3,300 ਕਿੱਲੋ ਹੈਰੋਇਨ, 320 ਕਿੱਲੋ ਕੋਕੀਨ ਅਤੇ 230 ਕਿੱਲੋ ਹਸ਼ੀਸ਼ ਦੀ ਹੋਈ ਜਬਤੀ

Heroin Seized

3,300 ਕਿੱਲੋ ਹੈਰੋਇਨ, 320 ਕਿੱਲੋ ਕੋਕੀਨ ਅਤੇ 230 ਕਿੱਲੋ ਹਸ਼ੀਸ਼ ਦੀ ਹੋਈ ਜਬਤੀ

(ਏਜੰਸੀ) ਨਵੀਂ ਦਿੱਲੀ। ਮਾਲ ਅਤੇ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਨੇ ਸਾਲ 2021 ’ਚ ਆਪਣੀਆਂ ਕਾਰਵਾਈਆਂ ’ਚ ਡਰੱਗ ਤਸਕਰੀ ਗਿਰੋਹਾਂ ਤੋਂ ਕੁੱਲ ਮਿਲਾ ਕੇ 3,300 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ, 320 ਕਿਲੋਗ੍ਰਾਮ ਕੋਕੀਨ ਅਤੇ 230 ਕਿਲੋਗ੍ਰਾਮ ਹਸ਼ੀਸ਼ ਨੂੰ ਜਬਤ ਕੀਤਾ ਹੈ ਵਿੱਤ ਮੰਤਰਾਲੇ ਅਨੁਸਾਰ ਸਾਲ 2021 ’ਚ ਡੀਆਰਆਈ ਵੱਲੋਂ ਹੈਰੋਇਨ, ਕੋਕੀਨ, ਹਸ਼ੀਸ਼ ਅਤੇ ਸਾਈਕੋਟ੍ਰਾਪਿਕ ਪਦਾਰਥਾਂ ਅਤੇ ਮੈਥਾਮਫੇਟਾਮਾਈਨ ਅਤੇ ਸੂਡੋਫੇਡਿ੍ਰਨ ਜਿਹੀਆਂ ਦਵਾਈਆਂ ਦੀ ਵੱਡੀ ਮਾਤਰਾ ’ਚ ਬਰਾਮਦਗੀ (Heroin Seized) ਕੀਤੀ ਜਾ ਚੁੱਕੀ ਹੈ ਜਨਵਰੀ ਤੋਂ ਦਸੰਬਰ 2021 ਦਰਮਿਆਨ 3,300 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ, 320 ਕਿਲੋਗ੍ਰਾਮ ਕੋਕੀਨ ਅਤੇ 230 ਕਿਲੋਗ੍ਰਾਮ ਹਸ਼ੀਸ਼ ਨੂੰ ਜਬਤ ਕੀਤਾ ਗਿਆ।

ਨਾਲ ਹੀ ਇਸ ਦੌਰਾਨ 170 ਕਿਲੋਗ੍ਰਾਮ ਸੂਡੋਫੇਡਿ੍ਰਨ ਅਤੇ 67 ਕਿਲੋਗ੍ਰਾਮ ਮੈਥਾਮਫੇਟਾਮਾਈਨ ਜਬਤ ਕੀਤਾ ਗਿਆ ਸਤੰਬਰ 2021 ’ਚ ਮੁਦਰਾ ਬੰਦਰਗਾਹ ’ਤੇ ਟੈਲਕਮ ਦੀ ਇੱਕ ਖੇਪ ਤੋਂ 3,000 ਕਿਲੋਗ੍ਰਾਮ ਹੈਰੋਇਨ ਅਤੇ ਕਾਂਦਲਾ ਬੰਦਰਗਾਹ ’ਤੇ ਅਪਰੈਲ 2022 ’ਚ ਜਿਪਸਮ ਦੀ ਇੱਕ ਖੇਪ ਤੋਂ 205 ਕਿਲੋਗ੍ਰਾਮ ਹੈਰੋਇਨ ਦੀ ਰਿਕਾਰਡ ਬਰਾਮਦਗੀ ਹੋਈ ਇਸ ਤੋਂ ਇਲਾਵਾ ਫਰਵਰੀ ਅਤੇ ਮਾਰਚ 2022 ’ਚ ਦੋ ਹੋਰ ਮਾਮਲਿਆਂ ਤਹਿਤ ਡੀਆਰਆਈ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਦੇ ਤੁਗਲਕਾਬਾਦ ਕੰਟੇਨਰ ਡਿੱਪੂ ’ਤੇ ਕਾਰਗੋ ਕੰਟੇਨਰਾਂ ਤੋਂ ਹੈਰੋਇਨ ਜਬਤ ਕੀਤੀ ਪਹਿਲੇ ਮਾਮਲੇ ’ਚ ਸੇਂਧਾ ਨਮਕ ਦੱਸੇ ਗਏ ਚਾਰ ਕੰਟੇਨਰਾਂ ’ਚੋਂ 34.7 ਕਿਲੋਗ੍ਰਾਮ ਹੈਰਇਨ ਜਬਤ ਕੀਤੀ ਗਈ ਅਤੇ ਦੂਜੇ ਮਾਮਲੇ ’ਚ ਅਨਾਰ ਦੇ ਰਸ ਦੀ ਇਕ ਖੇਪ ਤੋਂ ਤਲਛਟ ਦੇ ਰੂਪ ’ਚ 2.4 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਗਈ।

ਧਾਗੇ ਦੇ ਬਹਾਨੇ ਅਫੀਮ/ਹੈਰੋਇਨ ਲਿਜਾਈ ਜਾ ਰਹੀ ਸੀ

ਡੀਆਰਆਈ ਅਤੇ ਏਟੀਐਸ ਗੁਜਰਾਤ ਵੱਲੋਂ ਸਾਂਝੇ ਤੌਰ ’ਤੇ ਜੁਟਾਈ ਗਈ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੁਜਰਾਤ ਦੇ ਪੀਪਾਵਾਵ ਬੰਦਰਗਾਹ ’ਤੇ ਏਟੀਐਸ ਗੁਜਰਾਤ ਦੇ ਅਧਿਕਾਰੀਆਂ ਦੀ ਮੌਜ਼ੂਦਗੀ ’ਚ ਡੀਆਰਆਈ ਵੱਲੋਂ ਇੱਕ ਕੰਟੇਨਰ ਦੀ ਜਾਂਚ ਕੀਤੀ ਜਾ ਰਹੀ ਹੈ ਕੁੱਲ 9,760 ਕਿਲੋਗ੍ਰਾਮ ਭਾਰ ਵਾਲੇ ਉਸ ਕੰਟੇਨਰ ’ਚ ‘ਧਾਗਾ’ ਹੋਣ ਦੀ ਗੱਲ ਆਖੀ ਗਈ ਸੀ ਪਰ 28 ਅਪਰੈਲ 2022 ਨੂੰ ਇੱਕ ਵਿਸਥਾਰ ਜਾਂਚ ਦੌਰਾਨ 100 ਵੱਡੇ ਬੈਗ ’ਚੋਂ ਚਾਰ ਸ਼ੱਕੀ ਬੈਗ ਬਰਾਮਦ ਹੋਏ ਜਿਨ੍ਹਾਂ ਦਾ ਕੁੱਲ ਭਾਰ 395 ਕਿਲੋਗ੍ਰਾਮ ਸੀ।

ਖੇਤਰੀ ਫੋਰੇਂਸਿਕ ਵਿਗਿਆਨ ਪ੍ਰਯੋਗਸ਼ਾਲਾ ਵੱਲੋਂ ਕੀਤੇ ਗਏ ਖੇਤਰ ਪ੍ਰੀਖਣ ਇਨ੍ਹਾਂ ’ਚ ਧਾਗੇ ਦੇ ਨਾਲ ਅਫੀਮ/ਹੈਰੋਇਨ ਦੀ ਮੌਜ਼ੂਦਗੀ ਦਾ ਪਤਾ ਲੱਗਾ ਅਧਿਕਾਰੀਆਂ ਅਨੁਸਾਰ ਅਜਿਹਾ ਲੱਗਦਾ ਹੈ ਕਿ ਡਰੱਗ ਗਿਰੋਹ ਨੇ ਇਸ ਅਨੋਖੇ ਤਰੀਕੇ ਦੀ ਵਰਤੋਂ ਕੀਤੀ ਇਸ ਤਹਿਤ ਧਾਗਿਆਂ ਨੂੰ ਨਸ਼ੀਲੇ ਪਦਾਰਥ-ਹੈਰੋਇਨ ਯੁਕਤ ਘੋਲ ’ਚ ਭਿਗੋ ਕੇ ਸੁਕਾ ਲਿਆ ਜਾਂਦਾ ਸੀ ਉਸ ਤੋਂ ਬਾਅਦ ਧਾਗਿਆਂ ਦੀ ਗੰਢ ਬਣਾ ਕੇ ਬੈਗ ‘ਚ ਪੈਕ ਕੀਤੀ ਜਾਂਦੀ ਸੀ ਫਿਰ ਉਸ ਨੂੰ ਆਮ ਧਾਗਿਆਂ ਦੀਆਂ ਗੰਢਾਂ ਵਾਲੇ ਹੋਰ ਬੈਗਾਂ ਨਾਲ ਭੇਜ ਦਿੱਤਾ ਜਾਂਦਾ ਸੀ ਤਾਂਕਿ ਅਧਿਕਾਰੀਆਂ ਦਾ ਧਿਆਨ ਉਸ ’ਤੇ ਨਾ ਜਾਵੇ ਇਸ ਗੋਰਖਧੰਦੇ ਤਹਿਤ ਹੈਰੋਇਨ ਮਿਸ਼ਰਿਤ ਧਾਗਿਆਂ ਤੋਂ ਬਾਅਦ ’ਚ ਹੈਰੋਇਨ ਨੂੰ ਕੱਢਣ ਦੀ ਜ਼ਰੂਰਤ ਹੁੰਦੀ ਸੀ ਇਯ ਮਾਮਲੇ ’ਚ ਡੀਆਰਆਈ ਵੱਲੋਂ ਐਨਡੀਪੀਐਸ ਐਕਟ, 1985 ਦੀਆਂ ਤਜਵੀਜ਼ਾਂ ਤਹਿਤ ਜਾਂਚ ਅਤੇ ਜਬਤੀ ਦੀ ਕਾਰਵਾਈ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ