T20 World Cup Final: ਭਾਰਤ ਦੀ ਬਾਦਸ਼ਾਹਤ ਜਾਰੀ, ਫਿਰ ਬਣਿਆ ਚੈਂਪੀਅਨ

Sach Kahoon Punjabi Desk Picture
Published On

ਫਾਈਨਲ ਮੁਕਾਬਲੇ ‘ਚ ਨਿਊਜੀਲੈਂਡ ਨੂੰ ਹਰਾ ਜਿੱਤਿਆ ਖਿਤਾਬ

  • ਲਗਾਤਾਰ ਦੂਜੀ ਵਾਰ ਭਾਰਤ ਬਣਿਆ ਚੈਂਪੀਅਨ

T20 World Cup Final: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੀ20 ਵਿਸ਼ਵ ਕੱਪ (T20 World Cup 2026) ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਆਪਣੇ 20 ਓਵਰਾਂ ‘ਚ 256 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਰਹੀਆਂ। T20 World Cup Final

ਇਹ ਖਬਰ ਵੀ ਪੜ੍ਹੋ : T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ

ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ ਵੀ ਤੇਜ਼ ਤਰਾਰ ਅਰਧਸੈਂਕੜੇ ਵਾਲੀ ਪਾਰੀ ਖੇਡੀ। ਆਖਰੀ ਓਵਰਾਂ ‘ਚ ਆਲਰਾਊਂਡਰ ਸਿ਼ਵਮ ਦੁੱਬੇ ਨੇ 8 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਜਿਮੀ ਨੀਸ਼ਮ ਨੇ 3, ਮੈਟ ਹੈਨਰੀ ਤੇ ਰਚਿਨ ਰਵਿੰਦਰ ਨੇ 1-1 ਵਿਕਟ ਹਾਸਲ ਕੀਤੀ। ਜਵਾਬ ‘ਚ ਕੀਵੀਆਂ ਦੀ ਪੂਰੀ ਟੀਮ ਆਪਣੇ 20 ਓਵਰਾਂ ‘ਚ 159 ਦੌੜਾਂ ਹੀ ਬਣਾ ਸਕੀ। ਨਿਊਜੀਲੈਂਡ ਵੱਲੋਂ ਓਪਨਰ ਟਿਮ ਸੀਫਰਟ ਨੇ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ ਕਪਤਾਨੀ ਪਾਰੀ ਖੇਡੀ। ਹੋਰ ਕੋਈ ਵੀ ਕੀਵੀ ਬੱਲੇਬਾਜ਼ ਚੰਗੀ ਬੱਲੇਬਾਜ਼ੀ ਨਹੀਂ ਕਰ ਸਕਿਆ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਹਾਸਲ ਕੀਤੀਆਂ।ਅਕਸ਼ਰ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ। T20 World Cup Final

ਭਾਰਤੀ ਪਾਰੀਆਂ ਵਿੱਚ ਬਣੇ ਖਾਸ ਰਿਕਾਰਡ

  • ਟੀਮ ਨੇ 7.2 ਓਵਰਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ, ਜੋ ਕਿ ਟੀ-20 ਵਿਸ਼ਵ ਕੱਪ ਦੇ ਨਾਕਆਊਟ ਮੈਚ ਵਿੱਚ ਕਿਸੇ ਵੀ ਟੀਮ ਦੁਆਰਾ ਬਣਾਈਆਂ ਗਈਆਂ ਸਭ ਤੋਂ ਤੇਜ਼ 100 ਦੌੜਾਂ ਹਨ।
  • ਭਾਰਤੀ ਟੀਮ ਨੇ ਪਾਵਰਪਲੇ ਵਿੱਚ ਵਿਸ਼ਵ ਕੱਪ ਦੇ ਸਭ ਤੋਂ ਵੱਧ ਸਕੋਰ ਦੀ ਬਰਾਬਰੀ ਕੀਤੀ। ਪਿਛਲਾ ਰਿਕਾਰਡ 92/1 ਸੀ, ਜੋ ਵੈਸਟ ਇੰਡੀਜ਼ ਨੇ 2024 ਵਿਸ਼ਵ ਕੱਪ ਵਿੱਚ ਬਣਾਇਆ ਸੀ।
  • ਸੈਮਸਨ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ। ਉਨ੍ਹਾਂ ਵੈਸਟ ਇੰਡੀਜ਼ ਦੇ ਮਾਰਲੋਨ ਸੈਮੂਅਲਜ਼ ਵੱਲੋਂ ਬਣਾਏ 85 ਦੌੜਾਂ ਦੇ ਰਿਕਾਰਡ ਨੂੰ ਤੋੜਿਆ।

About The Author

Related Posts