ਆਈਪੀਐਲ 2022 : ਰਾਜਸਥਾਨ 14 ਸਾਲਾਂ ਬਾਅਦ ਆਈਪੀਐਲ ਦੇ ਫਾਈਨਲ ’ਚ

rajsthan royal

ਆਰਸੀਬੀ ਨੂੰ 7 ਵਿਕਟਾਂ ਨਾਲ ਹਰਾਇਆ (IPL 2022)

  • ਰਾਜਸਥਾਨ ਦਾ ਅਗਲਾ ਮੁਕਾਬਲਾ ਟੂਰਨਾਮੈਂਟੀ ਦੀ ਸਭ ਤੋਂ ਤੱਕੜੀ ਟੀਮ ਗੁਜਰਾਤ ਨਾਲ ਹੋਵੇਗਾ

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ 2022 (IPL 2022) ਦੇ ਦੂਜੇ ਕੁਆਲੀਫਾਈ ਮੈਚ ’ਚ ਰਾਜਸਥਾਨ ਨੇ 14 ਸਾਲਾਂ ਦਾ ਬਾਅਦ ਆਈਪੀਐਲ ਦੇ ਫਾਈਨਲ ’ਚ ਪਹੁੰਚਿਆ ਹੈ। ਰਾਜਸਥਾਨ ਨੇ ਬੰਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਹੈ। ਰਾਜਸਥਾਨ ਕੋਲ ਇਸ ਵਾਰ ਆਈਪੀਐਲ ਚੈਂਪੀਅਨ ਬਣਨ ਦਾ ਮੌਕਾ ਹੈ। ਰਾਜਸਥਾਨ ਦੇ ਬੱਲੇਬਾਜ਼ ਵੀ ਸ਼ਾਨਦਾਰ ਫਾਰਮ ’ਚ ਹਨ। ਰਾਜਸਥਾਨ ਦੇ ਜੋਸ ਬਟਲਰ ਆਪਣੇ ਪੂਰੇ ਰੰਗ ’ਚ ਨਜ਼ਰ ਆ ਰਹੇ ਹਨ। ਜੇਕਰ ਬਟਲਰ ਦਾ ਬੱਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਸ ਨੂੰ ਟਰਾਫੀ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਰਾਜਸਥਾਨ ਦਾ ਅਗਲਾ ਮੁਕਾਬਲਾ 29 ਮਈ ਨੂੰ ਇਸ ਆਈਪੀਐਲ ਦੀ ਸਭ ਤੋਂ ਤੱਕੜੀ ਟੀਮ ਗੁਜਰਾਤ ਨਾਲ ਹੋਵੇਗਾ। ਗੁਜਰਾਤ ਖਿਲਾਫ਼ ਰਾਜਸਥਾਨ ਦੀ ਰਾਹ ਸੌਖੀ ਨਹੀਂ ਹੋਵੇਗੀ। ਗੁਜਰਾਤ ਦੇ ਕਪਤਾਨ ਹਾਰਦਿਕ ਪਾਂਡਿਆ ਵੀ ਪੂਰੀ ਫਾਰਮ ’ਚ ਹਨ। ਰਾਜਸਥਾਨ ਨੂੰ ਗੁਜਰਾਤ ਤੋਂ ਪਾਰ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਵੇਗਾ।

ਵਿਰਾਟ ਕੋਹਲੀ ਦੀ ਟੀਮ ਬੰਗਲੁਰੂ ਦਾ ਸੁਫ਼ਨਾ ਟੁੱਟਿਆ

ਇਸ ਵਾਰ ਆਈਪੀਐਲ ’ਚ ਬੰਗਲੁਰੂ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ। ਇਸ ਵਾਰ ਆਈਪੀਐਲ ਜਿੱਤਣ ਦਾ ਸੁਫ਼ਨਾ ਵੇਖ ਰਹੀ ਬੰਗਲੁਰੂ ਦੀਆਂ ਉਮੀਦਾਂ ’ਤੇ ਜੋਸ ਬਟਲਰ ਨੇ ਪਾਣੀ ਫੇਰ ਦਿੱਤਾ। ਬਟਲਰ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 66 ਗੇਂਦਾਂ ’ਚ 106 ਦੌੜਾਂ ਦੀ ਨਾਬਾਦ ਪਾਰੀ ਖੇਡੀ। ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੁਰੂ ਨੇ 157 ਦੌੜਾਂ ਬਣਾਈਆਂ ਸਨ। ਰਾਜਸਥਾਨ ਦੇ ਬੱਲੇਬਾਜ਼ਾਂ ਅੱਗੇ ਇਹ ਟੀਚਾ ਬੌਣਾ ਸਾਬਿਤ ਹੋਇਆ।

https://twitter.com/IPL/status/1530243707772936192?ref_src=twsrc%5Etfw%7Ctwcamp%5Etweetembed%7Ctwterm%5E1530243707772936192%7Ctwgr%5E%7Ctwcon%5Es1_c10&ref_url=about%3Asrcdoc

ਜੋਸ ਬਟਲਰ ਤੇ ਯਸ਼ਸਵੀ ਜਾਇਸਵਾਲ ਨੇ ਪਹਿਲਾਂ ਵਿਕਟ ਲਈ 31 ਗੇਂਦਾਂ ’ਚ 61 ਦੌੜਾਂ ਜੋੜ ਦਿੱਤੀਆਂ ਸਨ। ਦੋਵਾਂ ਬੱਲੇਬਾਜ਼ਾਂ ਨੇ ਸ਼ਾਨਦਾਰੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਦੀ ਨੀਂਹ ਰੱਖ ਦਿੱਤੀ ਸੀ। ਬਟਲਰ ਨੇ ਬੰਗਲੁਰੂ ਦੇ ਗੇਂਦਬਾਜ਼ਾਂ ਦੀਆਂ ਜੰਮ ਕੇ ਧੱਜੀਆਂ ਉਡਾਉਦਿਆਂ ਇਸ ਆਈਪੀਐਲ ’ਚ ਆਪਣਾ ਚੌਥਾ ਸੈਂਕੜਾ ਜੜ੍ਹ ਦਿੱਤਾ। ਜੋਸ ਬਟਲਰ ਨੇ ਇਸ ਦੇ ਨਾਲ ਹੀ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਨੇ 2016 ’ਚ ਚਾਰ ਸੈਂਕੜੇ ਲਾਏ ਸਨ। ਇਸ ਵਾਰ ਵਿਰਾਟ ਕੋਹਲੀ ਪੂਰੇ ਟੂਰਨਾਮੈਂਟ ’ਚ ਦੌੜਾਂ ਲਈ ਤਰਸਦੇ ਨਜ਼ਰ ਆਏ, ਜਿਸ ਕਾਰਨ ਟੀਮ ਫਾਈਨਲ ਤੱਕ ਨਹੀਂ ਪਹੁੰਚ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ