ਆਈਪੀਐਲ ਬਣਿਆ 6.3 ਅਰਬ ਦਾ ਬ੍ਰਾਂਡ

ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ

ਮੁੰਬਈ, 8 ਅਗਸਤ

 

ਦੁਨੀਆਂ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕ੍ਰਿਕਟ ਲੀਗ ਆਈ.ਪੀਐਲ ਦੀ ਬ੍ਰਾਂਡ ਵੈਲਿਊ ਆਪਣੀ ‘ਚ ਖ਼ਾਸਾ ਵਾਧਾ ਹੋਇਆ ਹੈ ਅਤੇ ਇਸ ਸਮੇਂ ਆਈਪੀਐਲ 6.3 ਅਰਬ ਡਾਲਰ ਦਾ ਬ੍ਰਾਂਡ ਬਣ ਗਿਆ ਹੈ ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਆਈਪੀਐਲ ਪਿਛਲੇ ਸਾਲ ਦੇ 5.3 ਅਰਬ ਡਾੱਲਰ ਦੇ ਮੁਕਾਬਲੇ ਵਧ ਕੇ 6.3 ਅਰਬ ਡਾੱਲਰ ਪਹੁੰਚ ਗਿਆ ਹੈ ਇਸ ਤੋਂ ਸਾਬਤ ਹੁੰਦਾ ਹੈ ਇਹ ਕ੍ਰਿਕਟ ਲੀਗ ਦੁਨੀਆਂ ‘ਚ ਕਿੰਨੀ ਮਸ਼ਹੂਰ ਹੋ ਚੁੱਕੀ ਹੈ ਅਤੇ ਇਸ ਵਿੱਚ ਕਿੰਨੀ ਸਾਰੀ ਦੌਲਤ ਹੈ

 

 ਮੁੰਬਈ ਇੰਡੀਅੰਜ਼ ਦੀ ਬ੍ਰਾਂਡ ਵੈਲਿਊ ‘ਚ 7 ਫ਼ੀਸਦੀ ਇਜ਼ਾਫ਼ਾ

ਤਿੰਨ ਵਾਰ ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅੰਜ਼ ਦੀ ਬ੍ਰਾਂਡ ਵੈਲਿਊ ‘ਚ 7 ਫ਼ੀਸਦੀ ਇਜ਼ਾਫ਼ਾ ਹੋਇਆ ਹੈ ਅਤੇ ਹੁਣ ਇਹ 10.3 ਕਰੋੜ ਡਾੱਲਰ ਤੋਂ ਵਧ ਕੇ 11.3 ਕਰੋੜ ਡਾੱਲਰ ਪਹੁੰਚ ਚੁੱਕੀ ਹੈ ਮੁੰਬਈ ਟੀਮ ਨੇ ਲਗਾਤਾਰ ਤੀਸਰੇ ਸਾਲ ਇਸ ਸੂਚੀ ‘ਚ ਅੱਵਲ ਸਥਾਨ ਹਾਸਲ ਕੀਤਾ ਹੈ ਮੁੰਬਈ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ ਦਾ ਨੰਬਰ ਆਉਂਦਾ ਹੈ ਜਿਸ ਦੀ ਬ੍ਰਾਂਡ ਵੈਲਿਊ 5 ਫ਼ੀਸਦੀ ਵਧ ਕੇ 9.9 ਕਰੋੜ ਡਾੱਲਰ ਤੋਂ 10.4 ਕਰੋੜ ਡਾੱਲਰ ਪਹੁੰਚ ਗਈ ਹੈ
ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜ਼ਰਸ ਦੀ ਬ੍ਰਾਂਡ ਵੈਲਿਊ ‘ਚ 11 ਫ਼ੀਸਦੀ ਦਾ ਵਾਧਾ ਆਇਆ ਹੈ ਅਤੇ ਹੁਣ ਇਹ 8.8 ਕਰੋੜ ਡਾਲਰ ਤੋਂ 9.8 ਕਰੋੜ ਡਾੱਲਰ ਪਹੁੰਚ ਗਈ ਹੈ ਦੋ ਸਾਲ ਆਈਪੀਐਲ ਤੋਂ ਬਾਹਰ ਰਹਿਣ ਦੇ ਬਾਅਦ 2018 ‘ਚ ਖ਼ਿਤਾਬ ਜਿੱਤਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਦੀ ਬ੍ਰਾਂਡ ਵੈਲਿਊ 9.8 ਕਰੋੜ ਡਾੱਲਰ ਹੈ

 

ਕਿੰਗਜ਼ ਇਲੈਵਨ ਪੰਜਾਬ ਦੀ ਬ੍ਰਾਂਡ ਵੈਲਿਊ ‘ਚ 27 ਫ਼ੀਸਦੀ ਦਾ ਵਾਧਾ

ਸਨਰਾਈਜ਼ਰਸ ਹੈਦਰਾਬਾਦ ਦੀ 5.6 ਕਰੋੜ ਤੋਂ 7 ਕਰੋੜ,  ਦਿੱਲੀ ਡੇਅਰਡੇਵਿਲਜ਼ ਦੀ 4.4 ਕਰੋੜ ਡਾੱਲਰ ਤੋਂ ਵਧ ਕੇ 5.2 ਕਰੋੜ ਪਹੁੰਚ ਗਈ ਹੈ ਪ੍ਰੀਤੀ ਜਿੰਟਾ ਦੀ ਕਿੰਗਜ਼ ਇਲੈਵਨ ਪੰਜਾਬ ਦੀ ਬ੍ਰਾਂਡ ਵੈਲਿਊ ‘ਚ 27 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 4.1 ਕਰੋੜ ਡਾਲਰ ਤੋਂ 5.2 ਕਰੋੜ ਡਾਲਰ ਪਹੁੰਚ ਗਈ ਹੈ
ਚੇਨਈ ਦੀ ਤਰ੍ਹਾਂ ਦੋ ਸਾਲ ਬਾਅਦ ਆਈ.ਪੀ.ਐਲ ‘ਚ ਵਾਪਸੀ ਕਰਨ ਵਾਲੀ ਰਾਜਸਥਾਨ ਰਾਇਲਜ਼ ਟੀਮ ਦੀ ਬ੍ਰਾਂਡ ਵੈਲਿਊ 4.3 ਕਰੋੜ ਡਾੱਲਰ ਹੈ ਚੇਨਈ ਅਤੇ ਰਾਜਸਥਾਨ ਦੀ ਬ੍ਰਾਂਡ ਵੈਲਿਊ ‘ਤੇ ਦੋ ਸਾਲ ਦੀ ਪਾਬੰਦੀ ਦਾ ਅਸਰ ਪਿਆ ਸੀ ਪਰ ਜਿਸ ਤਰ੍ਹਾਂ ਧੋਨੀ ਦੀ ਟੀਮ ਨੇ ਆਈਪੀਐਲ 11 ਸੈਸ਼ਨ ‘ਚ ਪ੍ਰਦਰਸ਼ਨ ਕੀਤਾ ਅਤੇ ਤੀਸਰੀ ਵਾਰ ਖ਼ਿਤਾਬ ਜਿੱਤਿਆ ਉਸ ਨਾਲ ਟੀਮ ਦੀ ਦਿੱਖ ‘ਚ ਕਾਫ਼ੀ ਸੁਧਾਰ ਆਇਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।