ਟੀਮ ਇੰਡੀਆ ਨਾਲ ਅਨੁਸ਼ਕਾ ਦੀ ਫੋਟੋ ‘ਤੇ ਬਵਾਲ

ਕਈ ਯੂਜ਼ਰਸ ਨੇ ਇਸ ਗੱਲ ਂਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਕਪਤਾਨ ਤਾਂ ਪਤਨੀ ਨਾਲ ਪਹਿਲੀ ਕਤਾਰ ਂਚ ਖੜ੍ਹਾ ਹੈ ਅਤੇ ਉਪ ਕਪਤਾਨ ਨੂੰ ਆਖ਼ਰੀ ਕਤਾਰ ਂਚ ਖੜ੍ਹਾ ਕਰ ਰੱਖਿਆ ਹੈ।

 

ਕਈ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਹ ਕੋਈ ਫੈਮਿਲੀ ਫੋਟੋ ਨਹੀਂ ਹੈ।

ਕੁਝ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਕਿਸੇ ਹੋਰ ਖਿਡਾਰੀ ਦੀ ਪਤਨੀ ਇਸ ਅਧਿਕਾਰਕ ਦੌਰੇ ਂਤੇ ਕਿਊੰ ਨਹੀਂ ਨਜ਼ਰ ਆ ਰਹੀ।

ਏਜੰਸੀ, ਲੰਦਨ, 8 ਅਗਸਤ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਭਾਰਤੀ ਕ੍ਰਿਕਟ ਟੀਮ ਦੀ ਅਧਿਕਾਰਕ ਤਸਵੀਰ ‘ਚ ਸ਼ਮੂਲੀਅਤ ਨੇ ਤੋਂ ਕਾਫ਼ੀ ਹੋ ਹੱਲਾ ਮੱਚਿਆ ਹੈ ਭਾਰਤੀ ਕ੍ਰਿਕਟ ਟੀਮ ਵਿਰਾਟ ਦੀ ਕਪਤਾਨੀ ‘ਚ ਫਿਲਹਾਲ ਇੰਗਲੈਂਡ ਦੌਰੇ ‘ਤੇ ਹੈ ਜਿੱਥੇ ਰਾਸ਼ਟਰੀ ਟੀਮ ਦੀ ਲੰਦਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੇਜ਼ਬਾਨੀ ਕੀਤੀ ਇੱਥੇ ਕਪਤਾਨ ਵਿਰਾਟ ਦੀ ਪਤਨੀ ਅਨੁਸ਼ਕਾ ਵੀ ਮੌਜ਼ੂਦ ਸੀ ਹਾਲਾਂਕਿ ਜਿਸ ਗੱਲ ਨੇ ਰਾਸ਼ਟਰੀ ਟੀਮ ਦੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕੀਤਾ ਉਹ ਅਨੁਸ਼ਕਾ ਦੀ ਭਾਰਤੀ ਟੀਮ ਨਾਲ ਅਧਿਕਾਰਕ ਫੋਟੋ ‘ਚ ਮੌਜ਼ੂਦਗੀ ਹੈ

ਫੋਟੋ ਂਚ ਹੋਰ ਕਿਸੇ ਖਿਡਾਰੀ ਦੀ ਪਤਨੀ ਨਹੀਂ

ਹਾਈ ਕਮਿਸ਼ਨ ‘ਚ ਭਾਰਤੀ ਟੀਮ ਦੇ ਸਾਰੇ ਖਿਡਾਰੀ ਅਤੇ ਕੋਚ ਰਵੀ ਸ਼ਾਸਤਰੀ ਨੇ ਅਧਿਕਾਰੀਆਂ ਦੇ ਨਾਲ ਫੋਟੋ ਖਿਚਾਈ ਇਸ ਤਸਵੀਰ ‘ਚ ਸਾਰੇ ਖਿਡਾਰੀਆਂ ਨੇ ਅਧਿਕਾਰਕ ਡਰੈੱਸ ਕੋਡ ਦਾ ਵੀ ਪਾਲਨ ਕੀਤਾ ਇਸ ਤਸਵੀਰ ‘ਚ ਕਿਸੇ ਹੋਰ ਖਿਡਾਰੀ ਦੀ ਪਤਨੀ ਵੀ ਨਹੀਂ ਹੈ ਪਰ ਸਭ ਤੋਂ ਅੱਗੇ ਵਿਰਾਟ ਦੇ ਨਾਲ ਉਸਦੀ ਪਤਨੀ ਅਨੁਸ਼ਕਾ ਮੌਜ਼ੂਦ ਹੈ

 
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਟਵਿੱਟਰ ‘ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੈ ਹਾਲਾਂਕਿ ਸੋਸ਼ਲ ਸਾਈਟ ‘ਤੇ ਲੋਕਾਂ ਨੇ ਅਨੁਸ਼ਕਾ ਦੀ ਭਾਰਤੀ ਟੀਮ ਦੀ ਅਧਿਕਾਰਕ ਤਸਵੀਰ ‘ਚ ਇਹ ਕਹਿ ਕੇ ਆਲੋਚਨਾ ਕੀਤੀ ਹੈ ਕਿ ਉਸਨੂੰ ਵਿਰਾਟ ਦੀ ਪਤਨੀ ਹੋਣ ਕਾਰਨ ਖ਼ਾਸ ਅਧਿਕਾਰ ਦਿੱਤੇ ਗਏ ਹਨ ਜੋ ਗਲਤ ਹੈ
ਹਾਲ ਹੀ ‘ਚ ਬੀਸੀਸੀਆਈ ਨੇ ਇੰਗਲੈਂਡ ਵਿਰੁੱਧ ਤੀਸਰੇ ਟੈਸਟ ਦੇ ਅੰਤ ਤੱਕ ਕ੍ਰਿਕਟਰਾਂ ਦੀਆਂ ਪਤਨੀਆਂ ਨੂੰ ਭਾਰਤੀ ਟੀਮ ਦੇ ਨਾਲ ਦੌਰਾ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਜਿਹੇ ‘ਚ ਅਨੁਸ਼ਕਾ ਦੀ ਮੌਜ਼ੂਦਗੀ ਨੂੰ ਲੈ ਕੇ ਜ਼ਿਆਦਾ ਸਵਾਲ ਉੱਠ ਰਹੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।