‘ਲਾਰਡਜ਼ ਦਾ ਕਿੰਗ’ ਬਣਨ ਨਿੱਤਰੇਗਾ ਭਾਰਤ

2014 ਦੀ ਪਿਛਲੀ ਲੜੀ ‘ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ

 

ਸ਼ਾਮ ਸਾਢੇ ਤਿੰਨ ਵਜੇ ਤੋਂ

 

ਏਜੰਸੀ, ਲੰਦਨ, 8 ਅਗਸਤ

ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾਂ ਭਾਗਾਂਵਾਲਾ ਸਾਬਤ ਹੋਏ ਲਾਰਡਜ਼ ਦੇ ਮੈਦਾਨ ‘ਤੇ ਅੱਜ ਤੋਂ ਸ਼ੁਰੂ ਹੋਣ  ਜਾ ਰਹੇ ਦੂਸਰੇ ਟੈਸਟ ‘ਚ ਵਿਰਾਟ ਕੋਹਲੀ ਐਂਡ ਕੰਪਨੀ ਜਿੱਤ ਦਰਜ ਕਰਦਿਆਂ ਹੋਇਆ ਪੰਜ ਮੈਚਾਂ ਦੀ ਲੜੀ ‘ਚ ਬਰਾਬਰੀ ਹਾਸਲ ਕਰਨ ਦੇ ਇਰਾਦੇ ਨਾਲ ਨਿੱਤਰੇਗੀ ਭਾਰਤੀ ਟੀਮ ਨੂੰ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਦੀ ਹਾਰ ਮਿਲੀ ਸੀ ਜਿਸ ਨਾਲ ਮਹਿਮਾਨ ਟੀਮ 0-1 ਨਾਲ ਪੱਛੜੀ ਹੋਈ ਹੈ ਹਾਲਾਂਕਿ ਲਾਰਡਜ਼ ‘ਤੇ ਭਾਰਤੀ ਖਿਡਾਰੀਆਂ ਕੋਲ ਵਾਪਸੀ ਦਾ ਮੌਕਾ ਰਹੇਗਾ ਜਿੱਥੇ ਸਾਲ 2014 ਦੀ ਪਿਛਲੀ ਲੜੀ ‘ਚ ਭਾਰਤੀ ਟੀਮ ਨੂੰ ਉਸਦੀ ਇੱਕੋ ਇੱਕ ਜਿੱਤ ਹਾਸਲ ਹੋਈ ਸੀ

 

 

ਭਾਰਤ ਨੇ ਇੰਗਲੈਂਡ ਵਿਰੁੱਧ ਪਿਛਲੀ ਪੰਜ ਮੈਚਾਂ ਦੀ ਲੜੀ 1-3 ਨਾਲ ਗੁਆਈ ਸੀ ਪਰ ਲਾਰਡਜ਼ ‘ਤੇ ਉਸਨੇ ਦੂਸਰਾ ਮੈਚ 95 ਦੌੜਾਂ ਨਾਲ ਜਿੱਤ ਕੇ ਕਲੀਨ ਸਵੀਪ ਦੀ ਸ਼ਰਮਿੰਦਗੀ ਬਚਾਈ ਸੀ ਭਾਰਤ ਨੇ ਆਪਣੇ ਇਤਿਹਾਸ ਦਾ ਪਹਿਲਾ ਵਿਸ਼ਵ ਕੱਪ 1983 ‘ਚ ਲਾਰਡਜ਼ ਮੈਦਾਨ ‘ਤੇ ਹੀ ਜਿੱਤਿਆ ਸੀ ਅਜਿਹੇ ‘ਚ ਕਪਤਾਨ ਵਿਰਾਟ ਦੀ ਟੀਮ ਇੰਡੀਆ ਫਿਰ ਤੋਂ ਇੱਥੇ ਆਪਣਾ ਜਾਦੂ ਚਲਾ ਸਕਦੀ ਹੈ

 

ਲਾਰਡਜ਼ ‘ਚ ਟੀਮ ਇੰਡੀਆ ਦਾ ਰਿਕਾਰਡ

ਲਾਰਡਜ਼ ਦੇ ਮੈਦਾਨ ‘ਤੇ ਭਾਰਤੀ ਟੀਮ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਸ ਮੈਦਾਨ ‘ਤੇ ਭਾਰਤੀ ਟੀਮ ਨੇ 17 ਟੈਸਟ ਖੇਡੇ ਹਨ ਇਹਨਾਂ ਵਿੱਚੋਂ ਇੰਗਲੈਂਡ ਦੀ ਟੀਮ ਨੇ 11 ਜਿੱਤੇ ਹਨ ਅਤੇ ਭਾਰਤੀ ਟੀਮ ਸਿਰਫ਼ ਦੋ ਵਾਰ 1986 ‘ਚ ਕਪਿਲ ਦੇਵ ਦੀ ਕਪਤਾਨੀ ‘ਚ ਅਤੇ 2014 ‘ਚ ਮਹਿੰਦਰ ਸਿੰਘ ਦੀ ਕਪਤਾਨੀ ‘ਚ ਜਿੱਤ ਸਕੀ ਹੈ 4 ਟੈਸਟ ਮੈਚ ਡਰਾਅ ਰਹੇ ਹਨ ਪਰ ਇਹਨਾਂ ਦੋਵਾਂ ਟੀਮਾਂ ਦਰਮਿਆਨ ਪਿਛਲੇ ਮੁਕਾਬਲੇ ‘ਚ ਭਾਰਤ ਨੇ 95 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ

ਪਿੱਚ ਸੁੱਕੀ ਹੋਣ ਕਾਰਨ ਮਿਲੇਗਾ  ਦੋ ਸਪਿੱਨਰਾਂ ਨੂੰ ਮੌਕਾ

ਮੈਚ ਦੇ ਦੋ ਦਿਨ ਪਹਿਲਾਂ ਲਾਰਡਜ਼ ‘ਤੇ ਕਾਫ਼ੀ ਘਾਹ ਸੀ ਪਰ ਮੈਚ ‘ਚ ਪਹਿਲੀ ਗੇਂਦ ਪੈਣ ਤੋਂ ਪਹਿਲਾਂ ਇਸ ਦੀ ਕਟਿੰਗ ਹੋਣ ਦੀ ਆਸ ਹੈ ਜੇਕਰ ਨਹੀਂ ਵੀ ਹੁੰਦੀ ਤਾਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿੱਚ ਸੁੱਕੀ ਹੀ ਹੋਵੇਗੀ ਜਿੱਥੇ ਸਪਿੱਨਰਾਂ ਨੂੰ ਕਾਫ਼ੀ ਮੱਦਦ ਮਿਲ ਸਕਦੀ ਹੈ

ਵਾਧੂ ਬੱਲੇਬਾਜ਼ ਨੂੰ ਉਤਾਰਨ ਦੀ ਸੰਭਾਵਨਾ ਤੋਂ ਇਨਕਾਰ

ਪਹਿਲੇ ਟੈਸਟ ‘ਚ ਬੱਲੇਬਾਜ਼ਾਂ ਦੇ ਨਾਕਾਮ ਰਹਿਣ ਦੇ ਬਾਵਜ਼ੂਦ ਕੋਚ ਭਰਤ ਅਰੁਣ ਨੇ ਵਾਧੂ ਬੱਲੇਬਾਜ਼ ਨੂੰ ਉਤਾਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਉਹਨਾਂ ਕਿਹਾ ਕਿ ਦੂਸਰੇ ਸਪਿੱਨਰ ‘ਤੇ ਵਿਚਾਰ ਹੋ ਸਕਦਾ ਹੈ ਅਜਿਹੇ ‘ਚ ਉਮੇਸ਼ ਯਾਦਵ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਹਾਰਦਿਕ ਪਾਂਡਿਆ ਤੇਜ਼ ਗੇਂਦਬਾਜ਼ੀ ਦਾ ਜਿੰਮ੍ਹਾ ਸੰਭਾਲਣਗੇ ਹਾਲਾਂਕਿ ਦੂਸਰੇ ਸਪਿੱਨਰ ਦੀ ਚੋਣ ‘ਚ ਦਿੱਕਤ ਹੋਵੇਗੀ

 

ਤੇਜ਼ ਗੇਂਦਬਾਜ਼ਾਂ ‘ਚ ਫਿਰ ਤੋਂ ਨਜ਼ਰਾਂ ਇਸ਼ਾਂਤ ‘ਤੇ

ਚਾਰ ਸਾਲ ਪਹਿਲਾਂ ਟੀਮ ‘ਚ ਮੁਰਲੀ ਵਿਜੇ, ਅਜਿੰਕਾ ਰਹਾਣੇ, ਚੇਤੇਸ਼ਵਰ ਪੁਜਾਰਾ, ਸ਼ਿਖਰ ਧਵਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਉੁਸ ਟੀਮ ਦਾ ਹਿੱਸਾ ਸਨ ਸਾਲ 2014 ਲੜੀ ਦੇ ਲਾਰਡਜ਼ ਮੈਦਾਨ ‘ਤੇ ਹੋਏ ਮੈਚ ‘ਚ ਮੁਰਲੀ ਦੀਆਂ 95, ਰਹਾਣੇ ਦੀਆਂ 103 ਅਤੇ ਹਰਫ਼ਨਮੌਲਾ ਜਡੇਜਾ ਦੀ ਹੇਠਲੇ ਕ੍ਰਮ ‘ਤੇ 68 ਦੌੜਾਂ ਦੀ ਪਾਰੀ ਅਹਿਮ ਰਹੀ ਸੀ ਹਾਲਾਂਕਿ ਭੁਵਨੇਸ਼ਵਰ ਕੁਮਾਰ ਦੀ ਹੇਠਲੇ ਕ੍ਰਮ ‘ਤੇ ਅਰਧ ਸੈਂਕੜੇ ਵਾਲੀ ਪਾਰੀ ਦੇ ਨਾਲ 82 ਦੌੜਾਂ ‘ਤੇ 6 ਵਿਕਟਾਂ ਦਾ ਪ੍ਰਦਰਸ਼ਨ ਵੀ ਲਾਜਵਾਬ ਸੀ ਪਰ ਭੁਵੀ ਇਸ ਵਾਰ ਸੱਟ ਦੇ ਕਾਰਨ ਟੀਮ ਤੋਂ ਬਾਹਰ ਹੈ ਪਰ ਤੇਜ਼ ਗੇਂਦਬਾਜ਼ਾਂ ‘ਚ ਫਿਰ ਤੋਂ ਨਜ਼ਰਾਂ ਇਸ਼ਾਂਤ ‘ਤੇ ਹੋਣਗੀਆਂ ਜਿੰਨ੍ਹਾਂ ਇੱਥੇ ਇੰਗਲੈਂਡ ਦੀ ਦੂਸਰੀ ਪਾਰੀ ‘ਚ 7 ਵਿਕਟਾਂ ਕੱਢੀਆਂ ਸਨ ਅਤੇ ਭਾਰਤ ਨੂੰ ਜਿੱਤ ਦਿਵਾ ਮੈਨ ਆਫ਼ ਦ ਮੈਚ ਰਹੇ ਸਨ

 

ਲੈਫਟ ਆਰਮ ਸਪਿੱਨਰ ਜਡੇਜਾ ਜਾਂ ਗੁੱਟ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਚੋਂ ਕਿਸੇ ਨੂੰ ਚੁਣਿਆ ਜਾਵੇਗਾ

ਇਸ ਤੋਂ ਇਲਾਵਾ ਗੇਂਦਬਾਜ਼ਾਂ ‘ਚ ਦੂਸਰਾ ਸਪਿੱਨਰ ਖਿਡਾਉਣ ਨੂੰ ਲੈ ਕੇ ਕਾਫ਼ੀ ਚਰਚਾ ਹੈ ਇੰਗਲੈਂਡ ‘ਚ ਕਈ ਸਾਲਾਂ ਬਾਅਦ ਪੈ ਰਹੀ ਅੱਤ ਦੀ ਗਰਮੀ ਕਾਰਨ ਇੱਥੋਂ ਦੀਆਂ ਪਿੱਚਾਂ ਸਪਿੱਨ ਗੇਂਦਬਾਜ਼ ਦੀਆਂ ਮੱਦਦਗਾਰ ਮੰਨੀਆਂ ਜਾ ਰਹੀਆਂ ਹਨ ਜਿਸ ਨੂੰ ਦੇਖਦਿਆਂ ਅਸ਼ਵਿਨ ਦੇ ਨਾਲ ਲੈਫਟ ਆਰਮ ਸਪਿੱਨਰ ਜਡੇਜਾ ਜਾਂ ਗੁੱਟ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਚੋਂ ਕਿਸੇ ਨੂੰ ਚੁਣਿਆ ਜਾਵੇਗਾ ਹਾਲਾਂਕਿ ਇਹਨਾਂ ਚੋਂ ਕਿਸੇ ਨੂੰ ਵੀ ਚੁਣਿਆ ਜਾਂਦਾ ਹੈ ਤਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਮੱਧਮ ਤੇਜ਼ ਗਤੀ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਕਮੀ ਫਿਰ ਮਹਿਸੂਸ ਹੋਵੇਗੀ ਹਾਲਾਂਕਿ ਇੱਕ ਗੱਲ ਸਾਫ਼ ਹੈ ਕਿ ਜੇਕਰ ਭਾਰਤ ਨੇ ਮੈਚ ਜਿੱਤਣਾ ਹੈ ਤਾਂ ਬੱਲੇਬਾਜ਼ਾਂ ਨੂੰ ਵੱਡੀਆਂ ਪਾਰੀਆਂ ਖੇਡਣੀਆਂ ਪੈਣਗੀਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।