ਆਈਪੀਐਲ-2022 : ਰੋਮਾਂਚਕ ਮੈਚ ‘ਚ ਲਖਨਊ ਨੇ ਦਿੱਲੀ ਨੂੰ 6 ਦੌੜਾਂ ਨਾਲ ਹਰਾਇਆ

delhi

IPL-2022 ਮੋਹਸਿਨ ਖਾਨ ਨੇ ਲਈਆਂ 4 ਵਿਕਟਾਂ

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ (IPL-2022) ਦੇ 45ਵਾਂ ਮੈਚ ਰੋਮਾਂਚਕ ਨਾਲ ਭਰਪੂਰ ਰਿਹਾ ਹੈ। ਰੋਮਾਂਚਕ ਮੈਚ ’ਚ ਲਖਨਊ ਨੇ ਦਿੱਲੀ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੂੰ 20 ਓਵਰਾਂ ’ਚ 196 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ’ਚ ਦਿੱਲੀ ਦੀ ਟੀਮ ਟੀਚੇ ਨੇੜੇ ਤਾਂ ਪਹੁੰਚ ਗਈ ਪਰ ਉਸ ਨੂੰ 6 ਦੌੜਾਂ ਨਾਲ ਹਾਰ ਦਾ ਸਾਹਮਣਾ ਪਿਆ ਤੇ ਟੀਮ 189 ਦੌੜਾਂ ਹੀ ਬਣਾ ਸਕੀ। ਦਿੱਲੀ ਵੱਲੋਂ ਕਪਤਾਨ ਰਿਸ਼ਭ ਪੰਤ (44) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦੋਂਕਿ ਮਿਸ਼ੇਲ ਮਾਰਸ਼ ਨੇ 37 ਦੌੜਾਂ ਬਣਾਈਆਂ। ਲਖਨਊ ਦੇ ਗੇਂਦਬਾਜ਼ ਮੋਹਸਿਨ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਦਿੱਲੀ ਸ਼ੁਰੂਆਤ ਖਰਾਬ ਰਹੀ ਤੇ ਉਸ ਦੇ ਦੋਵੋਂ ਓਪਨਰ ਬੱਲੇਬਾਜ਼ ਛੇਤੀ ਆਊਟ ਹੋ ਗਏ। ਪ੍ਰਿਥਵੀ ਸ਼ਾਅ 5 ਦੌੜਾਂ ਬਣਾ ਕੇ ਦੁਸ਼ਮੰਤ ਚਮੀਰਾ ਦਾ ਸ਼ਿਕਾਰ ਬਣੇ। ਇਸ ਦੇ ਨਾਲ ਹੀ ਵਾਰਨਰ ਦੇ ਬੱਲੇ ਤੋਂ ਸਿਰਫ਼ 4 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਦਿੱਲੀ ਦੇ ਕਪਤਾਨ ਪੰਤ ਇਕ ਵਾਰ ਫਿਰ ਆਪਣੀ ਟੀਮ ਲਈ ਮੈਚ ਖਤਮ ਨਹੀਂ ਕਰ ਸਕੇ। ਉਸ ਨੇ 30 ਗੇਂਦਾਂ ਵਿੱਚ 44 ਦੌੜਾਂ ਬਣਾਈਆਂ। ਉਸ ਨੂੰ ਮੋਹਸਿਨ ਖਾਨ ਨੇ ਕਲੀਨ ਬੋਲਡ ਕੀਤਾ।

ਅਵੇਸ਼ ਖਾਨ ਦੀ ਥਾਂ ‘ਤੇ ਖੇਡ ਰਹੇ ਕੇ.ਗੌਤਮ ਨੇ ਮਿਸ਼ੇਲ ਮਾਰਸ਼ ਦਾ ਵਿਕਟ ਆਪਣੇ ਨਾਂਅ ਕੀਤਾ। ਹਾਲਾਂਕਿ ਮਾਰਸ਼ ਨਾਟ ਆਊਟ ਸੀ। ਦਰਅਸਲ, ਮਿਸ਼ੇਲ ਗੌਤਮ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣਾ ਚਾਹੁੰਦੇ ਸਨ, ਪਰ ਗੇਂਦ ਬੱਲੇ ‘ਤੇ ਨਹੀਂ ਆਈ ਅਤੇ ਵਿਕਟਕੀਪਰ ਡੀ ਕਾਕ ਦੇ ਕੋਲ ਚਲੀ ਗਈ। ਡੀ ਕਾਕ ਨੂੰ ਲੱਗਦਾ ਹੈ ਕਿ ਗੇਂਦ ਨੇ ਬੱਲੇ ਦਾ ਕਿਨਾਰਾ ਲੈ ਲਿਆ ਹੈ ਅਤੇ ਉਹ ਬਹੁਤ ਵਧੀਆ ਅਪੀਲ ਕਰਦਾ ਹੈ, ਮਿਸ਼ੇਲ ਨੂੰ ਵੀ ਲੱਗਦਾ ਹੈ ਕਿ ਗੇਂਦ ਨੇ ਬਾਹਰੀ ਕਿਨਾਰਾ ਲੈ ਲਿਆ ਹੈ। ਮਾਰਸ਼ ਨੂੰ ਕੁਝ ਸਮਝ ਨਹੀਂ ਆਇਆ ਅਤੇ ਪੈਵੇਲੀਅਨ ਵੱਲ ਚਲਾ ਗਿਆ। ਗੌਤਮ ਨੂੰ ਖੁਦ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮਾਰਸ਼ ਆਊਟ ਹੋ ਗਿਆ ਹੈ। (IPL-2022)

ਰੀਪਲੇਅ ਸਪੱਸ਼ਟ ਤੌਰ ‘ਤੇ ਦਿਖਾਉਂਦੇ ਹਨ ਕਿ ਗੇਂਦ ਨੇ ਬੱਲੇ ਦਾ ਕਿਨਾਰਾ ਨਹੀਂ ਲਿਆ ਹੈ। ਮਾਰਸ਼ ਦੇ ਬੱਲੇ ਤੋਂ 20 ਗੇਂਦਾਂ ‘ਤੇ 37 ਦੌੜਾਂ ਆਈਆਂ। ਉਸ ਨੇ ਪੰਤ ਨਾਲ ਸਿਰਫ਼ 25 ਗੇਂਦਾਂ ਵਿੱਚ 60 ਦੌੜਾਂ ਜੋੜੀਆਂ। ਮਾਰਸ਼ ਦੇ ਆਊਟ ਹੋਣ ਤੋਂ ਬਾਅਦ ਲਲਿਤ ਯਾਦਵ ਵੀ ਜਲਦੀ ਆਊਟ ਹੋ ਗਏ। ਰਵੀ ਵਿਸ਼ਨੋਈ ਨੇ ਉਸ ਨੂੰ ਕਲੀਨ ਬੋਲਡ ਕੀਤਾ। ਉਸ ਦੇ ਬੱਲੇ ਤੋਂ ਸਿਰਫ਼ 3 ਦੌੜਾਂ ਹੀ ਨਿਕਲੀਆਂ।

ਇਸ ਤੋਂ ਪਹਿਲਾਂ ਲਖਨੂਊ ਵੱਲੋਂ ਕਪਤਾਨ ਕੇਐਲ ਰਾਹੁਲ ਨੇ ਸਭ ਤੋਂ ਵੱਧ 77 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ‘ਚ 4 ਚੌਕੇ ਅਤੇ 5 ਛੱਕੇ ਲੱਗੇ। ਰਾਹੁਲ ਤੋਂ ਇਲਾਵਾ ਦੀਪਕ ਹੁੱਡਾ ਨੇ 52 ਦੌੜਾਂ ਦੀ ਪਾਰੀ ਖੇਡੀ। ਦਿੱਲੀ ਲਈ ਸ਼ਾਰਦੁਲ ਠਾਕੁਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਕੇਐਲ ਰਾਹੁਲ ਅਤੇ ਦੀਪਕ ਨੇ ਦੂਜੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਆਈਪੀਐਲ 2022 ਵਿੱਚ ਦੀਪਕ ਦਾ ਤੀਜਾ ਅਰਧ ਸੈਂਕੜਾ। ਉਸ ਦਾ ਅਰਧ ਸੈਂਕੜਾ ਸਿਰਫ਼ 32 ਗੇਂਦਾਂ ‘ਤੇ ਆਇਆ। ਇਸ ਦੇ ਨਾਲ ਹੀ ਉਸ ਨੇ ਆਈ.ਪੀ.ਐੱਲ. ‘ਚ 6ਵਾਂ ਅਰਧ ਸੈਂਕੜਾ ਲਗਾਇਆ ਹੈ।

ਸ਼ਾਰਦੁਲ ਠਾਕੁਰ ਨੇ ਖਤਰਨਾਕ ਦਿਖ ਰਹੇ ਕਵਿੰਟਨ ਡੀ ਕਾਕ ਨੂੰ ਆਪਣਾ ਸ਼ਿਕਾਰ ਬਣਾਇਆ। 5ਵੇਂ ਓਵਰ ‘ਚ ਉਸ ਨੇ ਬੱਲੇਬਾਜ਼ ਤੋਂ ਕਾਫੀ ਦੂਰ ਇਕ ਚੰਗੀ ਲੈਂਥ ਗੇਂਦ ਸੁੱਟ ਦਿੱਤੀ। ਡੀ ਕਾਕ ਇਸ ਨੂੰ ਕਵਰ ‘ਤੇ ਮਾਰਨਾ ਚਾਹੁੰਦਾ ਸੀ, ਪਰ ਲਲਿਤ ਯਾਦਵ ਨੇ ਉਸ ਨੂੰ ਕੈਚ ਕਰ ਲਿਆ। ਕੇਐਲ ਰਾਹੁਲ ਅਤੇ ਡੀ ਕਾਕ ਨੇ ਪਹਿਲੀ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਡੀ ਕਾਕ ਦੇ ਬੱਲੇ ਤੋਂ 13 ਗੇਂਦਾਂ ‘ਤੇ 23 ਦੌੜਾਂ ਆਈਆਂ। ਉਸ ਨੇ 3 ਚੌਕੇ ਅਤੇ 1 ਛੱਕਾ ਲਗਾਇਆ।

ਕੈ ਐਲ ਰਾਹੁਲ ਦੀ ਸ਼ਾਨਦਾਰ ਫਾਰਮ ਜਾਰੀ

ਕੇਐਲ ਰਾਹੁਲ ਸ਼ਾਨਦਾਰ ਫਾਰਮ ਵਿੱਚ ਹਨ। ਦਿੱਲੀ ਦੇ ਖਿਲਾਫ ਮੈਚ ‘ਚ ਉਨ੍ਹਾਂ ਦੇ ਬੱਲੇ ਨੇ ਇਸ ਸੈਸ਼ਨ ਦਾ ਦੂਜਾ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਹੁਣ ਤੱਕ 2 ਸੈਂਕੜੇ ਵੀ ਲਗਾ ਚੁੱਕੇ ਹਨ। ਇਹ ਰਾਹੁਲ ਦਾ ਆਈਪੀਐਲ ਵਿੱਚ 29ਵਾਂ ਅਰਧ ਸੈਂਕੜੇ ਹੈ। ਇਸ ਮੈਚ ‘ਚ ਕਪਤਾਨ ਰਾਹੁਲ ਤੋਂ ਇਲਾਵਾ ਦੀਪਕ ਹੁੱਡਾ ਨੇ ਵੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 34 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਦੀਪਕ ਨੂੰ ਸ਼ਾਰਦੁਲ ਠਾਕੁਰ ਨੇ ਆਊਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ