ਮਾਲਿਆ ਨੂੰ ਕਰਜ਼ਾ ਦੇਣ ‘ਚ ਭਾਰਤੀ ਬੈਂਕਾਂ ਨੇ ਨਿਯਮ ਤੋੜੇ

Indian, Banks, Rules, Loan, Mallya

ਲੰਦਨ (ਏਜੰਸੀ)। ਭਾਰਤੀ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਆਤਮ ਸਮਰਪਣ ਮਾਮਲੇ ਦੀ ਸੁਣਵਾਈ ਕਰ ਰਹੀ। ਬ੍ਰਿਟੇਨ ਦੀ ਜੱਜ ਨੇ ਅੱਜ ਕਿਹਾ ਕਿ ਮਾਲਿਆ ਦੀ ਕਿੰਗਫ਼ਿਸ਼ਰ ਏਅਰਲਾਈਨ ਨੂੰ ਕੁਝ  ਕਰਜ਼ਾ ਦੇਣ ‘ਚ ਕੁਝ ਭਾਰਤੀ ਬੈਂਕ ਨਿਯਮਾਂ ਨੂੰ ਤੋੜ ਰਹੇ ਸਨ ਤੇ ਇਹ ਗੱਲ ਬੰਦ ਅੱਖਾਂ ਨਾਲ ਵੀ ਦਿਸਦੀ ਹੈ।

ਲੰਦਨ ਦੀ ਵੇਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੀ ਜੱਜ ਏਮਾ ਆਰਬਥਨਾਟ ਨੇ ਪੂਰੇ ਮਾਮਲੇ ਨੂੰ ਖਾਂਚੇ ਜੋੜਨ ਵਾਲੀ ਪਹੇਲੀ (ਜਿਗਸਾੱ ਪਜਲ) ਦੀ ਤਰ੍ਹਾਂ ਦੱਸਿਆ, ਜਿਸ ‘ਚ ਭਾਰੀ ਤਾਦਾਦ ‘ਚ ਸਬੂਤਾਂ ਨੂੰ ਆਪਸ ‘ਚ ਜੋੜ ਕੇ ਤਸਵੀਰ ਬਣਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਨੂੰ ਕੁਝ ਮਹੀਨੇ ਪਹਿਲਾਂ ਦੀ ਤੁਲਨਾ ‘ਚ ਜ਼ਿਆਦਾ ਸਪੱਸ਼ਟ ਤੌਰ ‘ਤੇ ਦੇਖ ਪਾ ਰਹੀ ਹੈ। ਉਨ੍ਹਾਂ ਕਿਹਾ, ਇਹ ਸਾਫ਼ ਹੈ ਕਿ ਬੈਂਕਾਂ ਨੇ (ਕਰਜ਼ ਮਨਜ਼ੂਰ ਕਰਨ ‘ਚ) ਆਪਣੇ ਹੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਏਮਾ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ ‘ਚ ਸ਼ਾਮਲ ਕੁਝ ਬੈਂਕ ਮੁਲਾਜ਼ਮਾਂ ‘ਤੇ ਲੱਗੇ ਦੋਸ਼ਾਂ ਨੂੰ ਸਮਝਾਉਣ ਲਈ ‘ਸੱਦਾ’ ਦਿੱਤਾ ਤੇ ਕਿਹਾ ਕਿ ਇਹ ਗੱਲ ਮਾਲਿਆ ਖਿਲਾਫ਼ ‘ਸਾਜਿਸ਼’ ਦੇ ਦੋਸ਼ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਅਜਿਹਾ ਮਹਾਂ ਤੂਫ਼ਾਨ ਜਿਸ ਬਾਰੇ ਸੋਚ ਕੇ ਕੰਬ ਉੱਠਦੀ ਐ ਰੂਹ, ਸਾਵਧਾਨੀ ਲਈ ਅਗਾਊ ਤਿਆਰੀਆਂ

ਜ਼ਿਕਰਯੋਗ ਹੈ ਕਿ 62 ਸਾਲਾ ਮਾਲਿਆ ਖਿਲਾਫ਼ ਇਸ ਅਦਾਲਤ ‘ਚ ਸੁਣਵਾਈ ਚੱਲ ਰਹੀ ਹੈ ਕਿ ਕੀ ਉਨ੍ਹਾਂ ਨੂੰ ਫੜ ਕੇ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ, ਤਾਂ ਕਿ ਉਨ੍ਹਾਂ ਖਿਲਾਫ਼ ਉੱਥੋਂ ਦੀ ਅਦਾਲਤ ਬੈਂਕਾਂ ਦੇ ਨਾਲ ਧੋਖਾਧੜੀ ਤੇ ਮਨ ਲਾਂਡ੍ਰਿੰਗ ਦੇ ਮਾਮਲੇ ‘ਚ ਸੁਣਵਾਈ ਕਰ ਸਕੇ। ਉਨ੍ਹਾਂ ਖਿਲਾਫ਼ ਲਗਭਗ 9000 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਤੇ ਹੇਰਾ-ਫੇਰੀ ਦਾ ਦੋਸ਼ ਹੈ।