ ਕੇਕੇਆਰ ਫਾਈਨਲ ’ਚ ਪਹੁੰਚੀ ਸੀ। (IPL Final 2024)

SRH 2016 ਦੀ ਹੈ ਚੈਂਪੀਅਨ | IPL Final 2024

ਹੈਦਰਾਬਾਦ ਨੇ 2016 ’ਚ ਅਸਟਰੇਲੀਆ ਦੇ ਡੇਵਿਡ ਵਾਰਨਰ ਦੀ ਕਪਤਾਨੀ ’ਚ ਆਈਪੀਐੱਲ ਦਾ ਖਿਤਾਬ ਜਿੱਤਿਆ ਸੀ। ਪਿਛਲੇ ਸੀਜ਼ਨ ’ਚ ਹੈਦਰਾਬਾਦ ਦੀ ਟੀਮ 10ਵੇਂ ਨੰਬਰ ’ਤੇ ਰਹੀ ਸੀ। ਪਰ ਇਸ ਸੀਜ਼ਨ ’ਚ ਹੈਦਰਾਬਾਦ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸੀਜ਼ਨ ’ਚ ਹੈਦਰਾਬਾਦ ਨੇ 8 ਜਿੱਤ ਤੇ 5 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦਾ ਇੱਕ ਮੈਚ ਮੀਂਹ ਕਾਰਨ ਰੱਦ ਵੀ ਹੋਇਆ ਸੀ। ਹੈਦਰਾਬਾਦ 17 ਅੰਕਾਂ ਨਾਲ ਅੰਕ ਸੂਚੀ ’ਚ ਦੂਜੇ ਨੰਬਰ ’ਤੇ ਰਹੀ ਸੀ। (IPL Final 2024)

ਰਿਕਾਰਡ ’ਚ KKR ਦਾ ਪੱਲਾ ਭਾਰੀ | IPL Final 2024

IPL Finale

ਜੇਕਰ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਕੇਕੇਆਰ ਦਾ ਪੱਲਾ ਭਾਰੀ ਹੈ। ਹੁਣ ਤੱਕ ਦੋਵਾਂ ਟੀਮਾਂ ’ਚ 27 ਮੁਕਾਬਲੇ ਖੇਡੇ ਗਏ ਹਨ। ਜਿਸ ਵਿੱਚੋਂ 18 ਮੁਕਾਬਲੇ ਕੇਕੇਆਰ ਨੇ ਜਦਕਿ ਹੈਦਰਾਬਾਦ ਨੂੰ ਸਿਰਫ 9 ਮੁਕਾਬਲਿਆਂ ’ਚ ਹੀ ਜਿੱਤ ਮਿਲੀ ਹੈ। ਇਸ ਸੀਜ਼ਨ ’ਚ ਦੋਵਾਂ ਟੀਮਾਂ ਵਿਚਕਾਰ 2 ਮੁਕਾਬਲੇ ਖੇਡੇ ਗਏ ਹਨ, ਦੋਵੇਂ ਕੋਲਕਾਤਾ ਨੇ ਜਿੱਤੇ ਹਨ। ਲੀਗ ਸਟੇਜ ’ਚ ਦੋਵਾਂ ਟੀਮਾਂ ’ਚ ਮੁਕਾਬਲਾ ਈਡਨ ਗਾਰਡਨ ’ਚ ਖੇਡਿਆ ਗਿਆ ਸੀ ਜਿਸ ਵਿੱਚ ਕੇਕੇਆਰ ਨੂੰ 4 ਦੌੜਾਂ ਨਾਲ ਜਿੱਤ ਮਿਲੀ ਸੀ।

KKR ਵੱਲੋਂ ਨਰਾਇਣ ਦਾ ਦੋਹਰਾ ਪ੍ਰਦਰਸ਼ਨ, ਵਰੁਣ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ

ਕੇਕੇਆਰ ਲਈ ਓਪਨਿੰਗ ਕਰਦੇ ਹੋਏ ਸੁਨੀਲ ਨਰਾਇਣ ਤੇ ਫਿਲ ਸਾਲਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ ਪਾਵਰਪਲੇ ’ਚ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਹੈ। ਪਰ ਫਿਲ ਸਾਲਟ ਹੁਣ ਇਸ ਮੈਚਾਂ ’ਚ ਨਹੀਂ ਹੈ, ਉਹ ਵਿਸ਼ਵ ਕੱਪ ਦੀ ਤਿਆਰੀ ਲਈ ਆਪਣੇ ਦੇਸ਼ ਵਾਪਸ ਪਰਤ ਗਏ ਹਨ। ਉਨ੍ਹਾਂ ਦੀ ਜਗ੍ਹਾ ਅਫਗਾਨਿਸਤਾਨ ਦੇ ਰਹਿਮਨਉੱਲ੍ਹਾ ਗੁਰਬਾਜ਼ ਹਨ ਉਹ ਵੀ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹਨ। ਮੱਧ-ਕ੍ਰਮ ’ਚ ਵੀ ਸ਼ੇ੍ਰਅਸ ਅਈਅਰ ਨੇ ਚਾਹੇ ਵੱਡੀ ਪਾਰੀ ਨਾ ਖੇਡੀ ਹੋਵੇ ਪਰ ਨਾਨ-ਸਟ੍ਰਾਈਕ ’ਤੇ ਚੰਗਾ ਸਪੋਰਟ ਕੀਤਾ ਹੈ। ਫਿਨਿਸ਼ਰਾਂ ’ਚ ਹਮਲਾਵਰ ਆਂਦਰੇ ਰਸਲ ਨੇ ਇਸ ਸੀਜ਼ਨ ’ਚ ਡੈਥ ਓਵਰਾਂ ’ਚ ਵੱਡੇ ਸ਼ਾਟ ਖੇਡਣ ਦੀ ਜਿੰਮੇਵਾਰੀ ਲਈ ਹੋਈ ਹੈ। ਗੇਂਦਬਾਜ਼ੀ ’ਚ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੁਨੀਨ ਨਰਾਇਣ ਨੇ 482 ਦੌੜਾਂ ਬਣਾਉਣ ਦੇ ਨਾਲ ਹੀ 16 ਵਿਕਟਾਂ ਵੀ ਲਈਆਂ ਹਨ।

ਇਹ ਵੀ ਪੜ੍ਹੋ : Lok Sabha Election 2024: ਛੇਵੇਂ ਗੇੜ ’ਚ ਹੋਈ ਸਭ ਤੋਂ ਘੱਟ ਵੋਟਿੰਗ, ਜਾਣੋ ਕਿਸ ਜਗ੍ਹਾ ਪਈਆਂ ਸਭ ਤੋਂ ਘੱਟ ਵੋਟਾਂ

SRH ਵੱਲੋਂ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ

IPL Finale

ਹੈਦਰਾਬਾਦ ਵੱਲੋਂ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੀ ਓਪਨਿੰਗ ਜੋੜੀ ਨੇ 200 ਤੋਂ ਵੀ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਦੋਵਾਂ ਨੇ ਹਮਲਾਵਰ ਪਾਰੀਆਂ ਖੇਡੀਆਂ ਹਨ। ਮੱਧ-ਕ੍ਰਮ ’ਚ ਹੈਨਰਿਕ ਕਲਾਸੇਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੇਂਦਬਾਜ਼ੀ ’ਚ ਟੀ ਨਟਰਾਜ਼ਨ ਨੇ 13 ਮੈਚਾਂ ’ਚ 19 ਵਿਕਟਾਂ ਲਈਆਂ ਹਨ। ਕਪਤਾਨ ਪੈਟ ਕਮਿੰਸ ਨੇ 17 ਵਿਕਟਾਂ ਅਤੇ ਭੁਵਨੇਸ਼ਵਰ ਕੁਮਾਰ ਨੇ 11 ਵਿਕਟਾਂ ਲਈਆਂ ਹਨ।

ਚੇਪੌਕ ਦੀ ਪਿੱਚ ਰਿਪੋਰਟ

ਐੱਮਏ ਚਿੰਦਬਰਮ ਸਟੇਡੀਅਮ ਦੀ ਪਿੱਚ ਜ਼ਿਆਦਾਤਰ ਸਪਿਨਰਾਂ ਲਈ ਮੱਦਦਗਾਰ ਸਾਬਤ ਹੁੰਦੀ ਹੈ। ਇੱਥੇ ਹੁਣ ਤੱਕ 89 ਆਈਪੀਐੱਲ ਮੈਚ ਖੇਡੇ ਗਏ ਹਨ। 49 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 35 ਮੈਚ ਜਿੱਤੇ ਹਨ। ਇੱਥੋਂ ਦਾ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਦਾ ਸਕੋਰ 246/5 ਦੌੜਾਂ ਦਾ ਹੈ, ਜਿਹੜਾ ਘਰੇਲੂ ਟੀਮ ਚੇਨਈ ਸੁਪਰਕਿੰਗਜ ਨੇ 2010 ’ਚ ਰਾਜਸਥਾਨ ਰਾਇਲਜ਼ ਖਿਲਾਫ ਬਣਾਇਆ ਸੀ।

ਮੌਸਮ ਸਬੰਧੀ ਜਾਣਕਾਰੀ

26 ਮਈ ਨੂੰ ਚੇਨਈ ’ਚ ਕਾਫੀ ਤੇਜ਼ ਗਰਮੀ ਰਹੇਗੀ। ਇਸ ਦਿਨ ਇੱਥੇ ਬੱਦਲ ਵੀ ਛਾਏ ਰਹਿਣਗੇ ਤੇ ਧੁੱਪ ਵੀ ਹੋਵੇਗੀ। ਚੇਨਈ ’ਚ ਅੱਜ 4 ਫੀਸਦੀ ਮੀਂਹ ਦੀ ਸੰਭਾਵਨਾ ਹੈ। ਇੱਥੋਂ ਦਾ ਤਾਪਮਾਨ 38 ਡਿਗਰੀ ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਦੋਵਾਂ ਟੀਮਾਂ ਦੀ ਪਲੇਇੰਗ-11

ਕੋਲਕਾਤਾ ਨਾਈਟ ਰਾਈਡਰਜ਼ : ਸ਼੍ਰੇਅਸ ਅਈਅਰ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਿੰਕੂ ਸਿੰਘ, ਰਮਨਦੀਪ ਸਿੰਘ, ਵੈਂਕਟੇਸ਼ ਅਈਅਰ, ਸੁਨੀਲ ਨਰਾਇਣ, ਆਂਦਰੇ ਰਸਲ, ਹਰਸ਼ਿਤ ਰਾਣਾ, ਵੈਭਵ ਅਰੋੜਾ, ਮਿਸ਼ੇਲ ਸਟਾਰਕ ਤੇ ਵਰੁਣ ਚੱਕਰਵਰਤੀ।

ਪ੍ਰਭਾਵੀ ਖਿਡਾਰੀ : ਅੰਗਕ੍ਰਿਸ਼ ਰਘੂਵੰਸ਼ੀ।

ਸਨਰਾਈਜ਼ਰਜ਼ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਰਾਹੁਲ ਤ੍ਰਿਪਾਠੀ, ਹੈਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਏਡਨ ਮਾਰਕ੍ਰਮ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜ਼ਨ ਤੇ ਮਯੰਕ ਮਾਰਕੰਡੇ।

ਪ੍ਰਭਾਵੀ ਖਿਡਾਰੀ : ਸ਼ਾਹਬਾਜ਼ ਅਹਿਮਦ।

LEAVE A REPLY

Please enter your comment!
Please enter your name here