ਅਫਗਾਨਿਸਤਾਨ ਬੰਬ ਧਮਾਕੇ ‘ਚ ਕੌਮਾਂਤਰੀ ਅੰਪਾਇਰ ਬਿਸਮਿਲਾਹ ਦੀ ਮੌਤ

Afghanistan Bombing

ਹਮਲੇ ‘ਚ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ

ਕਾਬੁਲ। ਅਫਗਾਨਿਸਤਾਨ ਦੇ ਨਾਂਗਰਹਾਰ ਪ੍ਰਾਂਤ ‘ਚ ਸ਼ਨਿੱਚਰਵਾਰ ਨੂੰ ਹੋਏ ਇੱਕ ਬੰਬ ਧਮਾਕੇ ‘ਚ ਕੌਮਾਂਤਰੀ ਅੰਪਾਇਰ ਬਿਸਮਿਲਾਹ ਜਾਨ ਸ਼ਿਨਵਾਰੀ ਦੀ ਮੌਤ ਹੋ ਗਈ। 36 ਸਾਲਾ ਬਿਸਮਿਲਾਹ ਨੇ ਅਫਗਾਨਿਸਤਾਨ ਤੇ ਕਈ ਕੌਮਾਂਤਰੀ ਮੈਚਾਂ ‘ਚ ਅੰਪਾਇਰਿੰਗ ਕੀਤੀ ਹੈ।

Afghanistan Bombing

ਇਸ ਹਾਦਸੇ ‘ਚ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋਈ ਹੈ। ਨਾਂਗਰਹਾਰ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਅਤਾਉਲਾਹ ਖੋਗਯਾਨੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਬੰਬ ਧਮਾਕਾ ਨਾਂਗਰਹਾਰ ਪ੍ਰਾਂਤ ਦੇ ਸ਼ਿਨਵਾਰ ਜ਼ਿਲ੍ਹੇ ‘ਚ ਦੁਪਹਿਰ ਬਾਅਦ 12:20 ਮਿੰਟ ‘ਤੇ ਵਾਪਰਿਆ। ਅੱਤਵਾਦੀਆਂ ਨੇ ਪੁਲਿਸ ਸਟੇਸ਼ਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਤਹਿਤ ਇਹ ਧਮਾਕਾ ਕੀਤਾ। ਸਥਾਨਕ ਮੀਡੀਆ ਦੇ ਅਨੁਸਾਰ ਇਸ ਹਮਲੇ ‘ਚ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਤੇ 30 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ। ਕਿਸੇ ਅੱਤਵਾਦੀ ਸੰਗਠਨ ਨੇ ਹਾਲਾਂਕਿ ਇਸ ਹਮਲੇ ਦੀ ਫਿਲਹਾਲ ਜ਼ਿੰਮੇਵਾਰੀ ਨਹੀਂ ਲਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.