ਹਰਿਵੰਸ਼-ਹਰਿਪ੍ਰਸਾਦ ‘ਚ ਹੋਵੇਗਾ ਮੁਕਾਬਲਾ

Harivansh, Hariprasad, Competition

ਰਾਜ ਸਭਾ ਉਪ ਸਭਾਪਤੀ ਚੋਣਾਂ : ਹਰਿਪ੍ਰਸਾਦ ਨੇ ਭਰਿਆ ਨਾਮਜ਼ਦਗੀ ਪੱਤਰ

11 ਵਜੇ ਪੈਣਗੀਆਂ ਵੋਟਾਂ

ਨਵੀਂ ਦਿੱਲੀ, ਏਜੰਸੀ

ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਅੱਜ ਵੀਰਵਾਰ ਨੂੰ ਹੋਣ ਵਾਲੀਆਂ ਚੋਣਾਂ ‘ਚ ਕੌਮੀ ਜਨਤਾਂਤਰਿਕ ਗਠਜੋੜ ਦੇ ਉਮੀਦਵਾਰ ਹਰਿਵੰਸ਼ ਤੇ ਵਿਰੋਧੀ  ਧਿਰ ਦੇ ਸਾਂਝੇ ਉਮੀਦਵਾਰ ਕਾਂਗਰਸ ਦੇ ਬੀ ਕੇ ਹਰਿਪ੍ਰਸਾਦ ਦਰਮਿਆਨ ਸਿੱਘਾ ਮੁਕਾਬਲਾ ਹੋਵੇਗਾ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਦੋਵੇਂ ਉਮੀਦਵਾਰਾਂ ਨੇ ਨਾਮਜ਼ਦ ਪੱਤਰ ਦਾਇਰ ਕਰਨ ਦੇ ਤੈਅ ਸਮੇਂ ਤੋਂ ਪਹਿਲਾਂ ਆਪਣੀ ਉਮੀਦਵਾਰੀ ਸਬੰਧਿਤ ਨੋਟਿਸ ਜਮ੍ਹਾਂ ਕਰਵਾ ਦਿੱਤੇ। ਚੋਣਾਂ ਵੀਰਵਾਰ ਸਵੇਰੇ 11 ਵਜੇ ਹੋਵੇਗੀ।

ਸ੍ਰੀ ਹਰਿਪ੍ਰਸਾਦ ਨੇ ਪਾਟੀ ਆਗੂਆਂ ਦੇ ਨਾਲ ਰਾਜ ਸਭਾ ਸਕੱਤਰੇਤ ਜਾ ਕੇ ਉਮੀਦਵਾਰੀ ਨਾਲ ਸਬੰਧਿਤ ਨੋਟਿਸ ਦਿੱਤਾ। ਸ੍ਰੀ ਹਰਿਵੰਸ਼ ਨੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਤੇ ਰਾਜਗ ਦੇ ਕੁਝ ਘਟਕ ਪਾਰਟੀਆਂ ਦੇ ਆਗੂਆਂ ਨਾਲ ਜਾ ਕੇ ਨਾਮਜ਼ਦਗੀ ਦਾ ਨੋਟਿਸ ਦਿੱਤਾ ਜਨਤਾ ਦਲ ਯੂ ਮੈਂਬਰ ਹਰਿਵੰਸ਼ ਪਹਿਲੀ ਵਾਰ ਰਾਜ ਸਭਾ ‘ਚ ਚੁਣ ਕੇ ਆਏ ਹਨ ਤੇ ਉਹ  ਉੱਚ ਸਦਨ ‘ਚ ਬਿਹਾਰ ਦੀ ਅਗਵਾਈ ਕਰ ਰਹੇ ਹਨ। ਉਹ ਹਿੰਦੀ ਦੈਨਿਕ ਪ੍ਰਭਾਵ ਖਬਰ ਦੇ ਪ੍ਰਧਾਨ ਸੰਪਾਦਕ ਰਹਿ ਚੁੱਕੇ ਹਨ।

ਹਰਿਪ੍ਰਸਾਦ ਕਾਂਗਰਸ ਦੇ ਸੀਨੀਅਰ ਆਗੂ ਹਨ ਤੇ ਉਹ ਨਾਟਕਕਾਰ ਤੋਂ ਸਾਂਸਦ ਹਨ। ਉਹ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਪ ਸਭਾਪਤੀ ਦਾ ਅਹੁਦਾ ਜੇਲਾਈ ‘ਚ ਸ੍ਰੀ ਪੀ ਜੇ ਕੁਰੀਅਨ ਦਾ ਸਦਨ ‘ਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਖਾਲੀ ਹੈ। ਉੱਚ ਸਦਨ ‘ਚ ਵਿਰੋਧੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਕੋਲ 99 ਤੇ ਰਾਜਗ ਦੀਆਂ 92 ਵੋਟਾਂ ਹਨ, ਪਰ ਨਤੀਜੇ ਬੀਜਦ ਦੇ 9, ਅੰਨਾਦਰਮੁਕ ਦੇ 13, ਤੇਲੰਗਾਨਾ ਰਾਸ਼ਟਰ ਕਮੇਟੀ ਦੇ ਛੇ, ਦਰਮੁਕ ਤੇ ਬਸਪਾ ਦੇ ਚਾਰ-ਚਾਰ ਤੇ ਅਜ਼ਾਦ ਤੇ ਹੋਰ ਛੇ ਮੈਂਬਰਾਂ ਦੇ ਰੁਖ ‘ਤੇ ਨਿਰਭਰ ਕਰੇਗਾ।

ਅਕਾਲੀ ਦਲ ਵੱਲੋਂ ਐਨਡੀਏ ਉਮੀਦਵਾਰ ਨੂੰ ਹਮਾਇਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਅਕਾਲੀ ਦਲ ਐਨਡੀਏ ਦੇ ਕਿਸੇ ਵੀ ਉਮੀਦਵਾਰ ਦੀ ਹਮਾਇਤ ਕਰੇਗਾ।

ਰਾਜ ਸਭਾ ਉਪ ਸਭਾਪਤੀ ਦੀਆਂ ਚੋਣਾਂ ‘ਚ ਪੀਡੀਪੀ ਰਹੇਗੀ ਮੌਜ਼ੂਦ

ਸ੍ਰੀਨਗਰ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਅੱਜ ਕਿਹਾ ਕਿ ਉਸ ਨੇ ਰਾਜ ਸਭਾ ਦੇ ਉਪ ਸਭਾਪਤੀ ਦੇ ਲਈ ਹੋਣ ਵਾਲੀਆਂ ਵੋਟਾਂ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਪੀਡੀਪੀ ਬੁਲਾਰੇ ਰਫ਼ੀ ਅਹਿਮਦ ਮੀਰ ਨੇ ਦੱਸਿਆ ਕਿ ਭਾਜਪਾ ਤੇ ਪੀਡੀਪੀ ਗਠਜੋੜ ਟੁੱਟਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਨੇ ਪਾਰਟੀ ਆਗੂਆਂ ਤੇ ਸਾਂਸਦਾਂ ਨਾਲ ਇਸ ਮਸਲੇ ‘ਤੇ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਹੈ ਤੇ ਇਸੇ ਕਾਰਨ ਉਸ ਨੇ ਵੋਟਿੰਗ ‘ਚ ਹਿੱਸਾ ਨਾ ਲੈਣ ਦਾ ਮਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਜੂਨ 2018 ‘ਚ ਸ੍ਰੀ ਪੀਜੀ ਕੁਰੀਅਨ ਦੇ ਸੇਵਾਮੁਕਤ ਹੋਣ ਤੋਂ ਬਾਅਦ ਹੀ ਇਹ ਅਹੁਦਾ ਖਾਲੀ ਹੈ ਤੇ ਵੀਰਵਾਰ ਨੂੰ ਲਗਭਗ 11 ਵਜੇ ਇਸ ਦੇ ਲਈ ਵੋਟਿੰਗ ਹੋਵੇਗੀ।

ਬਹੁਮਤ ਦਾ ਜਾਦੂਈ ਅੰਕੜਾ?

ਰਾਜ ਸਪਾ ‘ਚ ਵਰਤਮਾਨ ‘ਚ 244 ਸਾਂਸਦ ਹੀ ਵੋਟ ਕਰਨ ਦੀ ਸਥਿਤੀ ‘ਚ ਹਨ। ਅਜਿਹੇ ‘ਚ ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 123 ਸੀਟਾਂ ਮਿਲਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਵਰਤਮਾਨ ‘ਚ ਰਾਜ ਸਭਾ ‘ਚ ਐਨਡੀਏ ਕੋਲ 115 ਸੀਟਾਂ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਭਾਜਪਾ ਕੋਲ 73 ਸੀਟਾਂ ਹਨ। ਯੂਪੀਏ ਕੋਲ 113 ਸੀਟਾਂ ਹਨ, ਜਿਨ੍ਹਾਂ ‘ਚ ਕਾਂਗਰਸ ਕੋਲ ਸਭ ਤੋਂ ਜ਼ਿਆਦਾ 50 ਸੀਟਾਂ ਹਨ ਹੋਰ ਪਾਰਟੀਆਂ ਕੋਲ ਰਾਜ ਸਭਾ ‘ਚ 16 ਸੀਟਾਂ ਹਾਸਲ ਹਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 9 ਸੀਟਾਂ ਬੀਜੇਡੀ ਕੋਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।