ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੇਲ ਰੋਕੋ ਮੋਰਚੇ ਵਿਚ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਪਹੁੰਚਣ ਦਾ ਸੱਦਾ

Amritsar News

(ਰਾਜਨ ਮਾਨ) ਅੰਮ੍ਰਿਤਸਰ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰੇਲ ਰੋਕੋ ਮੋਰਚੇ ਵਿਚ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਜਿਲ੍ਹਾ ਜਰਨਲ ਸਕੱਤਰ ਪਲਵਿੰਦਰ ਸਿੰਘ ਮਾਹਲ ,ਜਿਲਾ ਆਗੂ ਕਾਬਿਲ ਸਿੰਘ ਭੈਣੀਗਿੱਲ ਨੇ ਬੋਲਦਿਆਂ ਦੱਸਿਆ ਕਿ ਸਰਕਾਰ ਜਿਹੜੀਆਂ ਮੰਨ ਚੁੱਕੀ ਮੰਗਾਂ ਤੋਂ ਭੱਜ ਚੁੱਕੀ ਹੈ ਜਿਸ ਵਿਚ ਨੈਸ਼ਨਲ ਹਾਈਵੇ ਦੀਆਂ ਮੰਗਾ , ਗੜ੍ਹੇਮਾਰੀ ਨਾਲ ਹੋਏ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਆਦਿ ਮੰਗਾਂ ,ਜਥੇਬੰਦੀ ਵੱਲੋਂ ਆਉਣ ਵਾਲੀ 9 ਤਰੀਕ ਨੂੰ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। (Amritsar News)

ਇਹ ਵੀ ਪੜ੍ਹੋ : ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਹੋਇਆ ਚੌਕਸ

ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋ ਵੱਡੇ ਇਕੱਠ ਕਰਕੇ ਟਰੇਨਾਂ ਰੋਕੀਆਂ ਜਾਣਗੀਆਂ ਅਤੇ ਸਰਕਾਰਾ ਕੋਲੋਂ ਕਿਸਾਨਾਂ ਲਈ ਇਨਸਾਫ ਮੰਗਿਆ ਜਾਵੇਗਾ ਤੇ ਲਟਕਦੀਂਆ ਹੋਈਆਂ ਮੰਗਾਂ ਨੂੰ ਲਾਗੂ ਕਰਵਾਇਆ ਜਾਵੇਗਾ। ਜਥੇਬੰਦੀ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਸੰਘਰਸ਼ ਲੜਿਆ ਜਾ ਰਿਹਾ ਹੈ ਜਿਸ ਵਿਚ 15 ਤਰੀਕ ਨੂੰ ਡੀ ਸੀ ਅੰਮ੍ਰਿਤਸਰ ਵੱਲੋਂ ਲਿਖਤੀ ਰੂਪ ਵਿੱਚ ਮੰਨੀਆਂ ਮੰਗਾੰ ਨੂੰ ਨਾ ਪੂਰਾ ਕੀਤਾ ਤੇ ਨਾ ਹੀ ਸੀ ਐਮ ਸਾਹਿਬ ਨਾਲ ਕੋਈ ਮੀਟਿੰਗ ਕਰਵਾਈ  ਤੇ ਨਾ ਹੀ ਜਥੇਬੰਦੀ ਨਾਲ ਮੀਟਿੰਗ ਕਰਨੀ ਜ਼ਰੂਰੀ ਸਮਝੀ ਇਸ ਕਰਕੇ ਜਥੇਬੰਦੀ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। (Amritsar News)

ਬਲਾਕ ਵੇਰਕਾ ਦੀ ਚੋਣ ਕੀਤੀ ਗਈ 

ਇਸ ਦੇ ਜੋ ਵੀ ਸਿੱਟੇ ਨਿਕਲਣਗੇ ਉਸਦਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ ਇਸ ਸਮੇਂ ਵਰਕੇ ਬਲਾਕ ਦੀ ਚੋਣ ਕੀਤੀ ਗਈ ਜਿਸ ਵਿਚ ਵੇਰਕਾ ਬਲਾਕ ਪ੍ਰਧਾਨ ਬਲਦੇਵ ਸਿੰਘ,ਜਰਨਲ ਸਕੱਤਰ ਬਿਕਰਮਜੀਤ ਸਿੰਘ ਜੇਠੂਵਾਲ ਵਾਈਸ ਪ੍ਰਧਾਨ ਅਮਰੀਕ ਸਿੰਘ ਲੁਹਾਰਕਾ ,ਮੀਤ ਪ੍ਰਧਾਨ ਰੁਪਿੰਦਰ ਸਿੰਘ,ਖਜਾਨਚੀ ਸੁਖਵਿੰਦਰ ਸਿੰਘ, ਸਲਾਹਕਾਰ ਪ੍ਰਭਜੀਤ ਸਿੰਘ,ਪ੍ਰੈਸ ਸਕੱਤਰ ਜਸਬੀਰ ਸਿੰਘ ਭੈਣੀ ਗਿੱਲ,ਜਥੇਬੰਦਕ ਸਕੱਤਰ ਸੁੱਚਾ ਸਿੰਘ ਰਾਮਪੁਰਾ, ਸੀਨੀਅਰ ਮੀਤ ਪ੍ਰਧਾਨ ਕਾਬਿਲ ਸਿੰਘ ਗਿੱਲ, ਸਕੱਤਰ ਗੁਰਸੇਵਕ ਸਿੰਘ, ਸਤਨਾਮ ਸਿੰਘ ਪੰਡੋਰੀ ਵੜੈਚ ਬਲਾਕ ਆਗੂ ਵੇਰਕਾ, ਤੇਜਬੀਰ ਸਿੰਘ ਮੁਰਾਦਪੁਰਾ,ਹਰਪਾਲ ਸਿੰਘ ਰਾਮਪੁਰਾ,ਸੋਨੂੰ ਸਿੰਘ ਨੰਗਲੀ ,ਗੁਰਦਿਆਲ ਸਿੰਘ ਮੁਰਾਦਪੁਰਾ,ਸੋਨੂੰ ਸਿੰਘ ਸਰਪੰਚ ਭੈਨੀ ਗਿੱਲ,ਪਰਮਜੀਤ ਸਿੰਘ ਭੈਣੀ ਗਿੱਲ ਫਤਹਿ ਸਿੰਘ ਨੰਗਲੀ ,ਕਵਲਜੀਤ ਸਿੰਘ ਜੇਠੂਵਾਲ ਸੁਖਰਾਜ ਸਿੰਘ ਢਿੱਲੋਂ ਜੇਠੂਵਾਲ,ਰਾਜਵਿੰਦਰ ਸਿੰਘ ਜੇਠੂਵਾਲ ਸਮਸ਼ੇਰ ਸਿੰਘ ਜੇਠੂਵਾਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ