ਸੰਯੁਕਤ ਰਾਸ਼ਟਰ ‘ਚ ਸਥਾਈ ਮੈਂਬਰਸ਼ਿਪ ਲਈ ਭਾਰਤੀ ਦਾਅਵੇਦਾਰੀ

ਸੰਯੁਕਤ ਰਾਸ਼ਟਰ ‘ਚ ਸਥਾਈ ਮੈਂਬਰਸ਼ਿਪ ਲਈ ਭਾਰਤੀ ਦਾਅਵੇਦਾਰੀ

ਸੰਯੁਕਤ ਰਾਸ਼ਟਰ ਦੇ 75 ਸਾਲ ਪੂਰੇ ਹੋਣ ‘ਤੇ ਇੱਕ ਵਾਰ ਮੁੜ ਸੰਯੁਕਤ ਰਾਸ਼ਟਰ ‘ਚ ਵਿਆਪਕ ਸੁਧਾਰ ਦੀ ਮੰਗ ਜ਼ੋਰ ਫ਼ੜ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਆਪਕ ਸੁਧਾਰਾਂ ਤੋਂ ਬਿਨਾਂ ਸੰਯੁਕਤ ਰਾਸ਼ਟਰ ਭਰੋਸਗੀ ਦੇ ਸੰਕਟ  ਦਾ ਸਾਹਮਣਾ ਕਰ ਰਿਹਾ ਹੈ

ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆ ‘ਚ ਇੱਕ ਸੁਧਾਰਵਾਦੀ ਬਹੁਪੱਖੀ ਮੰਚ ਦੀ ਲੋੜ ਹੈ, ਜੋ ਅੱਜ ਦੀ ਹਕੀਕਤ ਨੂੰ ਉਜਾਗਰ ਕਰੇ, ਸਭ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਵੇ ਤੇ ਸਮਕਾਲੀ ਚੁਣੌਤੀਆਂ ਦਾ ਹੱਲ ਕਰਕੇ ਮਨੁੱਖੀ ਕਲਿਆਣ ‘ਤੇ ਧਿਆਨ ਦੇਵੇ ਦੂਜੀ ਸੰਸਾਰ ਜੰਗ ਦਾ ਭਿਆਨਕ ਰੂਪ ਦੇਖਣ ਤੋਂ ਬਾਅਦ ਭਵਿੱਖ ਦੀਆਂ ਜੰਗਾਂ ਨੂੰ ਰੋਕਣ ਅਤੇ ਸ਼ਾਂਤੀ ਸਥਾਪਿਤ ਕਰਨ ਲਈ 24 ਅਕਤੂਬਰ 1975 ਨੂੰ ਇਸ ਦੀ ਸਥਾਪਨਾ ਕੀਤੀ ਗਈ

ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਬਾਅਦ ਤੋਂ ਅੱਜ ਸੰਪੂਰਨ ਵਿਸ਼ਵ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਮਹਾਂਸ਼ਕਤੀਆਂ ਦੇ ਮਾਇਨੇ ਬਦਲ ਗਏ ਹਨ ਕਈ ਦੇਸ਼ ਫੌਜੀ ਅਤੇ ਆਰਥਿਕ ਤਾਕਤ ਦੇ ਰੂਪ ‘ਚ ਉੱਭਰੇ ਹਨ ਇਸ ਲਈ ਇਸ ਬਦਲਦੇ ਅੰਤਰਰਾਸ਼ਟਰੀ ਪਰਿਦ੍ਰਿਸ਼ ‘ਚ ਸਭ ਤੋਂ ਜ਼ਿਆਦਾ ਲੋੜ ਸ਼ਕਤੀ ਸੰਤੁਲਨ ਦੀ ਮਹਿਸੂਸ ਕੀਤੀ ਜਾ ਰਹੀ ਹੈ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਸਾਰੇ ਬਦਲ ਜਾਣ ਅਤੇ ਸੰਯੁਕਤ ਰਾਸ਼ਟਰ ਨਹੀਂ ਬਦਲੇਗਾ, ਦੀ ਨੀਤੀ ਹੁਣ ਨਹੀਂ ਚੱਲੇਗੀ

ਭਾਰਤ ਸੰਯੁਕਤ ਰਾਸ਼ਟਰ ‘ਚ ਵਿਆਪਕ ਸੁਧਾਰਾਂ ਦਾ ਸਦਾ ਸਮੱਰਥਕ ਰਿਹਾ ਹੈ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਕੌਂਸਲ ‘ਚ ਸੁਧਾਰ 1993 ਤੋਂ ਹੀ ਸੰਯੁਕਤ ਰਾਸ਼ਟਰ ਦੇ ਏਜੰਡੇ ‘ਚ ਹੈ ਸੰਯੁਕਤ ਰਾਸ਼ਟਰ ਦੀ ਹੋਂਦ ਹੀ ਸੁਰੱਖਿਆ ਕੌਂਸਲ ‘ਤੇ ਅਧਾਰਿਤ ਹੈ ਉਸ ਦੇ ਸਾਰੇ ਪ੍ਰੋਗਰਾਮ ਉਦੋਂ ਤੱਕ ਕਾਰਜਰੂਪ ਨਹੀਂ ਲੈ ਸਕਦੇ ਜਦੋਂ ਤੱਕ ਸੁਰੱਖਿਆ ਕੌਂਸਲ ਦੀ ਉਸ ‘ਤੇ ਮਨਜ਼ੂਰੀ ਨਾ ਹੋਵੇ ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਦਾ ਬਜਟ ਵੀ ਸੁਰੱਖਿਆ ਕੌਂਸਲ ਦੇ ਅਧੀਨ ਹੈ ਉਸ ਦੀ ਮਨਜ਼ੂਰੀ ਤੋਂ ਬਿਨਾਂ ਬਜਟ ਲਈ ਨਾ ਤਾਂ ਪੈਸੇ ਦੀ ਪੂਰਤੀ ਹੋ ਸਕਦੀ ਹੈ ਅਤੇ ਨਾ ਹੀ ਤਮਾਮ ਚੱਲਦੇ ਕੰਮ ਹੀ ਪੂਰੇ ਕੀਤੇ ਜਾ ਸਕਦੇ ਹਨ

ਸੰਯੁਕਤ ਰਾਸ਼ਟਰ ਦਾ ਜਦੋਂ ਗਠਨ ਹੋਇਆ ਸੀ, ਉਦੋਂ ਇਸ ਦੇ ਮੈਂਬਰ 51 ਸਨ, ਪਰੰਤੂ ਹੁਣ ਮੈਂਬਰ ਗਿਣਤੀ 193 ਹੋ ਗਈ ਹੈ ਅਜਿਹੇ ‘ਚ ਸੁਰੱਖਿਆ ਕੌਂਸਲ ਦੇ ਵਿਸਥਾਰ ਦੀ ਅਹਿਮੀਅਤ ਨੂੰ ਸਮਝਿਆ ਜਾ ਸਕਦਾ ਹੈ ਇਸ ਵਿਚ ਸਿਰਫ਼ 1965 ‘ਚ ਸੁਰੱਖਿਆ ਕੌਂਸਲ ਦਾ ਵਿਸਥਾਰ ਕੀਤਾ ਗਿਆ ਮੂਲ ਰੂਪ ‘ਚ ਇਸ ‘ਚ 11 ਸੀਟਾਂ ਸਨ-5 ਸਥਾਈ ਅਤੇ 6 ਅਸਥਾਈ ਸੀਟਾਂ ਸਾਲ 1965 ਦੇ ਵਿਸਥਾਰ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ‘ਚ ਕੁੱਲ 15 ਸੀਟਾਂ ਹੋ ਗਈਆਂ, ਜਿਸ ‘ਚ 4 ਅਸਥਾਈ ਸੀਟਾਂ ਨੂੰ ਜੋੜਿਆ ਗਿਆ, ਪਰ ਸਥਾਈ ਸੀਟਾਂ ਦੀ ਗਿਣਤੀ ਪਹਿਲਾਂ ਵਾਲੀ ਹੀ ਰਹੀ 1965 ਤੋਂ ਬਾਅਦ ਸੁਰੱਖਿਆ ਕੌਂਸਲ ਦਾ ਵਿਸਥਾਰ ਨਹੀਂ ਹੋਇਆ, ਜਦੋਂ ਕਿ ਮੈਂਬਰ ਦੇਸ਼ਾਂ ਦੀ ਗਿਣਤੀ 118 ਤੋਂ ਵਧ ਕੇ 193 ਹੋ ਗਈ

ਸੁਰੱਖਿਆ ਕੌਂਸਲ ‘ਚ ਅਗਵਾਈ ਦੇ ਮਾਮਲੇ ਵਿਚ ਜਿੱਥੋਂ ਤੱਕ ਸਥਾਈ ਮੈਂਬਰਾਂ (ਚੀਨ, ਫਰਾਂਸ, ਬ੍ਰਿਟੇਨ, ਯੂਐਸਏ, ਰੂਸ) ਦਾ ਸਵਾਲ ਹੈ, ਅਨੁਪਾਤਕ ਨਹੀਂ ਹੈ, ਨਾ ਤਾਂ ਭੁਗੋਲਿਕ ਦ੍ਰਿਸ਼ਟੀ ਨਾਲ ਅਤੇ ਨਾ ਹੀ ਖੇਤਰਫ਼ਲ ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਗਿਣਤੀ ਜਾਂ ਅਬਾਦੀ ਦੀ ਦ੍ਰਿਸ਼ਟੀ ਨਾਲ ਇਸ ਤੱਥ ਦੇ ਬਾਵਜੂਦ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ 75 ਫੀਸਦੀ ਕੰਮ ਅਫ਼ਰੀਕਾ ‘ਤੇ ਕੇਂਦਰਿਤ ਹੈ, ਫ਼ਿਰ ਵੀ ਇਸ ‘ਚ ਅਫ਼ਰੀਕਾ ਦੀ ਕੋਈ ਅਗਵਾਈ ਨਹੀਂ ਹੈ

ਇਹੀ ਕਾਰਨ ਹੈ ਕਿ ਅਫ਼ਰੀਕੀ ਯੂਨੀਅਨ ਦੇ ਦੇਸ਼ਾਂ ਦਾ ਵੀ ਇੱਕ ਗੁੱਟ ‘ਸੀ-10’ ਕਿਸੇ ਅਫ਼ਰੀਕੀ ਦੇਸ਼ ਦੀ ਸਥਾਈ ਮੈਂਬਰਸ਼ਿਪ ਦੀ ਵਕਾਲਤ ਕਰ ਰਿਹਾ ਹੈ ਮਹਾਂਸ਼ਕਤੀਆਂ ਵਿਚ ਮੱਤਭੇਦ ਦੀ ਸਥਿਤੀ ‘ਚ ਵੀਟੋ ਪਾਵਰ ਵੀ ਆਪਣੀ ਪ੍ਰਸੰਗਿਕਤਾ ਗੁਆਉਂਦਾ ਜਾ ਰਿਹਾ ਹੈ ਸੰਯੁਕਤ ਰਾਸ਼ਟਰ ਦੇ ਲੋਕਤੰਤਰੀਕਰਨ ਦੁਆਰਾ ਇਸ ਦਾ ਵੀ ਹੱਲ ਕੱਢਿਆ ਜਾ ਸਕਦਾ ਹੈ ਕਿਸੇ ਮੁੱਦੇ ‘ਤੇ ਦੋ ਸਥਾਈ ਮੈਂਬਰਾਂ ‘ਚ ਮੱਤਭੇਦ ਹੋਵੇ ਤਾਂ ਉਸ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਲਿਆਂਦਾ ਜਾਵੇ

ਫਿਰ ਬਹੁਮਤ ਦੇ ਫੈਸਲੇ ਨੂੰ ਸੁਰੱਖਿਆ ਕੌਂਸਲ ਲਾਗੂ ਕਰੇ ਪਰ ਸੰਯੁਕਤ ਰਾਸ਼ਟਰ ਦੀ ਕਾਰਜਪ੍ਰਣਾਲੀ ‘ਚ ਏਨਾ ਵੱਡਾ ਬਦਲਾਅ ਕਦੇ ਆ ਸਕੇਗਾ, ਇਹ ਆਪਣੇ-ਆਪ ‘ਚ ਵੱਡਾ ਸਵਾਲ ਹੈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਬੁਨਿਆਦੀ ਢਾਂਚੇ ‘ਚ ਬਦਲਾਅ ਲਈ 2005 ‘ਚ ‘ਜੀ-4’ ਦੀ ਨੀਂਹ ਰੱਖੀ ਗਈ ਸੀ ਉਸ ਸਮੇਂ ਸੰਯੁਕਤ ਰਾਸ਼ਟਰ ਮਹਾਂਸਭਾ ‘ਚ 60ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾ ਰਹੀ ਸੀ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰਸ਼ਿਪ ਲਈ ਭਾਰਤੀ ਦਾਅਵੇਦਾਰੀ ਨੂੰ ਹੇਠਲੀਆਂ ਕਸੌਟੀਆਂ ਨਾਲ ਸਮਝਿਆ ਜਾ ਸਕਦਾ ਹੈ

ਪਹਿਲੀ, ਲੋਕਤੰਤਰਿਕ, ਸ਼ਾਂਤੀਪੂਰਨ ਪਰਮਾਣੂ ਸ਼ਕਤੀ ਭਰਪੂਰ ਰਾਸ਼ਟਰ ਹੋਣਾ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਦੂਜਾ, ਵੱਡੀ ਅਬਾਦੀ ਅਤੇ ਸੰਸਾਰ ‘ਚ ਸਮੁੱਚੇ ਤੌਰ ‘ਤੇ ਵਿਆਪਕ ਅਗਵਾਈ ਭਾਰਤ ਦੁਨੀਆ ‘ਚ ਦੂਜਾ ਸਭ ਤੋਂ ਵੱਡਾ ਅਬਾਦੀ ਵਾਲਾ ਦੇਸ਼ ਹੈ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਜਿਹਾ ਲੋਕਤੰਤਰਿਕ ਦੇਸ਼ ਹੈ, ਜਿੱਥੇ ਦੁਨੀਆ ਦੀ 18 ਫੀਸਦੀ ਤੋਂ ਜਿਆਦਾ ਅਬਾਦੀ ਰਹਿੰਦੀ ਹੈ,

ਜਿੱਥੇ ਸੈਂਕੜੇ ਭਸ਼ਾਵਾਂ ਅਤੇ ਬੋਲੀਆਂ ਹਨ, ਅਨੇਕਾਂ ਪੰਥ ਅਤੇ ਵਿਚਾਰਧਰਾਵਾਂ ਹਨ ਅਜਿਹੇ ‘ਚ ਭਾਰਤੀ ਅਗਵਾਈ ਤੋਂ ਬਿਨਾਂ ਸੁਰੱਖਿਆ ਕੌਂਸਲ ‘ਚ ਸੰਪੂਰਨ ਸੰਸਾਰਿਕ ਅਗਵਾਈ ਦਾ ਸੁਫ਼ਨਾ ਅਧੂਰਾ ਹੀ ਰਹਿ ਜਾਵੇਗਾ ਤੀਜਾ, ਵਿਸ਼ਵ ਅਰਥਵਿਵਸਥਾ ‘ਚ ਪ੍ਰਮੁੱਖ ਸਥਾਨ ਹੋਣਾ ਤੇ ਸੰਸਾਰ ਦੀ ਖੁਸ਼ਹਾਲੀ ‘ਚ ਭਾਈਵਾਲ  ਭਾਰਤੀ ਅਰਥਵਿਵਸਥਾ ਸੰਸਾਰ  ਦੀਆਂ ਵੱਡੀਆਂ ਅਰਥਵਿਵਸਥਾਵਾਂ ‘ਚੋਂ ਇੱਕ ਹੈ ਨਾਲ ਹੀ ਵਿਸ਼ਵ ਦੀ ਖੁਸ਼ਹਾਲੀ ‘ਚ ਭਾਰਤੀ ਭੂਮਿਕਾ ਅਹਿਮ ਹੈ ਚੌਥੀ, ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ‘ਚ ਵਿਆਪਕ ਸਹਿਯੋਗ ਹੁਣ ਭਾਰਤ ਦੇ ਸੱਤ ਹਜ਼ਾਰ ਜਵਾਨ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ‘ਚ ਸ਼ਾਮਲ ਹਨ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਫੌਜੀਆਂ ‘ਚ ਭਾਰਤ ਦਾ ਤੀਜਾ ਸਭ ਤੋਂ ਵੱਡਾ ਯੋਗਦਾਨ ਹੈ

ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ ਨੇ 50 ਤੋਂ ਜ਼ਿਆਦਾ ਪੀਸ ਕੀਪਿੰਗ ਮਿਸ਼ਨ ‘ਚ ਜਾਂਬਾਜ ਫੌਜੀਆਂ ਨੂੰ ਭੇਜਿਆ ਹੈ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਯਤਨਾਂ ‘ਚ ਸਭ ਤੋਂ ਜਿਆਦਾ ਆਪਣੇ ਬਹਾਦਰ ਫੌਜੀਆਂ ਨੂੰ ਗੁਆਇਆ ਹੈ ਪੰਜਵੀਂ, ਪ੍ਰਾਚੀਨ ਸੰਸਕ੍ਰਿਤੀ ਅਤੇ ਸੱਭਿਆਚਾਰਕ ਵਿਰਾਸਤੀ ਦੇਸ਼ ਹੋਣ ਨਾਲ ਭਾਰਤ ਆਤਮ-ਨਿਰਭਰ, ਸ਼ਕਤੀ ਭਰਪੂਰ ਅਤੇ ਆਪਣੀ ਏਕਤਾ, ਅਖੰਡਤਾਦੀ ਰੱਖਿਆ ਕਰਨ ‘ਚ ਸਮਰੱਥ ਦੇਸ਼ ਹੈ ਇਸ ਦ੍ਰਿਸ਼ਟੀ ਨਾਲ ਵੀ ਭਾਰਤੀ ਦਾਅਵੇਦਾਰੀ ਦੀ ਮਜ਼ਬੂਤੀ ਨੂੰ ਸਮਝਿਆ ਜਾ ਸਕਦਾ ਹੈ

ਇਸ ਤੋਂ ਇਲਾਵਾ ਭਾਰਤ, ਜਰਮਨੀ, ਬ੍ਰਾਜੀਲ ਅਤੇ ਜਾਪਾਨ ਦੀ ਵੀ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦੀ ਵੀ ਹਮਾਇਤ ਕਰਦਾ ਹੈ ਸੰਯੁਕਤ ਰਾਸ਼ਟਰ ਦੇ ਨਿਯਮਿਤ ਬਜਟ ‘ਚ ਜਾਪਾਨ ਦੂਜਾ ਸਭ ਤੋਂ ਵੱਡਾ ਯੋਗਦਾਨਕਰਤਾ ਦੇਸ਼ ਹੈ, ਜਦੋਂ ਕਿ ਜਰਮਨੀ ਦਾ ਯੋਗਦਾਨ ‘ਚ ਤੀਜਾ ਸਥਾਨ ਹੈ ਅਜਿਹੇ ‘ਚ ਜਰਮਨੀ ਅਤੇ ਜਾਪਾਨ ਦੀ ਦਾਅਵੇਦਾਰੀ ਨੂੰ ਸਮਝਿਆ ਜਾ ਸਕਦਾ ਹੈ

ਲੈਟਿਨ ਅਮਰੀਕਾ ‘ਚ ਬ੍ਰਾਜੀਲ ਨਾ ਸਿਰਫ਼ ਖੇਤਰਫ਼ਲ ਸਗੋਂ ਅਬਾਦੀ ਅਤੇ ਅਰਥਵਿਵਸਥਾ ਦੇ ਮਾਮਲੇ ‘ਚ ਵੀ ਸਭ ਤੋਂ ਵੱਡਾ ਦੇਸ਼ ਹੈ ਇਹੀ ਕਾਰਨ ਹੈ ਕਿ ਭਾਰਤ, ਬ੍ਰਾਜੀਲ ਸਮੇਤ ਸੰਪੂਰਨ ਜੀ-4 ਦੀ ਹਮਾਇਤ ਕਰਦਾ ਹੈ ਜੀ-4 ਤੋਂ ਇਲਾਵਾ ਇਟਲੀ ਦੀ ਅਗਵਾਈ ‘ਚ ਯੂਨਾਈਟਿੰਗ ਫਾਰ ਕੰਸੈਂਸਸ ਦੀ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦੀ ਮੰਗ ਕਰਦਾ ਹੈ ਇਸ ਤੋਂ ਇਲਾਵਾ ਸਿੰਗਾਪੁਰ, ਸਵਿਜ਼ਰਲੈਂਡ, ਕੋਸਟਾਰਿਕਾ ਆਦਿ ਦੇਸ਼ਾਂ ਦਾ ਇੱਕ ਛੋਟਾ ਸਮੂਹ ‘ਸਮਾਲ-5’ ਸੁਰੱਖਿਆ ਕੌਂਸਲ ‘ਚ ਪਾਰਦਰਸ਼ਿਤਾ ਦੀ ਮੰਗ ਕਰ ਰਿਹਾ ਹੈ

ਕੁੱਲ ਮਿਲਾ ਕੇ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਮਹਾਂਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਜਿੱਥੇ ਵੀਟੋ ਦੇ ਵਿਸੇਸ਼ ਅਧਿਕਾਰ ਦੀ ਦੁਰਵਰਤੋਂ ਨਾਲ ਅਪ੍ਰਾਸੰਗਿਕ ਬਣਾਇਆ, ਉੱਥੇ ਭਾਰਤ ਆਪਣੀ ਪੂਰਨ ਸਮਰੱਥਾ ਨਾਲ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕਰਨ ‘ਚ ਲੱਗਾ ਹੈ ਇਹੀ ਕਾਰਨ ਹੈ ਕਿ ਕੋਰੋਨਾ ਦੀ ਇਸ ਭਿਆਨਕ ਬਿਮਾਰੀ ‘ਚ ਵੀ ਭਾਰਤ ਦੇ ਦਵਾਈ ਉਦਯੋਗ ਨੇ 150 ਤੋਂ ਜਿਆਦਾ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ ਸੰਸਾਰਿਕ ਸ਼ਾਂਤੀ, ਸੁਰੱਖਿਆ, ਮਨੁੱਖੀ ਅਧਿਕਾਰ, ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰਨ, ਜਲਵਾਯੂ ਬਦਲਾਅ ਅਤੇ ਸਮੁੱਚੇ ਵਿਕਾਸ ਵਰਗੇ ਟੀਚਿਆਂ ਦੀ ਪੂਰਤੀ ਲਈ ਸੰਯੁਕਤ ਰਾਸ਼ਟਰ ਨੂੰ ਕਿਸੇ ਸਾਫ਼ਟਵੇਅਰ ਵਾਂਗ ਅਪਡੇਟ ਕਰਨ ਦੀ ਲੋੜ ਹੈ

21ਵੀਂ ਸ਼ਤਾਬਦੀ ‘ਚ ਤਬਾਹਕਾਰੀ ਬਦਲਾਵਾਂ ‘ਤੇ ਕਾਬੂ ਪਾਉਣ ਲਈ ਅਤੇ ਸੰਯੁਕਤ ਰਾਸ਼ਟਰ ਦੇ ਸਮਰੱਥਾ ਨਿਰਮਾਣ ‘ਚ ਵਾਧੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਵਿਸਥਾਰ ਲਾਜ਼ਮੀ ਹੋ ਗਿਆ ਹੈ ਸੁਰੱਖਿਆ ਕੌਂਸਲ ਦੇ ਵਿਸਥਾਰ ਨਾਲ ਜਿੱਥੇ ਇਸ ਨੂੰ ਨਵਾਂ ਕਲੇਵਰ ਮਿਲੇਗਾ, ਉੱਥੇ ਭਾਰਤ ਵਰਗੇ ਉੱਜਵਲ ਛਵੀ ਦੇ ਦੇਸ਼ ਨੂੰ ਸਥਾਈ ਮੈਂਬਰਸ਼ਿਪ ਮਿਲਣ ਨਾਲ ਸੁਰੱਖਿਆ ਕੌਂਸਲ ਦਾ ਮਾਣ ਵਧੇਗਾ ਅਤੇ ਸੰਸਾਰਿਕ ਪੱਧਰ ‘ਤੇ ਅਮਨ, ਚੈਨ, ਸ਼ਾਂਤੀ, ਖੁਸ਼ਹਾਲੀ ਤੇ ਮਨੁੱਖੀ ਸਰੋਕਾਰਾਂ ਪ੍ਰਤੀ ਭਾਰਤ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਅਧਿਕਾਰਪੂਰਨ ਢੰਗ ਨਾਲ ਕੰਮ ਕਰ ਸਕੇਗਾ
ਰਾਹੁਲ ਲਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.