ਏਸ਼ੀਆਡ 2018 : ਸਕਵਾੱਸ਼ ‘ਚ ਕਾਂਸੀ ਤਗਮਿਆਂ ਨਾਲ ਕਰਨ ਪਿਆ ਸਬਰ

Asian Games

ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸੱਤਵੇਂ ਦਿਨ ਸੌਰਵ ਘੋਸ਼ਾਲ, ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸਕਵਾੱਸ਼ ਮੁਕਾਬਲਿਆਂ ਦੇ ਸਿੰਗਲ ਵਰਗ ਦੇ ਮੈਚਾਂ ‘ਚ ਤਿੰਨ ਕਾਂਸੀ ਤਗਮੇ ਦਿਵਾਵੇ ਭਾਰਤ ਦੇ ਇਹ ਤਿੰਨੇ ਖਿਡਾਰੀ ਸੈਮੀਫਾਈਨਲ ‘ਚ ਪਹੁੰਚੇ ਅਤੇ ਇਹਨਾਂ ਨੂੰ ਆਪਣੇ ਮੈਚਾਂ ‘ਚ ਹਾਰ ਕੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤ ਨੇ 2014 ਦੀਆਂ ਏਸ਼ੀਆਈ ਖੇਡਾਂ ‘ਚ ਸਕਵਾੱਸ਼ ਪੁਰਸ਼ ਟੀਮ ‘ਚ ਸੋਨ, ਮਹਿਲਾ ਟੀਮ ਚਾਂਦੀ, ਨਿੱਜੀ ਪੁਰਸ਼ ਚਾਂਦੀ ਅਤੇ ਮਹਿਲਾ ਸਿੰਗਲ ਕਾਂਸੀ ਤਗਮਾ ਜਿੱਤਿਆ ਸੀ।  ਪਿਛਲੀਆਂ ਏਸ਼ੀਆਈ ਖੇਡਾਂ ਦੇ ਨਿੱਜੀ ਚਾਂਦੀ ਤਗਮਾ ਜੇਤੂ ਘੋਸ਼ਾਲ ਨੂੰ ਹਾਂਗਕਾਂਗ ਦੇ ਮਿਗ ਚੁਨ ਨੇ ਬੇਹੱਦ ਸਖ਼ਤ ਸੰਘਰਸ਼ ‘ਚ 3-2 ਨਾਲ ਹਰਾਇਆ ਇਸ ਤੋਂ ਪਹਿਲਾਂ ਦੋਵੇਂ ਭਾਰਤੀ ਮਹਿਲਾ ਖਿਡਾਰੀਆਂ ਨੂੰ ਵੀ ਸੈਮੀਫਾਈਨ ‘ਚ ਮਲੇਸ਼ਿਆਈ ਖਿਡਾਰੀਆਂ ਹੱਥੋਂ ਹਾਰ ਦਾ ਸਾਮਣਾ ਕਰਨਾ ਪਿਆ। (Asian Games)

ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ

ਦੀਪਿਕਾ ਪੱਲੀਕਲ ਵੱਲੋਂ ਜਿੱਤਿਆ ਕਾਂਸੀ ਤਗਮਾ ਭਾਰਤ ਦਾ ਸੱਤਵੇਂ ਦਿਨ ਪਹਿਲਾ ਤਗਮਾ ਸੀ ਦੀਪਿਕਾ ਨੂੰ 10 ਸਾਲ ਤੱਕ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਰਹੀ ਅਤੇ ਏਸ਼ੀਆਡ ‘ਚ ਤਿੰਨ ਵਾਰ ਦੀ ਚੈਂਪੀਅਨ ਨਿਕੋਲ ਡੇਵਿਡ ਨੇ ਸੈਮੀਫਾਈਨਲ ‘ਚ 3-0(11-7, 11-9, 11-6) ਨਾਲ ਹਰਾਇਆ ਜ਼ਿਕਰਯੋਗ ਹੈ ਕਿ ਸਕਵਾੱਸ਼ ‘ਚ ਸੈਮੀਫਾਈਨਲ ‘ਚ ਹਾਰਨ ਵਾਲੇ ਦੋਵਾਂ ਖਿਡਾਰੀਆਂ ਨੂੰ ਕਾਂਸੀ ਤਗਮਾ ਮਿਲਦਾ ਹੈ।

ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਪਤਨੀ ਹੈ ਪੱਲੀਕਲ | Asian Games

ਇਸ ਸਮੇਂ ਇੰਗਲੈਂਡ ਦੌਰੇ ‘ਤੇ ਭਾਰਤੀ ਕ੍ਰਿਕਟ ਟੀਮ ‘ਚ ਵਿਕਟਕੀਪਰ ਬੱਲੇਬਾਜ਼ ਦੇ ਤੌਰ ‘ਤੇ ਸ਼ਾਮਲ ਦਿਨੇਸ਼ ਕਾਰਤਿਕ ਅਤੇ ਪੱਲੀਕਲ 2015 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ 2007 ‘ਚ ਆਪਣੀ ਪਹਿਲੀ ਪਤਨੀ ਨਿਕਿਤਾ ਨਾਲ ਤਲਾਕ ਹੋਣ ਦੇ ਕੁਝ ਸਮੇਂ ਬਾਅਦ ਉਸਨੇ ਸਕਵਾੱਸ਼ ਖਿਡਾਰੀ ਦੀਪਿਕਾ ਨਾਲ ਸ਼ਾਦੀ ਕੀਤੀ ਨਿਕਿਤਾ ਨੇ ਦਿਨੇਸ਼ ਤੋਂ ਤਲਾਕ ਲੈ ਕੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨਾਲ ਸ਼ਾਦੀ ਕਰ ਲਈ ਸੀ ਦੀਪਿਕਾ ਅਤੇ ਦਿਨੇਸ਼ ਨੇ ਦੋ ਰੀਤੀ ਰਿਵਾਜ਼ਾਂ ਨਾਲ ਸ਼ਾਦੀ ਕੀਤੀ, ਦਰਅਸਲ ਦੀਪਿਕਾ ਕ੍ਰਿਸਚਿਨ ਹੈ ਤਾਂ ਪਹਿਲਾਂ ਉਸਦੇ ਅੰਦਾਜ਼ ‘ਚ ਸ਼ਾਦੀ ਹੋਈ ਅਤੇ ਉਸ ਤੋਂ ਬਾਅਦ ਦੋਵਾਂ ਨੇ ਹਿੰਦੂ ਰੀਤ ਨਾਲ ਸ਼ਾਦੀ ਕੀਤੀ। (Asian Games)