ਹਰਿਆਣਾ ’ਚ ਬਿਜਲੀ ਕਟੌਤੀ ਨਾਲ ਉਦਯੋਗਿਕ ਵਿਵਸਥਾ ਬੇਹਾਲ : ਵਪਾਰ ਮੰਡਲ

trouble-due-to-power-cut

ਹਰਿਆਣਾ ’ਚ ਬਿਜਲੀ ਕਟੌਤੀ ਨਾਲ ਉਦਯੋਗਿਕ ਵਿਵਸਥਾ ਬੇਹਾਲ : ਵਪਾਰ ਮੰਡਲ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਸੂਬੇ ’ਚ ਬਿਜਲੀ ਕਟੌਤੀ ਨਾਲ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਮੰਡਲ ਦੇ ਸੂਬਾ ਸੰਗਠਨ ਸਕੱਤਰ ਭੀਮ ਸੈਨ ਗਰਗ ਨੇ ਇੱਥੇ ਜਾਰੀ ਬਿਆਨ ’ਚ ਦੋਸ਼ ਲਾਇਆ ਕਿ ਸ਼ਹਿਰਾਂ ’ਚ 10 ਘੰਟੇ ਤੇ ਪੇਂਡੂ ਇਲਾਕਿਆਂ ’ਚ 14 ਘੰਟੇ ਬਿਜਲੀ ਕਟੌਤੀ (power Cut Haryana) ਕੀਤੀ ਜਾ ਰਹੀ ਹੈ। ਇਸ ਨਾਲ ਸੂਬੇ ਦੇ ਉਦਯੋਗਿਕ ਵਿਵਸਥਾ ਬੇਹਾਲ ਹੈ। ਉਨਾਂ ਦੋਸ਼ ਲਾਇਆ ਕਿ 50 ਫੀਸਦੀ ਉਦਯੋਗ ਲਗਾਤਾਰ ਬਿਜਲੀ ਨਾ ਮਿਲਣ ਕਾਰਨ ਬੰਦ ਹਨ ਕਿਉਂਕਿ ਛੋਟੇ ਉਦਯੋਗ ਮਹਿੰਗੇ ਡੀਜਲ ’ਤੇ ਜਨਰੇਟਰ ਨਹੀਂ ਚਲਾ ਸਕਦੇ। ਉਨ੍ਹਾਂ ਕਿਹਾ ਕਿ ਇਸ ਕਾਰਨ ਉਦਯੋਗਾਂ ’ਚ ਕੰਮ ਕਰਨ ਵਾਲੇ ਮਜ਼ਦੂਰ-ਕਰਮਚਾਰੀਆਂ ਲਈ ਕੰਮ ਨਹੀਂ ਹੈ ਤੇ ਉਹ ਭੁੱਖੇ ਪੇਟ ਸੌਂ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸੱਤ ਸਾਲਾਂ ’ਚ ਇੱਕ ਵੀ ਨਵਾਂ ਪਾਵਰ ਪੁਆਇੰਟ ਸੂਬੇ ’ਚ ਨਹੀਂ ਲਾਇਆ, ਜਿਸ ਨਾਲ ਉਦਯੋਗਾਂ ’ਚ ਹਰਿਆਣਾ ਨੰਬਰ 10 ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਸੂਬੇ ’ਚ ਨਵੇਂ ਪਾਵਰ ਪਲਾਂਟ ਲਾਉਣੇ ਚਾਹੀਦੇ ਹਨ ਨਹੀਂ ਤਾਂ ਸੂਬੇ ਦਾ ਵਪਾਰ ਤੇ ਉਦਯੋਗਪਤੀ ਹਿਮਾਚਲ ਤੇ ਉੱਤਰਾਖੰਡ ’ਚ ਪਲਾਇਨ ਕਰਨ ਲਈ ਮਜ਼ਬੂਰ ਹੋ ਜਾਣਗੇ। ਗਰਗ ਨੇ ਕਿਹਾ ਕਿ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਅਮੀਰ ਲੋਕ ਜਨਰੇਟਰ ਤੇ ਇਨਵੇਟਰ ਦੇ ਸਹਾਰੇ ਜੀਅ ਰਹੇ ਹਨ ਪਰ 80 ਫੀਸਦੀ ਗਰੀਬ ਤੇ ਮੱਧਮ ਵਰਗ ਲੋਕ ਪ੍ਰੇਸ਼ਾਨ ਹਨ ਕਿਉਂਕਿ ਬਿਜਲੀ ਨਾ ਹੋਣ ਕਾਰਨ ਘਰਾਂ ’ਚ ਪਾਣੀ ਵੀ ਨਹੀਂ ਪਹੁੰਚ ਪਾਉਂਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here