ਅਧਿਆਪਕਾਂ ਨੇ ਸਿੱਖੇ ਕੰਪਿਊਟਰ ਦੇ ਗੁਰ

Computer Tricks

ਕੰਪਿਊਟਰ ਟ੍ਰੇਨਿੰਗ ਨਾਲ ਵਧੇਗੀ ਅਧਿਆਪਕਾਂ ਦੀ ਕਾਰਜਕੁਸ਼ਲਤਾ  : ਡਾ. ਬੱਲ

(ਰਜਨੀਸ਼ ਰਵੀ), ਫਾਜ਼ਿਲਕਾ। ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ ਨੂੰ ਕੰਪਿਊਟਰ ਟ੍ਰੇਨਿੰਗ (Computer Tricks) ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਫਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਅੱਜ ਸੂਚਨਾ ਤਕਨੋਲਜੀ ਦੇ ਯੁੱਗ ਵਿੱਚ ਕੰਪਿਊਟਰ ਦੀ ਮਹੱਤਤਾ ਬਹੁਤ ਜਿਆਦਾ ਹੈ। ਉਹਨਾਂ ਕਿਹਾ ਕਿ ਸਾਡੇ ਹਰ ਕਲਾਸ ਰੂਮ ਵਿੱਚ ਪ੍ਰੋਜੈਕਟਰ ਅਤੇ ਐਲਈਡੀ ਨਾਲ ਈਕੰਟੈਂਟ ਰਾਹੀਂ ਸਿੱਖਿਆ ਦਿੱਤੀ ਜਾ ਰਹੀ। ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਵੇਗੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਚੱਲ ਰਹੀ ਟ੍ਰੇਨਿੰਗ (Computer Tricks) ਦਾ ਨਿਰੀਖਣ ਕਰਦਿਆਂ ਪ੍ਰਿਸੀਪਲ ਪ੍ਰਦੀਪ ਖਨਗਵਾਲ ਅਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਲੱਸਟਰ ਦੇ ਅਧਿਆਪਕਾਂ ਨੂੰ ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

computerਉਹਨਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਹ ਟ੍ਰੇਨਿੰਗ ਸਹਾਈ ਸਿੱਧ ਹੋਣਗੀਆਂ। ਰਾਜੀਵ ਕੁਮਾਰ ਚੰਗਤੀ, ਧੀਰਜ ਮਿਗਲਾਨੀ, ਸੰਦੀਪ ਗੁੰਬਰ, ਮੋਹਿਤ ਬੱਤਰਾ, ਸਾਹਿਲ ਬਾਂਸਲ ਅਤੇ ਸੀਐਚਟੀ ਮਨੋਜ ਕੁਮਾਰ ਧੂੜੀਆ ਵੱਲੋਂ ਬਤੌਰ ਰਿਸੋਰਸ ਪਰਸਨ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਸੀਐਚਟੀ ਪੁਸ਼ਪਾ ਕੁਮਾਰੀ, ਸੀਐਚਟੀ ਪ੍ਰਵੀਨ ਕੌਰ, ਸੀਐਚਟੀ ਸੀਮਾ ਰਾਣੀ, ਸੀਐਚਟੀ ਨੀਲਮ ਬਜਾਜ ਸੀਐਚਟੀ ਅੰਜੂ ਰਾਣੀ ਮੌਜੂਦ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ